

ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਸੱਸੀ ਥਲਾਂ ਦੇ ਵਿਚ ਰੁਲਾਈ, ਸੋਹਣੀ ਕੱਚੇ ਘੜੇ ਰੁੜ੍ਹਾਈ,
ਰੋਡੇ ਪਿੱਛੇ ਗੱਲ ਗਵਾਈ, ਟੁਕੜੇ ਕਰ ਕਰ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਫ਼ੌਜਾਂ ਕਤਲ ਕਰਾਈਆਂ ਭਾਈਆਂ, ਮਸ਼ਕਾਂ ਚੂਹਿਆਂ ਤੋਂ ਕਟਵਾਈਆਂ,
ਡਿੱਠੀ ਕੁਦਰਤ ਤੇਰੀ ਸਾਈਆਂ, ਸਿਰ ਤੈਥੋਂ ਬਲਿਹਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਕੈਰੋ ਪਾਂਡੇ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ,
ਮਾਰਨ ਭਾਈ ਸਕਿਆ ਭਾਈਆਂ, ਕੀ ਓਥੇ ਨਿਆਂ ਨਿਤਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਨਮਰੂਦ ਨੇ ਵੀ ਖ਼ੁਦਾ ਸਦਾਇਆ, ਉਸ ਨੇ ਰੱਬ ਨੂੰ ਤੀਰ ਚਲਾਇਆ,
ਮੱਛਰ ਤੋਂ ਨਮਰੂਦ ਮਰਵਾਇਆ, ਕਾਰੂੰ ਜ਼ਮੀਂ ਨਿਘਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਫਰਐਨ ਨੇ ਜਦੋਂ ਖੁਦਾ ਕਹਾਇਆ, ਨੀਲ ਨਦੀ ਦੇ ਵਿਚ ਆਇਆ,
ਓਸੇ ਨਾਲ ਅਸ਼ਟੰਡ ਜਗਾਇਆ, ਖੁਦੀਓਂ ਕਰ ਤਦ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਲੰਕਾ ਚੜ੍ਹ ਕੇ ਨਾਦਾ ਬਜਾਇਓ, ਲੰਕਾ ਰਾਮ ਕੋਲੋਂ ਲੁਟਵਾਇਓ,
ਹਰਨਾਕਸ਼ ਕਿੱਤਾ ਬਹਿਸ਼ਤ ਬਨਾਇਓ, ਉਹ ਵਿਚ ਦਰਵਾਜ਼ੇ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਸੀਤਾ ਦੇਂਹਸਰ ਲਈ ਬੇਚਾਰੀ, ਤਦ ਹਨੁਵੰਤਾ ਨੇ ਲੰਕਾ ਸਾੜੀ,
ਰਾਵਣ ਦੀ ਸਭ ਢਾਹ ਅਟਾਰੀ, ਓੜਕ ਰਾਵਣ ਮਾਰਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਗੋਪੀਆਂ ਨਾਲ ਕੀ ਚੱਜ ਕਮਾਇਆ, ਮੱਖਣ ਕਾਨ੍ਹ ਤੋਂ ਲੁਟਵਾਇਆ,
ਰਾਜੇ ਕੰਸ ਨੂੰ ਪਕੜ ਮੰਗਵਾਇਆ, ਬੇਦੀਉਂ ਪਕੜ ਪਛਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਆਪੇ ਚਾ ਇਮਾਮ ਬਣਾਇਆ, ਉਸ ਦੇ ਨਾਲ ਯਜ਼ੀਦ ਲੜਾਇਆ,
ਚੌਧੀ ਤਬਕੀ ਸ਼ੋਰ ਮਚਾਇਆ, ਸਿਰ ਨੇਜ਼ੇ ਤੇ ਚਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ,
ਸਭ ਅਸ਼ਰਾਫ਼ਾ ਫਿਰਨ ਚੁੱਪ ਕੀਤੇ, ਭਲਾ ਉਹਨਾਂ ਨੂੰ ਝਾੜਿਆ ਈ।
ਰਹੁ ਰਹੁ ਵੇ ਇਸ਼ਕਾ ਮਾਰਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ,
ਵਾਜਾ, ' ਹਨੂੰਮਾਨ, ' ਮਹੱਲ, ' ਭਲੇਮਾਣਸ।