Back ArrowLogo
Info
Profile

ਕਰਦੇ ਹਨ ਜਿਹੜੇ ਕਿ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾਂ ਨੂੰ ਖਾਂਦੇ ਹਨ) ਬਿਨਾਂ ਖੇਤੀ ਰਸਾਇਣਾਂ ਦੇ ਕੀਟ ਪ੍ਰਬੰਧਨ ਦਾ ਮੁਢਲੀ ਲੋੜ ਹਨ। ਇਹਨਾਂ ਦੀ ਅਣਹੋਂਦ ਵਿੱਚ ਕੀਟ ਕੰਟਰੋਲ ਦੇ ਕੁੱਝ ਹੋਰ ਢੰਗ ਵਰਤੇ ਜਾ ਸਕਦੇ ਹਨ। 30 ਦਿਨਾਂ ਦੀ ਫਸਲ 'ਤੇ ਖੱਟੀ ਲੱਸੀ ਦੀ ਸਪ੍ਰੇਅ ਕਰੋ (ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ, ਅਪੈਂਡਿਕਸ 11)। 45 ਦਿਨਾਂ ਦੀ ਫਸਲ 'ਤੇ ਹਰਬਲ ਐਕਸਟੈਕਟ (ਵਨਸਪਤਿਕ ਰਸ) ਦਾ ਛਿੜਕਾਅ ਕਰੋ ( ਬਣਾਉਣ ਦਾ ਤਰੀਕਾ ਦੇਖਣ ਲਈ ਦੇਖੋ, ਅਪੈਂਡਿਕਸ 12)।

ਨੋਟ: ਜੇਕਰ ਤੁਹਾਨੂੰ ਲੱਗੇ ਕਿ ਕੀਟਾਂ ਦਾ ਖ਼ਤਰਾ ਬਰਕਰਾਰ ਹੈ ਤਾਂ 60 ਦਿਨਾਂ ਦੀ ਫ਼ਸਲ 'ਤੇ ਖੱਟੀ ਲੱਸੀ ਦਾ ਛਿੜਕਾਅ ਦੁਹਰਾਉ । ਇਸੇ ਤਰ੍ਹਾਂ 75 ਦਿਨਾਂ ਦੀ ਫ਼ਸਲ 'ਤੇ ਹਰਬਲ ਐਕਸਟ੍ਰੈਕਟ ਦਾ ਛਿੜਕਾਅ ਦੁਬਾਰਾ ਛਿੜਕਾਅ ਕਰੋ। ਜੇਕਰ ਫਿਰ ਵੀ ਕੀਟਾਂ ਦਾ ਬੰਦੋਬਸਤ ਨਾ ਹੋ ਸਕੇ ਤਾਂ ਕੀਟ ਪ੍ਰਬੰਧਨ ਲਈ ਤੁਸੀਂ ਜਿਹੜੀਆਂ ਜੈਵਿਕ ਸਪ੍ਰੇਆਂ ਤੋਂ ਜਾਣੂ ਹੋ ਉਹਨਾਂ ਦੀ ਵਰਤੋਂ ਕਰੋ।

ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)

- ਜਦੋਂ ਨਰਮਾ ਚੁਣਾਈ ਲਈ ਤਿਆਰ ਹੋ ਜਾਵੇ ਤਾਂ ਪੂਰੇ ਪਲਾਟ ਵਿੱਚ ਫ਼ਸਲ ਪੱਖੋਂ ਇੱਕੋ ਜਿਹੇ ਦਿਖਣ ਵਾਲੀਆਂ ਤਿੰਨ ਥਾਂਵਾਂ ਦੀ ਪਛਾਣ ਕਰੋ ਅਤੇ ਉਹਨਾਂ 'ਤੇ ਉਤਪਾਦਨ ਨਮੂਨਾ ਸਥਾਨ ਦਾ ਲੇਬਲ ਲਾ ਦਿਉ। ਹਰੇਕ ਉਤਪਾਦ ਨਮੂਨਾ ਸਥਾਨ ਵਿੱਚ ਨਰਮੇ ਦੀ 2 ਮੀਟਰ ਲੰਮੀ ਇੱਕ ਕਤਾਰ ਹੋਵੇਗੀ। ਤਿੰਨਾਂ ਸਥਾਨਾਂ ਤੋਂ ਨਰਮੇ ਦੀ ਅਲਗ-ਅਲਗ ਚੁਣਾਈ ਲਈ ਕੱਪੜੇ ਦੇ ਤਿੰਨ ਵੱਖ-ਵੱਖ ਥੈਲਿਆਂ ਦਾ ਪ੍ਰਬੰਧ ਕਰੋ। ਜਦੋਂ ਪੌਦੇ ਚੁਣਾਈ ਲਈ ਤਿਆਰ ਹੋਣ ਤਾਂ ਖੇਤ 'ਚ ਜਾ ਕੇ ਤਿੰਨਾਂ ਥਾਵਾਂ ਤੋਂ ਨਰਮੇ ਚੁਣ ਕੇ ਅਲਗ-ਅਲਗ ਥੈਲਿਆਂ ਵਿੱਚ ਪਾਉਂਦੇ ਜਾਉ। ਸੀਜ਼ਨ ਦੇ ਅੰਤ ਵਿੱਚ ਤਿੰਨਾਂ ਥੇਲਿਆਂ ਦੇ ਨਰਮੇ ਦਾ ਅਲਗ-ਅਲਗ ਵਜ਼ਨ ਕਰੋ ਅਤੇ ਸਬੰਧਤ ਡੈਟਾ ਕਿਸਾਨ ਆਪਣੀ ਰਿਕਾਰਡ ਬੁੱਕ ਵਿੱਚ ਦਰਜ਼ ਕਰੇ। ਜਦੋਂ ਚੁਣਾਈ ਸਾਰੀ ਚੁਣਾਈ ਮੁਕੰਮਲ ਹੋ ਜਾਵੇ ਤਾਂ ਤਿੰਨਾਂ ਉਤਪਾਦਨ ਨਮੂਨਾਂ ਸਥਾਨਾਂ ਤੋਂ ਨਰਮੇ ਦੇ ਪੌਦਿਆਂ ਨੂੰ ਜ਼ਮੀਨ ਦੀ ਸਤ੍ਹਾ ਲਾਗੇ ਕੱਟ ਕੇ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਊ ਅਤੇ ਉਹਨਾਂ ਦਾ ਵਜ਼ਨ ਕਰੋ। ਉਪਰੰਤ ਸਬੰਧਤ ਡਾਟਾ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਭਰ ਲਵੇ।

ਮਹੱਤਵਪੂਰਨ: ਫੀਲਡ ਲੇਬਲ ਲਿਖਣ ਵਾਸਤੇ ਹਮੇਸ਼ਾ ਕੱਚੀ ਪੈਂਸਿਲ ਦੀ ਵਰਤੋਂ ਕਰੋ ਕਿਉਂਕਿ ਬਾਲ ਪੈੱਨ ਦੀ ਸਿਆਹੀ ਧੁੱਪ ਵਿੱਚ ਉੱਡ-ਪੁੱਡ ਜਾਂਦੀ ਹੈ।

- ਨਰਮੇ ਨੂੰ ਆਖਰੀ ਸਿੰਜਾਈ ਮੂਹਰੇ ਪਲਾਟ II ਅਤੇ III ਵਿੱਚ ਔਰੋਗਰੀਨ ਫ਼ਸਲਾਂ ਦੇ ਬੀਜ ਦਾ ਛਿੱਟਾ ਜ਼ਰੂਰ ਦਿਉ।

- ਅੰਤ ਸਾਰੇ ਪਲਾਟ ਵਿਚੋਂ ਪ੍ਰਾਪਤ ਹੋਏ ਨਰਮੇ ਦੀਆਂ ਕੁੱਲ੍ਹ ਗੱਠਾਂ ਦੀ ਗਿਣਤੀ ਕਰੋ, ਜੇ ਸੰਭਵ ਹੋਵੇ ਤਾਂ ਵਜ਼ਨ ਵੀ ਕਰੋ ਅਤੇ ਸਬੰਧਤ ਡੈਟਾ ਆਪਣੀ ਫੀਲਡ ਬੁੱਕ ਵਿੱਚ ਦਰਜ਼ ਕਰੋ। (ਗੁਰਪ੍ਰੀਤ ਧਿਆਨ ਰਹੇ)

- ਜਦੋਂ ਸਤੰਬਰ ਮਹੀਨੇ (ਬਿਜਾਈ ਤੋਂ 120 ਦਿਨ ਬਾਅਦ) ਚੌਲੇ ਕਟਾਈ ਲਈ ਲਗਪਗ ਤਿਆਰ ਹੋਣ ਤਾਂ ਪੂਰੇ ਪਲਾਟ ਵਿੱਚ ਫ਼ਸਲ ਪੱਖੋਂ ਇੱਕੋ ਜਿਹੇ ਦਿਖਣ ਵਾਲੇ ਤਿੰਨ ਸਥਾਨਾਂ ਦੀ ਪਛਾਣ ਕਰਕੇ ਉਹਨਾਂ ਦੀ ਲੇਬਲਿੰਗ ਕਰ ਦਿਉ ਹੁਣ। ਦਾਤੀ ਨਾਲ ਜ਼ਮੀਨ ਦੀ ਸਤ੍ਹਾ ਤੱਕ ਇੱਕ-ਇੱਕ ਮੀਟਰ ਲੰਬਾਈ 'ਚ 2-2 ਲਾਈਨਾ ਚੌਲੇ ਕੱਟ ਕੇ ਇੱਕ ਬੰਡਲ 'ਚ ਬੰਨ ਲਉ। ਹੁਣ ਇਸ ਬੰਡਲ ਨੂੰ ਹਫ਼ਤੇ ਭਰ ਲਈ ਧੁੱਪ ਵਿੱਚ ਸੁਕਾਉਣ ਉਪਰੰਤ ਹੱਥਾਂ ਨਾਲ ਕੁੱਟ ਕੇ ਦਾਣੇ ਅਲੱਗ ਕਰ ਲਉ। ਦਾਣਿਆਂ ਨੂੰ ਇੱਕ ਪੇਪਰ ਬੈਗ ਵਿੱਚ ਪਾਉ ਅਤੇ ਬਾਕੀ ਦੇ ਮਟੀਰੀਅਲ ਨੂੰ ਖੱਦਰ ਦੇ ਗੱਟੇ ਵਿੱਚ ਭਰ ਲਉ। ਦੋਹਾਂ ਦਾ ਅਲਗ-ਅਲਗ ਵਜ਼ਨ

29 / 51
Previous
Next