Back ArrowLogo
Info
Profile
[ਉਹ ਬੂਹਾ ਖੋਲ੍ਹਦਾ ਹੈ]

ਭੇਰੂ - (ਬਾਹਰ ਝਾਕ ਕੇ) ਤੂਫ਼ਾਨ ਠਲ੍ਹ ਗਿਆ ਏ । ਬਸ ਬਰਫ਼ ਦੀ ਨਿਕੀ ਨਿਕੀ ਖਖ ਉਡਦੀ ਏ । ਤੂੰ ਠੀਕ ਆਖਦਾ ਸੈਂ ਚਾਚਾ । ਬਿਜਲੀ ਦੇ ਏਸ ਧਮਾਕੇ ਵਿਚ ਉਹ, ਤੇ ਸ਼ਹਿਰੀ ਡਿਗ ਪਏ ਹੋਣਗੇ ।

ਮਨਸੂ - (ਸੋਚਾਂ ਵਿਚ ਡੁੱਬਿਆ ਹੋਇਆ) ਹੂੰ !

ਭੇਰੂ - ਤੂੰ ਬੈਠ ਚਾਚਾ, ਮੈਂ ਉਨ੍ਹਾਂ ਨੂੰ ਟੋਲਣ ਚਲਿਆ ਹਾਂ ।

ਮਨਸ - ਨਹੀਂ, ਏਸ ਦੀ ਲੋੜ ਨਹੀਂ । ਮੈਨੂੰ ਪਤਾ ਏ, ਇਹ ਅਨਹੋਣਾ ਲੋੜ੍ਹਾ ਸੀ। ਹੁਣ ਉਸ ਨੇ ਨਹੀਂ ਆਉਣਾ । ਦੇਖ, ਬਾਹਰ ਤੂਫ਼ਾਨ ਥਮ ਗਿਆ ਏ, ਤੇ ਬਰਫ਼ ਉਡਣੀ ਬੰਦ ਹੋ ਗਈ ਏ । ਨਿਕਾ ਜਿਹਾ ਚੰਨ ਨਿਕਲ ਆਇਆ ਏ । ਦੇਖ, ਬਰਫ਼ ਕਿੰਨੀ ਚਿੱਟੀ ਹੋ ਗਈ ਏ । ਇਸ ਦੀ ਲਿਸ਼ਕ ਨਾਲ ਮੇਰੀਆਂ ਬੁੱਢੀਆਂ ਅੱਖਾਂ ਮਿਚੀਆਂ ਜਾਂਦੀਆਂ ਨੇ ।         [ਦਰਵਾਜ਼ੇ ਵਿਚੋਂ ਦੋਧਾ ਚਾਨਣ ਅੰਦਰ ਆਉਂਦਾ ਹੈ ।

ਮਨਸੂ - ਭੇਰੂ !

ਭੇਰੂ - ਹਾਂ ਚਾਚਾ ।

ਮਨਸੂ - ਜਾ ਅੰਦਰ ਜਾ ਕੇ ਭੇਡ ਨੂੰ ਬੂਟੀ ਪਲਾ । ਉਸ ਹੁਣ ਮੁੜ ਨਹੀਂ ਆਉਣਾ ।

 [ਭੇਰੂ ਅੰਦਰ ਜਾਂਦਾ ਹੈ । ਮਨਸੂ ਅੰਗੀਠੀ ਕੋਲ ਬੈਠ ਜਾਂਦਾ ਹੈ ਤੇ ਅੱਖਾਂ ਮੀਟ ਕੇ ਹੱਥ ਸੇਕਦਾ ਹੈ]

 

 

ਪਰਦਾ

20 / 20
Previous
Next