

(ੳ) ਸਾਰੇ ਪੋਰ ਲਾਈਨ ਤੋਂ ਲਾਈਨ ਇੱਕ ਫੁੱਟ ਦੀ ਦੂਰੀ ਦੇ ਹਿਸਾਬ ਨਾਲ ਐਡਜਸਟ ਕਰੋ । ਜੇ ਲੋੜ ਪਏ ਤਾਂ ਵਾਧੂ ਫਾਲੇ ਹਟਾ ਦਿਉ।
(ਅ) ਬੀਜ ਦੀ ਮਾਤਰਾ ਘਟਾ ਕੇ ਕਣਕ 20 ਕਿੱਲੋ ਅਤੇ ਛੱਲੇ 8 ਕਿੱਲੋ ਪ੍ਰਤੀ ਏਕੜ ਕਰ ਦਿਉ।
(ੲ) ਬੀਜ ਵਾਲੇ ਖਾਂਚਿਆਂ ਵਿੱਚ ਇਸ ਤਰ੍ਹਾਂ ਬਦਲਾਅ ਲਿਆਉ ਕਿ ਦੋਹਾਂ ਸਿਰਿਆਂ ਵਾਲੇ ਖਾਂਚਿਆਂ ਵਿੱਚ ਛੋਲਿਆਂ ਦਾ ਬੀਜ ਪਾਇਆ ਜਾਵੇ।
(ਸ) ਮਸ਼ੀਨ ਦੇ ਹਰੇਕ ਦੋ ਫਾਲਿਆ ਵਿਚਕਾਰ ਲੋਹੇ ਦਾ ਇੱਕ ਭਾਰਾ ਸੰਗਲ ਬੰਨ੍ਹਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਹਰੇਕ ਦੋ ਲਾਈਨਾਂ ਵਿਚਾਲੇ ਇੱਕ ਹਲਕੀ ਜਿਹੀ ਖਾਲੀ ਬਣ ਜਾਵੇਗੀ।
- ਛੇ ਲਾਈਨਾਂ ਕਣਕ ਅਤੇ 2 ਲਾਈਨਾਂ ਛੋਲੇ ਬੀਜੋ । ਚਨੇ ਦੇ ਬੀਜ ਵਿੱਚ ਹਰੇਕ ਇੱਕ ਕਿੱਲੇ ਪਿੱਛੇ 50 ਗ੍ਰਾਮ ਧਨੀਏ ਦਾ ਬੀਜ ਮਿਲਾਉ। ਧਨੀਆਂ ਕੀੜਿਆਂ ਨੂੰ ਭਜਾਉਣ ਦਾ ਕੰਮ ਕਰੇਗਾ।
- ਪਲਾਟ ਦੇ ਚਾਰੇ ਪਾਸੇ ਇੱਕ-ਇੱਕ ਲਾਈਨ ਸਰੋਂ ਅਤੇ ਅਲਸੀ ਬਾਰਡਰ ਕਮ ਟਰੈਪ ਕਰਾਪ ਵਜੋਂ ਬੀਜੀ ਜਾਵੇ । ਇਹ ਕੁੱਝ ਕੀੜਿਆਂ ਨੂੰ ਟਰੈਪ ਕਰਨ ਤੁਹਾਡੀਆਂ ਸਹਾਇਕ ਬਣਨਗੀਆਂ।
- ਬਿਜਾਈ ਤੋਂ ਤੁਰੰਤ ਬਾਅਦ ਖੇਤ ਚੋਂ ਬਾਹਰ ਲਿਜਾਇਆ ਗਿਆ ਸਾਰਾ ਬਾਇਉਮਾਸ ਵਾਪਸ ਖੇਤ ਵਿੱਚ ਇੱਕੋ ਜਿਹਾ ਵਿਛਾ ਦਿਉ। ਜੇਕਰ ਲੋੜ ਪਏ ਤਾਂ ਚੰਗੇਰੇ ਫੁਟਾਰੇ ਲਈ ਸਿੰਜਾਈ ਕਰੋ । ਨੋਟ ਸਿੰਜਾਈ ਸਮੇਂ ਪ੍ਰਤੀ ਏਕੜ 50 ਲਿਟਰ ਪਸ਼ੂ-ਮੂਤਰ ਪਾਉਣਾ ਨਾ ਭੁੱਲੋ। ਹਰੇਕ ਸਿੰਜਾਈ ਸਮੇਂ ਫਸਲ ਨੂੰ ਪਸ਼ੂ-ਮੂਤਰ ਦੇਣਾ ਲਾਜ਼ਮੀ ਹੈ।
ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੋਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।
- ਨਦੀਨ ਪ੍ਰਬੰਧਨ: ਕਣਕ ਵਿੱਚ ਨਦੀਨ ਆਮ ਤੌਰ 'ਤੇ ਇੱਕ ਵੱਡਾ ਮੁੱਦਾ ਹਨ ਅਤੇ ਅਸੀਂ ਇਹ ਕੰਮ ਹੱਥੀਂ ਕਰਾਂਗੇ। ਇੱਕ ਗੁਡਾਈ ਪਲਾਂਟ ਗਰੋਥ ਦੀ ਸ਼ੁਰੂਆਤੀ ਸਟੇਜ 'ਤੇ ਕੀਤੀ ਜਾਵੇਗੀ (ਬਾਲ ਨਿੰਦਾਈ) ਜਦੋਂ ਨਰਮਾ ਅਤੇ ਬਣੇ ਚੌਲੇ 20 ਦਿਨਾਂ ਦੇ ਹੋਣਗੇ। ਜਦੋਂ ਫ਼ਸਲ ਇੱਕ ਫੁੱਟ ਤੋਂ ਵਧੇਰੇ ਕੱਦ ਦੀ ਹੋਵੇ ਅਤੇ ਨਦੀਨ ਤਾਂ ਵੀ ਇੱਕ ਸਮੱਸਿਆ ਹੋਣ ਤਾਂ ਸਪ੍ਰੇਅ ਪੰਪ ਦੀ ਨੋਜ਼ਲ 'ਤੇ ਸੁਰੱਖਿਆ ਹੁੱਡ ਲਗਾ ਕੇ ਬਾਇਉਹਰਬੀਸਾਈਡ ਦੀ ਸਪ੍ਰੇਅ ਕਰੋ ( ਅਪੈਂਡਿਕਸ 6 ਵਿੱਚ ਬਾਇਉਹਰਬੀਸਾਈਡ ਬਣਾਉਣ ਦਾ ਤਰੀਕਾ ਦੇਖੋ)
- ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ: ਜਦੋਂ ਫਸਲ 30 ਦਿਨਾਂ ਦੀ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾਂ ਜਦੋਂ ਫਸਲ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫਲਾਵਰਿੰਗ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।
- ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਛਿੜਕਾਅ: ਜਦੋਂ ਫ਼ਸਲ 40 ਦਿਨਾਂ ਦੀ ਜਾਂ ਇਸ ਦੇ ਨੇੜੇ ਹੋਵੇ ਤਾਂ ਲੱਸੀ ਦੀ ਇੱਕ ਸਪ੍ਰੇਅ ਕਰੋ (ਤਿਆਰੀ ਦਾ ਤਰੀਕਾ ਦੇਖਣ ਲਈ ਦੇਖੋ- ਅਪੈਂਡਿਕਸ 11) ਅਤੇ 65 ਦਿਨਾਂ ਦੀ ਹੋਣ 'ਤੇ ਵਨਸਪਤੀ ਰਸ (ਨਿੰਮ੍ਹ ਅਸਤਰ ਆਦਿ) ਦੀ ਸਪ੍ਰੇਅ ਕਰੋ।