Back ArrowLogo
Info
Profile

ਵਾਲੀਆਂ ਫਸਲਾਂ ਦੀ ਵੰਨਗੀ ਬਦਲ ਕੇ ਪੂਰੇ ਏਕੜ ਵਿੱਚ ਦੁਹਰਾਉਂਦੇ ਜਾਓ। ਬੇਅੰਤ ਆਰਥਿਕ ਲਾਭ ਹੋਵੇਗਾ।

Page Image

ਅਤਿ ਮਹੱਤਵਪੂਰਨ ਨੁਕਤੇ:

*        ਗੰਨੇ ਸਮੇਤ ਹਰੇਕ ਫਸਲ ਦੀ ਬਿਜਾਈ ਦੱਖਣ ਤੋਂ ਉੱਤਰ ਦਿਸ਼ਾ ਵਿੱਚ ਹੀ ਕਰੋ । ਇਸ ਤਰ੍ਹਾਂ ਕਰਨ ਨਾਲ ਪੌਦਿਆਂ ਸਾਰਾ ਦਿਨ ਭਰਪੂਰ ਸੂਰਜੀ ਰੋਸ਼ਨੀ ਮਿਲਦੀ ਹੈ। ਜਿਸ ਤੋਂ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ।

*        ਪਹਿਲੇ 1-2 ਮਹੀਨੇ ਹੀ ਗੰਨੇ ਨੂੰ ਪਾਣੀ ਦਿਓ, ਉਹ ਵੀ ਹਲਕਾ/ਪਤਲਾ । ਉਸ ਤੋਂ ਬਾਅਦ ਪਾਣੀ ਸਿਰਫ ਪੂਰੇ ਏਕੜ ਵਿੱਚ 9-9 ਫੁੱਟ ਥਾਂ ਵਿੱਚ ਬੀਜੀਆ ਹੋਈਆਂ ਅੰਤਰ ਫਸਲਾਂ ਨੂੰ ਹੀ ਦੇਣਾ ਹੈ, ਗੰਨੇ ਨੂੰ ਨਹੀਂ।

*        ਜਿਵੇਂ ਹੀ ਗੰਨੇ ਦੇ ਪੌਦੇ 60 ਦਿਨਾਂ ਦੇ ਹੋ ਜਾਣ ਉਹਨਾਂ ਦੀ ਮੁੱਖ ਸ਼ਾਖਾ (ਮੇਨ ਸੂਟ) ਨੂੰ ਹੱਥ ਨਾਲ ਮਰੋੜ ਦਿਓ । ਇਸ ਤਰ੍ਹਾਂ ਕਰਨ ਨਾਲ ਹਰੇਕ ਪੈਦਾ ਵਧੇਰੇ ਛੁਟਾਰਾ ਕਰੇਗਾ।

*        ਗੰਨੇ ਵਿੱਚ ਬੂਟੇ ਤੋਂ ਬੂਟੇ ਵਿਚਕਾਰ ਘੱਟੋ-ਘੱਟ ਡੇਢ ਜਾਂ 2 ਫੁੱਟ ਦਾ ਫਾਸਲਾ ਲਾਜ਼ਮੀ ਰੱਖੋ।

*        ਸਿਆਲ ਰੁੱਤੇ ਗੰਨੇ ਦੀ ਕਟਾਈ ਉਪਰੰਤ 100 ਲਿਟਰ ਪਾਣੀ ਵਿੱਚ 2 ਕਿੱਲੋ ਚੂਨੇ ਘੋਲ ਕੇ ਕੱਟੇ ਹੋਏ ਬੂਟਿਆਂ 'ਤੇ ਢਿੱਲੀ ਨੇਜਲ ਨਾਲ ਘੋਲ ਦਾ ਛਿੜਕਾਅ ਕਰੋ। ਇਸ ਤਰ੍ਹਾਂ ਕਰਨਾ ਨਾਲ ਵਧੇਰੇ ਅਤੇ ਤੰਦਰੁਸਤ ਫੁਟਾਰਾ ਹੁੰਦਾ ਹੈ।

*        ਜਿਆਦਾ ਰੁਟੂਨ ਅਰਥਾਤ ਵਧੇਰੇ ਕਟਾਈਆਂ ਲੈਣ ਲਈ ਹਰ ਵਾਰ ਗੰਨੇ ਦੀ ਕਟਾਈ ਕਰਦੇ ਸਮੇਂ ਜ਼ਮੀਨ ਵਿੱਚ 1ਇੰਚ ਡੂੰਘੀ ਕਟਾਈ ਕਰੋ। ਏਥੇ ਇਹ ਵਰਨਣਯੋਗ ਹੈ ਕਿ ਗੰਨਾ ਬਾਸ ਪਰਿਵਾਰ ਦਾ ਪੈਂਦਾ ਹੈ ਸੋ ਇਸ ਪੱਖੋਂ ਇਹ 60 ਰੁਟੂਨ ਦੇਣ ਦੀ ਤਾਕਤ ਰੱਖਦਾ ਹੈ।

*        ਗੰਨੇ ਦੀਆਂ ਖਾਲੀਆਂ ਵਿੱਚ ਥਾਂ-ਥਾਂ ਧਨੀਆਂ, ਮੋਥੀ ਤੇ ਪਿਆਜ ਲਗਾਓ। ਇਹ ਆਪਣੇ ਖਾਸ ਗੁਣਾਂ ਕਰਕੇ ਗੰਨੇ ਨੂੰ ਕੀਟਾਂ ਦੇ ਹਮਲੇ ਅਤੇ ਰੋਗਾਂ ਤੋਂ ਬਚਾਉਂਦੇ ਹਨ।

*        ਹਰੇਕ ਪਾਣੀ ਨਾਲ ਗੁੜ-ਜਲ ਅੰਮ੍ਰਿਤ ਲਾਜ਼ਮੀ ਦਿਓ।

*   ਸਮੇਂ-ਸਮੇਂ ਗੁੜ-ਜਲ ਅੰਮ੍ਰਿਤ ਅਤੇ ਖੱਟੀ ਲੱਸੀ ਆਦਿ ਦੀ ਸਪ੍ਰੇਅ ਕਰਦੇ ਰਹੇ।

22 / 32
Previous
Next