Back ArrowLogo
Info
Profile

ਖੇਤੀ ਇੱਕ ਕਿੱਤਾ ਮਾਤਰ ਨਹੀਂ ਸਗੋਂ ਸਾਡੀ ਜਿੰਦਗੀ, ਵਾਤਾਵਰਣ ਅਤੇ ਅਨੰਤ ਕੋਟੀ ਜੀਵ ਜੰਤੂਆ ਦੀ ਪ੍ਰਸਪਰ ਸਹਿਹੋਂਦ 'ਚੋਂ ਉਪਜੀਆਂ ਅਨੇਕਾਂ ਨਿਆਮਤਾਂ ਨੂੰ ਜਨਮ ਦੇਣ ਵਾਲਾ ਇੱਕ ਵਿਆਪਕ ਪਰਤੂ ਸਰਲ ਕੁਦਰਤੀ ਵਿਗਿਆਨ ਹੈ। ਅਜਿਹਾ ਵਿਗਿਆਨ, ਜਿਸ ਦੀ ਰੋਸ਼ਨੀ ਵਿੱਚ ਖੇਤੀ ਕਰਨ ਵਾਲਾ ਕਿਸਾਨ ਸੱਚ ਵਿੱਚ ਖੁਸ਼ਹਾਲ ਅਤੇ ਸਵੈਨਿਰਭਰ ਹੋ ਜਾਂਦਾ ਹੈ। ਅੱਜ ਲੋੜ ਹੈ ਤਾਂ ਇਸ ਵਿਆਪਕ ਪਰੰਤੂ ਸਰਲ ਵਿਗਿਆਨ ਨੂੰ ਸਮਝ ਕੇ ਆਪਣੇ ਖੇਤਾਂ ਵਿੱਚ ਉਤਾਰਨ ਦੀ। ਜੇ ਪੰਜਾਬ ਦਾ ਕਿਸਾਨ ਇਸ ਤਰ੍ਹਾਂ ਕਰ ਲੈਂਦਾ ਹੈ ਤਾਂ ਪੰਜਾਬ ਦੀ ਭੂਮੀ ਇੰਨਾ ਨਿਰਮਲ ਅੰਨ ਪੈਦਾ ਕਰ ਸਕਦੀ ਹੈ, ਜਿਹਦੇ ਨਾਲ ਸਾਰੇ ਦੇਸ ਦਾ ਪੇਟ ਭਰਿਆ ਜਾ ਸਕਦਾ ਹੈ ਅਤੇ ਉਹ ਵੀ ਰਸਾਇਣਕ ਖਾਦਾਂ ਜਾਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਤੋਂ ਬਿਨਾਂ। ਜੀ ਹਾਂ, ਇਹ ਸੰਭਵ ਹੈ। ਪਰ ਸਭ ਤੋਂ ਪਹਿਲਾਂ ਲੜ ਦੇ ਇਹ ਗੱਲ ਸਮਝਣ ਅਤੇ ਜਾਨਣ ਦੀ ਕਿ ਸਾਡੀ ਮੌਜੂਦਾ ਖੇਤੀ ਵਿੱਚ ਗਲਤੀਆਂ ਕਿੱਥੇ ਹਨ ਅਤੇ ਉਹਨਾਂ ਨੂੰ ਦੂਰ ਕਰਨ ਦੇ ਕਿਹੜੇ-ਕਿਹੜੇ ਵਿਗਿਆਨਕ ਢੰਗ-ਤਰੀਕਿਆਂ ਜਾਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?

ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਮੌਜੂਦਾ ਖੇਤੀ ਵਿਚਲੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।

  • ਪਹਿਲੀ ਗਲਤੀ            ਫਸਲ ਪੈਦਾ ਕਰਨ ਲਈ ਪਾਣੀ ਦੀ ਨਿਰਦਈ ਵਰਤੋਂ।
  • ਦੂਜੀ ਗਲਤੀ               ਖੇਤਾਂ ਵਿੱਚੋਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ।
  • ਤੀਜੀ ਗਲਤੀ              ਭੂਮੀ ਦੀ ਬਣਤਰ ਅਤੇ ਉਸ ਵਿਚਲੀ ਜੈਵ ਸੰਪੱਤੀ ਪ੍ਰਤੀ ਉਪਰਾਮਤਾ।
  • ਚੌਥੀ ਗਲਤੀ               ਖੇਤਾਂ ਵਿੱਚ ਰਸਾਇਣਕ ਖਾਦਾਂ ਦਾ ਬਿਲਕੁਲ ਅਣਲੋੜੀਦਾ ਅਤੇ ਅੰਨ੍ਹਾ ਇਸਤੇਮਾਲ।
  • ਪੰਜਵੀਂ ਗਲਤੀ             ਫਸਲਾਂ 'ਤੇ ਸੂਰਜੀ ਊਰਜਾ (ਰੋਸ਼ਨੀ) ਅਤੇ ਹਵਾ ਦੇ ਪ੍ਰਭਾਵ ਪ੍ਰਤੀ ਸਿਰੇ ਦੀ                       ਅਗਿਆਨਤਾ।     
  • ਛੇਵੀਂ ਗਲਤੀ               ਪ੍ਰਯੋਗਸ਼ੀਲ ਮਾਨਸਿਕਤਾ ਦੀ ਅਣਹੋਂਦ ।
  • ਸੱਤਵੀ ਗਲਤੀ             ਕਿਸਾਨ ਤੇ ਸੁਪਰਵਾਈਜਰ ਬਣ ਜਾਣਾ।
  • ਅੱਠਵੀਂ ਗਲਤੀ             ਧਰਤੀ ਨਾਲਮਾਂ-ਪੁੱਤ ਵਾਲੇ ਰਿਸ਼ਤੇ ਦਾ ਖਾਤਮਾ।

ਆਓ ਹੁਣ ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਅਸੀਂ ਸਾਡੀ ਖੇਤੀ ਦੇ ਮੁਢਲੇ ਤੇ ਅਤਿ ਸਰਲ ਵਿਗਿਆਨ ਤੋਂ ਜਾਣੂ ਹੋਈਏ।

ਖੇਤੀ ਵਿੱਚ ਪਾਣੀ ਦੀ ਲੋੜ ਅਤੇ ਮਹੱਤਵ : ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਨੂੰ ਇਸ ਧਾਰਨਾ ਨੂੰ ਸਿਰੇ ਤੋਂ ਨਕਾਰ ਦੇਣਾ ਚਾਹੀਦਾ ਹੈ ਕਿ ਪਾਣੀ ਆਪਣੇ ਆਪ ਵਿੱਚ ਕਿਸੇ ਫਸਲ ਜਾਂ ਰੁੱਖ-ਬੂਟੇ ਦੀ ਅਹਿਮ ਅਤੇ ਅਟਲ ਲੋੜ ਹੈ। ਇਸ ਕਥਨ ਦੇ ਪਿੱਛੇ ਦੇ ਵਿਗਿਆਨਕ ਕਾਰਨ ਨੂੰ ਸਮਝੇ, ਜਿਹੜਾ ਕਿ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਵੀ ਫਸਲ ਜਾਂ ਰੁੱਖ-ਬੂਟੇ ਨੂੰ ਆਪਣੇ ਪੂਰੇ ਜੀਵਨ ਚੱਕਰ ਵਿੱਚ ਆਪਣੇ ਵਾਧੇ ਅਤੇ ਵਿਕਾਸ ਲਈ ਪਾਣੀ ਨਹੀਂ ਸਗੋਂ ਇੱਕ ਅਤਿ ਲੋੜੀਂਦੇ ਘਟਕ ਵਜੋਂ ਸਿਰਫ ਅਤੇ ਸਿਰਫ ਮਿੱਟੀ ਵਿੱਚ ਨਮੀਂ ਜਾਂ ਸਿੱਲ ਦੀ ਲੋੜ ਹੁੰਦੀ ਹੈ। ਇਸ ਲਈ ਖੇਤ ਵਿੱਚ ਪਾਣੀ ਦੀ ਮੌਜੂਦਗੀ ਨਮੀਂ ਦੇ ਰੂਪ ਵਿੱਚ ਹੀ ਰਹਿਣੀ ਚਾਹੀਦੀ ਹੈ। ਜੇ ਇੰਝ ਨਹੀਂ ਹੁੰਦਾ ਅਤੇ ਖੇਤ ਵਿਚ ਨੱਕ-ਨੱਕ ਪਾਣੀ ਭਰਿਆ ਹੋਵੇ ਤਾਂ ਖੇਤ ਵਿਚਲੇ ਪੰਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਣ ਦੀ ਕਿਰਿਆ ਰੁਕ ਜਾਂਦੀ ਹੈ। ਸਿੱਟੇ ਵਜੋਂ ਫਸਲ ਕਮਜ਼ੋਰ ਪੈਣ ਉਪਰੰਤ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦੀ, ਜਿਸ ਕਾਰਨ ਝਾਤ ਘਟ ਜਾਂਦਾ ਹੈ। ਅਜਿਹਾ ਕਿਉਂ ਵਾਪਰਦਾ ਹੈ ?, ਇਸ ਬਾਰੇ ਅੱਗੇ ਚੱਲ ਕੇ ਵਿਸਥਾਰ ਸਹਿਤ ਚਰਚਾ ਕਰਾਂਗੇ।

8 / 32
Previous
Next