

ਬੁਲ੍ਹਾ ਸ਼ੌਹ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ,
ਮੇਰੇ ਘਰ ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ।
74.
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਲਾਲਾਂ ਦਾ ਉਹ ਵਣਜ ਕਰੇਂਦੇ ਹੋਕਾ ਆਖ ਸੁਣਾਏ।
ਲਾਲ ਨੇ ਗਹਿਣੇ ਸੋਨੇ ਸਾਥੀ ਮਾਏ ਨਾਲ ਲੈ ਜਾਵਾਂ,
ਸੁਣਿਆ ਹੋਕਾ ਮੈਂ ਦਿਲ ਗੁਜ਼ਰੀ ਮੇਂ ਭੀ ਲਾਲ ਲਿਆਵਾਂ,
ਇਕ ਨਾ ਇਕ ਕੰਨਾਂ ਵਿਚ ਪਾ ਕੇ ਲੋਕਾਂ ਨੂੰ ਦਿਖਲਾਵਾਂ,
ਲੋਕ ਜਾਨਣ ਇਹ ਲਾਲਾਂ ਵਾਲੇ ਲਈਆਂ ਮੈਂ ਭਰਮਾਏ,
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਓੜਕ ਜਾ ਖਲੋਤੀ ਉਹਨਾਂ ਤੇ ਮੈਂ ਮਨੋਂ ਸਧਰਾਈਆਂ,
ਭਾਈ ਵੇ ਲਾਲਾਂ ਵਾਲਿਊ ਮੈਂ ਵੀ ਲਾਲ ਲੇਵਣ ਨੂੰ ਆਈਆਂ,
ਉਹਨਾਂ ਭਰੇ ਸੰਦੂਕ ਵਿਖਾਲੇ ਮੈਨੂੰ ਰੀਝਾਂ ਆਈਆਂ,
ਵੇਖੋ ਲਾਲ ਸੁਹਾਨੇ ਸਾਰੇ ਇਕ ਤੋਂ ਇਕ ਸਵਾਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਭਾਈ ਵੇ ਲਾਲਾਂ ਵਾਲਿਆ ਵੀਰਾ ਇਨ੍ਹਾਂ ਦਾ ਮੁੱਲ ਦਸਾਈ,
ਜੇ ਤੂੰ ਆਈ ਹੈਂ ਲਾਲ ਖ਼ਰੀਦਣ ਧੜ ਤੋਂ ਸੀਸ ਲਹਾਈ,
ਡਮ੍ਹਾ ਕਦੀ ਸੂਈ ਦਾ ਨਾ ਸਹਿਆ ਸਿਰ ਕਿਥੋਂ ਦਿੱਤਾ ਜਾਈ,
ਲਾਜ਼ਮ ਹੋ ਕੇ ਮੁੜ ਘਰ ਆਈ ਪੁੱਛਣ ਗਵਾਂਢੀ ਆਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਤੂੰ ਜੁ ਗਈ ਮੈਂ ਲਾਲ ਖਰੀਦਣ ਉੱਚੀ ਅੱਡੀ ਚਾਈ ਨੀ,
ਕਿਹੜਾ ਮੁਹਰਾ ਓਥੇ ਰੇਨੇ ਤੂੰ ਲੈ ਕੇ ਘਰ ਆਈ ਨੀ,
ਲਾਲ ਸੀ ਭਾਰੇ ਮੈਂ ਸਾਂ ਹਲਕੀ ਖ਼ਾਲੀ ਕੰਨੀ ਸਾਈ ਨੀ।
ਭਾਰਾ ਲਾਲ ਅਨਮੁੱਲਾ ਓਥੋਂ ਮੈਥੋਂ ਚੁੱਕਿਆ ਨਾ ਜਾਏ।
ਸੋ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਕੱਚੀ ਕੱਚ ਵਿਹਾਜਣ ਜਾਣਾ ਲਾਲ ਵਿਹਾਜਣ ਚੱਲੀ,
ਪੱਲੇ ਖ਼ਰਚ ਨਾ ਸਾਖਾ ਨਾ ਕਾਈ ਹੱਥੋਂ ਹਾਰਨ ਚੱਲੀ,
ਮੈਂ ਮੋਟੀ ਮੁਸ਼ਟੰਡੀ' ਦਿੱਸਾ ਲਾਲ ਨੂੰ ਚਾਰਨ ਚੱਲੀ,
ਜਿਸ ਸ਼ਾਹ ਨੇ ਮੁੱਲ ਲੈ ਕੇ ਦੇਣਾ ਸੋ ਸ਼ਾਹ ਮੂੰਹ ਨਾ ਲਾਏ।
ਸੇ ਵਣਜਾਰੇ ਆਏ ਨੀ ਮਾਏ ਸੇ ਵਣਜਾਰੇ ਆਏ।
ਗਲੀਆਂ ਦੇ ਵਿਚ ਫਿਰੇਂ ਦੀਵਾਨੀ ਨੀ ਕੁੜੀਏ ਮੁਟਿਆਰੇ,
ਲਾਲ ਚੁਗੇਂਦੀ ਨਾਜ਼ਕ ਹੋਈ ਇਹ ਗੱਲ ਕੌਣ ਨਿਤਾਰੇ,
ਜ਼ਖਮ, ਦੁਖ, ' ਮਜਬੂਰ, ' ਪੜਤ, ' ਬਦਮਾਸ਼।