ਵਿੱਚ ਹੋਵੇਗੀ। ਇਸ ਤਰ੍ਹਾਂ ਇਸ ਨਵੇਂ ਤਰੀਕੇ ਨਾਲ ਸਾਨੂੰ ਘੱਟੋ-ਘੱਟ ਇੱਕ ਮਹੀਨੇ ਦੀ ਉਮਰ ਦੀ ਹਰੀ ਖਾਦ ਪ੍ਰਾਪਤ ਹੋਵੇਗੀ।
ਨੋਟ: ਕਿਉਂਕਿ ਅਸੀਂ 2012 ਦੀ ਸਾਉਣੀ ਦੀ ਫ਼ਸਲ ਲਈ ਇਹ ਮੌਕਾ ਗਵਾ ਚੁੱਕੇ ਹਾਂ ਇਸ ਲਈ ਇਹ ਕੰਮ ਕਣਕ ਦੇ ਖੜੇ ਨਾੜ ਵਿੱਚ ਕਰੋ।
- ਖੇਤ ਵਿੱਚ ਪਈ ਨਾੜ ਦੀ ਰਹਿੰਦ-ਖੂੰਹਦ ਨੂੰ ਖੇਤੋਂ ਬਾਹਰ ਲੈ ਜਾਉ ਤਾਂ ਕਿ ਔਰੋਗਰੀਨ ਫ਼ਸਲਾਂ ਖੇਤ ਵਿੱਚ ਹਰੇਕ ਥਾਂ 'ਤੇ ਉੱਗ ਸਕਣ। ਖੜੇ ਨਾੜ ਨੂੰ ਉਵੇਂ ਹੀ ਖੜਾ ਰਹਿਣ ਦਿਉ ਜਿਵੇਂ ਉਹ ਖੜਾ ਹੋਵੇ ।
- ਹੁਣ ਨਦੀਨਾਂ ਅਤੇ ਔਰੋਗਰੀਨ ਫ਼ਸਲਾਂ ਨੂੰ ਉਦੋਂ ਤੱਕ ਵਧਣ ਦਿਉ ਜਦੋਂ ਤੱਕ ਸੰਭਵ ਹੋ ਸਕੇ । ਪਰ ਯਾਦ ਰਹੇ ਹਰ ਸਾਲ 15 ਮਈ ਨੂੰ ਨਰਮੇ ਦੀ ਬਿਜਾਈ ਕਰਨੀ ਹੈ।
- ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲੋ। ( ਤਰੀਕੇ ਲਈ ਅਪੈਂਡਿਕਸ 3 ਦੇਖੋ) ਇਹ ਗੱਲ ਨੋਟ ਕੀਤੀ ਜਾਵੇ ਕਿ ਰੂੜੀ ਦੀ ਖਾਦ ਨੂੰ ਜਿਉਂਦੀ ਖਾਦ ਵਿੱਚ ਬਦਲਣ 'ਤੇ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਲਈ ਇਸ ਕੰਮ ਦੀ ਸ਼ੁਰੂਆਤ ਸਾਉਣੀ ਫਸਲ ਵਾਸਤੇ ਮਾਰਚ-ਅਪ੍ਰੈਲ ਵਿੱਚ ਹੋਵੇਗੀ ਅਤੇ ਹਾੜੀ ਦੀ ਫ਼ਸਲ ਵਾਸਤੇ ਸਤੰਬਰ ਮਹੀਨੇ। ਹਰੇਕ ਖੇਤ ਵਿੱਚ ਇੱਕ ਲਗਾਤਾਰ ਪ੍ਰਕਿਰਿਆ ਹੋਵੇਗੀ। ਤਾਂ ਕਿ ਰੂੜੀ ਖਾਦ ਦੀ ਜਿੰਨੀ ਵੀ ਮਾਤਰਾ ਉਪਲਭਧ ਹੋਵੇ ਉਸਨੂੰ ਜਿੰਨੀ ਛੇਤੀ ਹੋ ਸਕੇ ਲਾਈਵ ਮੈਨਿਉਰ ਵਿੱਚ ਬਦਲਿਆ ਜਾ ਸਕੇ । ਜੇਕਰ ਲੋੜ ਪਵੇ ਤਾਂ ਲਾਈਵ ਮੈਨਿਉਰ ਨੂੰ ਦੋ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
- ਨਰਮੇ ਦੀ ਢੁਕਵੀਂ ਕਿਸਮ ਦੇ ਬੀਜ ਲਉ (ਧਿਆਨ ਰਹੇ ਬੀਟੀ ਕਾਟਨ ਦੇ ਬੀਜ ਨਹੀਂ ਲੈਣੇ) ਜਿਸ ਬਾਰੇ ਸਾਨੂੰ ਪੂਰਾ ਯਕੀਨ ਹੋਵੇ ਕਿ ਇਸਦਾ ਝਾੜ ਬੀਟੀ ਨਰਮੇ ਦੇ ਬਰਾਬਰ ਨਿਕਲੇਗਾ। ਪਰੰਤੂ ਸਭ ਤੋਂ ਅਹਿਮ ਇਹ ਕਿ ਦੋਹਾਂ ਟਰੀਟਮੈਂਟ ਪਲਾਟਾਂ ਵਿੱਚ ਇੱਕ ਹੀ ਕਿਸਮ ਦਾ ਨਰਮਾ ਬੀਜਿਆ ਜਾਵੇਗਾ ਅਤੇ ਸਿਧਾਂਤਕ ਤੌਰ 'ਤੇ, ਪ੍ਰਯੋਗ 'ਚ ਭਾਗੀਦਾਰ ਸਾਰੇ ਕਿਸਾਨਾਂ ਦੀ ਨਰਮੇ ਦੀ ਕਿਸਮ ਵੀ ਇੱਕ ਹੀ ਹੋਵੇਗੀ। ਨਰਮੇ ਦੇ ਬੀਜਾਂ ਸਬੰਧੀ ਜਾਣਕਾਰੀ ਲੈਣ ਲਈ ਹਰਤੇਜ ਸਿੰਘ ਮਹਿਤਾ (94175-07771) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- ਅਪੈਂਡਿਕਸ 5 ਵਿੱਚ ਦੱਸੇ ਅਨੁਸਾਰ ਬੀਜਾਂ ਦਾ ਜ਼ਰਮੀਨੇਸ਼ਨ ਟੈਸਟ ਕਰੋ।
ਮਹੱਤਵਪੂਰਨ: ਹਰੇਕ ਸੀਜ਼ਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਹਮੇਸ਼ਾ ਟੈਸਟ ਕਰੋ।
- ਚੁਣੀ ਗਈ ਕਿਸਮ ਦੇ ਬੀਜਾਂ ਦੀ ਸੀਡ ਪ੍ਰਾਈਮਿੰਗ ਕਰੋ। ਸੀਡ ਪ੍ਰਾਈਮਿੰਗ ਕਰਨ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ । ਧਿਆਨ ਰਹੇ, ਸੀਡ ਪ੍ਰਾਈਮਿੰਗ ਦਾ ਕੰਮ ਬਿਜਾਈ ਤੋਂ ਦੋ ਦਿਨ ਪਹਿਲਾਂ ਕੀਤਾ ਜਾਵੇ ਤਾਂ ਕਿ ਮੌਕੇ 'ਤੇ ਹੱਥਾਂ-ਪੈਰਾਂ ਦੀ ਨਾ ਪਵੇ।
- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ। ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ । ( ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7)
- ਕੰਬਾਈਨ ਨਾਲ ਕਣਕ ਕੱਟ ਲਵੋ।
- ਹੁਣ ਤੂੜੀ ਵਾਲੀ ਮਸ਼ੀਨ ਨਾਲ ਕਣਕ ਦੇ ਨਾੜ ਦੀ ਤੂੜੀ ਬਣਾ ਕੇ ਖੇਤ ਦੀ ਮਲਚਿੰਗ ਕਰਨ ਲਈ ਰੱਖ ਲਉ।
- ਨਰਮੇ ਦੀ ਬਿਜਾਈ ਲਈ ਖੇਤ ਤਿਆਰ ਕਰੋ ਅਤੇ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਲਿਵਿੰਗ ਆਇਲ