ਇਹ ਨਹੀਂ ਹੁੰਦਾ ਅਸੀਂ ਪਹਿਲਾਂ ਵਾਂਗੂੰ ਹੀ ਕਣਕ ਦੀ ਬਿਜਾਈ ਵਿੱਚ ਦੇਰੀ ਨੂੰ ਝੱਲਾਂਗੇ।
- ਆਖਰੀ ਸਿੰਜਾਈ ਮੂਹਰੇ ਨਰਮੇ ਦੀ ਖੜੀ ਫ਼ਸਲ ਵਿੱਚ ਰਾਖ ਨਾਲ ਸੋਧੇ ਹੋਏ ਔਰੋਗਰੀਨ ਬੀਜਾਂ ਦਾ ਛਿੱਟਾ ਦਿਉ। ਪਰੰਤੂ ਚੌਲਿਆਂ ਦੀ ਕਟਾਈ ਤੋਂ ਬਾਅਦ । (ਕਿਹੜੇ ਬੀਜ, ਕਿੰਨੀ ਮਾਤਰਾ ਵਿੱਚ ਲਏ ਜਾਣ ਅਤੇ ਉਹਨਾਂ ਨੂੰ ਕਿਵੇਂ ਬੀਜਿਆ ਜਾਵੇ ਆਦਿ ਤਰੀਕਾ ਸਿੱਖਣ ਲਈ ਅਪੈਂਡਿਕਸ 1 ਦੇਖੋ)। ਆਮ ਤੌਰ 'ਤੇ ਨਵੰਬਰ ਅੱਧ ਤੱਕ ਨਰਮਾ ਹਾਵੈਸਟ ਹੋ ਜਾਂਦਾ ਹੈ ਅਤੇ ਦਸੰਬਰ ਦੇ ਸ਼ੁਰੂ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਪ੍ਰਕਾਰ ਇਸ ਨਵੇਂ ਤਰੀਕੇ ਤਹਿਤ ਸਾਨੂੰ ਔਰੋਗਰੀਨ ਮੈਨਿਉਰਿੰਗ ਲਈ ਇੱਕ ਮਹੀਨੇ ਦਾ ਸਮਾਂ ਮਿਲ ਜਾਂਦਾ ਹੈ। ਇੱਥੋਂ ਤੱਕ ਕਿ 20 ਦਿਨਾਂ ਦੀ ਔਰੋਗਰੀਨ ਮੈਨਿਓਰ ਵੀ ਲਾਭਦਾਇਕ ਹੁੰਦੀ ਹੈ। ਕਿਉਂਕਿ ਇਸ ਉਮਰ ਦੀ ਔਰੋਗਰੀਨ ਫ਼ਸਲਾਂ 'ਤੇ ਦੀਆਂ ਜੜ੍ਹਾਂ ਜ਼ਮੀਨ ਵਿੱਚ 30 ਸੈਂਟੀਮੀਟਰ ਡੂੰਘੀਆਂ ਚਲੀਆਂ ਜਾਂਦੀਆਂ ਹਨ। ਜਿਹੜੀਆਂ ਕਿ ਭੂਮੀ ਵਿੱਚ ਖੇਤੀ ਲਈ ਲਾਭਕਾਰੀ ਬੈਕਟੀਰੀਆ ਦੀ ਸੰਖਿਆ ਵਿੱਚ ਭਾਰੀ ਵਾਧਾ ਕਰਦੀਆਂ ਹਨ।
- ਹਾਰਵੈਸਟਿੰਗ ਉਪਰੰਤ ਨਰਮੇ ਦੀਆਂ ਛਿਟੀਆਂ ਨੂੰ ਖੇਤੋਂ ਬਾਹਰ ਲੈ ਜਾਉ ਤਾਂ ਕਿ ਔਰਗਰੀਨ ਫ਼ਸਲਾਂ ਚੰਗੀ ਤਰ੍ਹਾਂ ਵਧ-ਫੁੱਲ ਸਕਣ।
- ਜਦੋਂ ਤੱਕ ਸੰਭਵ ਹੋਵੇ ਔਰੋਗਰੀਨ ਫ਼ਸਲਾਂ ਨੂੰ ਨਦੀਨਾਂ ਸਮੇਤ ਖੇਤ ਵਿੱਚ ਵਧਣ ਦਿਉ। ਇਹ ਧਿਆਨ ਰਹੇ ਕਿ ਕਣਕ ਵਿੱਚ ਛੋਲਿਆਂ ਦੀ ਅੰਤਰ ਫ਼ਸਲ ਦੀ ਬਿਜਾਈ ਹਰ ਸਾਲ 25 ਨਵੰਬਰ ਤੱਕ ਹਰ ਹਾਲ ਵਿੱਚ ਕਰਨੀ ਹੈ।
- ਕਣਕ ਦੇ ਅਜਿਹੇ ਬੀਜ ਲਉ ਜਿਹਨਾਂ ਦਾ ਝਾੜ ਅੱਜ ਕੱਲ ਰਸਾਇਣਕ ਖੇਤੀ ਤਹਿਤ ਉਗਾਈ ਜਾਣ ਵਾਲੀ ਕਣਕ ਦੇ ਝਾੜ ਦੇ ਬਰਾਬਰ ਹੋਵੇ। ਪਰ ਸਭ ਤੋਂ ਅਹਿਮ ਇਹ ਕਿ ਸਾਰੇ ਟਰੀਟਮੈਂਟ ਪਲਾਟਾਂ ਵਿੱਚ ਇੱਕ ਹੀ ਵਰਾਇਟੀ ਦੀ ਕਣਕ ਬੀਜੀ ਜਾਵੇ। ਇਹ ਵੀ ਕਿ ਸਾਰੇ ਭਾਗੀਦਾਰ ਕਿਸਾਨ ਇਸ ਪ੍ਰਯੋਗ ਤਹਿਤ ਕਣਕ ਦੀ ਇੱਕ ਹੀ ਵਰਾਇਟੀ ਬੀਜਣਗੇ । 3 ਅਪ੍ਰੈਲ ਦੀ ਮੀਟਿੰਗ 'ਚ ਤੈਅ ਕੀਤੇ ਅਨੁਸਾਰ ਸਾਰੇ ਭਾਗੀਦਾਰ ਕਣਕ ਦੀ ਵਰਾਇਟੀ ਪੀ ਬੀ ਡਬਲਯੂ-621 ਅਤੇ ਛੋਲਿਆਂ ਦੀ ਪੀ ਬੀ ਜੀ-5 ਬੀਜਣਗੇ।
- 6 ਕੁਇੰਟਲ ਰੂੜੀ ਦੀ ਖਾਦ ਦਾ ਪ੍ਰਬੰਧ ਕਰੋ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲ ਲਉ।
- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ । ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ੍ਹ) ਪਾਉ।
- ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਰੀਪਰ ਨਾਲ ਕੱਟ ਕੇ ਜ਼ਮੀਨ 'ਤੇ ਵਿਛਾ ਦਿਉ ਅਤੇ ਸਾਰੇ ਪਲਾਟ ਵਿੱਚ ਇੱਕੋ ਜਿਹਾ ਵਿਛਾ ਦਿਉ।
- ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ 'ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ। ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
- ਆਮ ਤੌਰ 'ਤੇ ਜਿਵੇਂ ਕਣਕ ਅਤੇ ਛੋਲਿਆਂ ਦੀ ਬਿਜਾਈ ਲਈ ਖੇਤ ਤਿਆਰ ਕੀਤਾ ਜਾਂਦਾ ਹੈ, ਖੇਤ ਤਿਆਰ ਕਰ ਲਉ। 15 ਨਵੰਬਰ ਤੋਂ ਪਹਿਲਾਂ ਖੇਤ ਬਿਜਾਈ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਰੌਣੀ ਕਰਦੇ ਸਮੇਂ 50