Back ArrowLogo
Info
Profile

ਸਾਡਾ ਪਿਆਰਾ ਪੰਜਾਬ ਅੱਜ ਖੇਤੀ, ਸਿਹਤਾਂ ਅਤੇ ਵਾਤਾਵਰਨ ਦੇ ਭਿਆਨਕ ਸੰਕਟ ਨਾਲ ਜੂਝ ਰਿਹਾ ਹੈ। ਹਰੀ ਕ੍ਰਾਂਤੀ ਦੇ ਨਾਂਅ 'ਤੇ ਕਿਸਾਨਾਂ ਉੱਤੇ ਥੋਪੇ ਗਏ ਰਸਾਇਣਕ ਖੇਤੀ ਮਾਡਲ ਦੇ ਚਲਦਿਆਂ ਜਿੱਥੇ ਇੱਕ ਪਾਸੇ ਹਵਾ, ਪਾਣੀ ਅਤੇ ਭੂਮੀ ਸਮੇਤ ਪੰਜਾਬ ਦਾ ਸਮੁੱਚਾ ਵਾਤਾਵਰਨ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਿਆ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਦਿਨ-ਬ-ਦਿਨ ਪੇਤਲੀ ਹੁੰਦੀ ਜਾ ਰਹੀ ਹੈ। ਕਰਜ਼ੇ, ਕੈਂਸਰ ਅਤੇ ਪ੍ਰਜਨਣ ਸਿਹਤ ਸਬੰਧੀ ਰੋਗਾਂ ਦਾ ਸਤਾਇਆ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ। ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ, ਇਸ ਕਿਤਾਬ ਦੇ ਮਾਧਿਅਮ ਨਾਲ ਅਸੀਂ ਕੁਦਰਤੀ ਖੇਤੀ ਵਿਗਿਆਨ ਨੂੰ ਕਿਸਾਨਾਂ ਤੱਕ ਪੁੱਜਦਾ ਕਰਨ ਦਾ ਹੀਲਾ ਕਰ ਰਹੇ ਹਾਂ। ਤਾਂ ਕਿ ਪੰਜਾਬ ਦਾ ਕਿਸਾਨ ਕੰਪਨੀਆਂ ਦੇ ਮਕੜਜਾਲ ਨੂੰ ਤੋੜ ਕੇ ਸਵਦੇਸੀ, ਸਵੈਨਿਰਭਰ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਕੁਦਰਤੀ ਖੇਤੀ ਨੂੰ ਅਪਣਾ ਕੇ ਸਰਬਤ ਦੇ ਭਲੇ ਦੀ ਅਰਦਾਸ ਨੂੰ ਅਮਲੀ ਜਾਮਾ ਪਹਿਨਾ ਸਕੇ।

ਆਸ ਹੈ ਖੇਤੀ ਵਿਰਾਸਤ ਮਿਸ਼ਨ ਦੁਆਰਾ ਪ੍ਰਕਾਸ਼ਿਤ ਇਹ ਪੁਸਤਕ ਕਿਸਾਨ ਵੀਰਾਂ ਲਈ ਲਾਭਕਾਰੀ ਸਿੱਧ ਹੋਵੇਗੀ।

ਗੁਰਪ੍ਰੀਤ ਦਬੜੀਖਾਨਾ

32 / 32
Previous
Next