Back ArrowLogo
Info
Profile

ਨਾਈਟਰੋਜ਼ਨ ਦੇ ਸੋਮੇ ਵਜੋਂ ਪਸ਼ੂ-ਮੂਤਰ ਦੀ ਵਰਤੋਂ:

ਪਸ਼ੂ-ਮੂਤਰ ਵਿੱਚ 4% ਤੱਕ ਨਾਈਟਰੋਜ਼ਨ, 1 % ਤੱਕ ਫਾਸਫੋਰਸ ਅਤੇ 2% ਤੱਕ ਪੋਟਾਸ਼ ਹੋ ਸਕਦੀ ਹੈ। ਇਸਦਾ ਪੀ ਐਚ ਆਮਤੌਰ 'ਤੇ 7 ਹੁੰਦਾ ਹੈ। ਇਹ ਫ਼ਸਲਾਂ ਨੂੰ ਪੋਸ਼ਕ ਤੱਤ ਦੇਣ ਲਈ ਵੱਡੇ ਪੱਧਰ 'ਤੇ ਵਰਤਿਆ ਜਾਣ ਵਾਲਾ ਕੁਦਰਤੀ ਸੋਮਾ ਹੈ । ਹੇਠ ਲਿਖੇ ਤਰੀਕੇ ਨਾਲ ਇਸ ਨੂੰ ਵਧੇਰੇ ਤੇਜ ਕੀਤਾ ਜਾ ਸਕਦਾ ਹੈ:

ੳ) ਜਿੰਨਾ ਹੋ ਸਕੇ ਵਧ ਤੋਂ ਵਧ ਪਿਸ਼ਾਬ ਇਕੱਠਾ ਕਰੋ । ਨੋਟ: ਇੱਕ ਚੰਗੇ ਕਿਸਾਨ ਕੋਲੇ ਹਰ ਸਮੇਂ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟੋ-ਘੱਟ 50 ਲਿਟਰ ਪਸ਼ੂ-ਮੂਤਰ ਉਪਲਭਧ ਰਹਿਣਾ ਚਾਹੀਦਾ ਹੈ। ਜਿਵੇਂ ਕਿ ਪੰਜ ਏਕੜ ਵਾਲੇ ਕਿਸਾਨ ਕੋਲੇ ਹਰ ਵੇਲੇ 250 ਲਿਟਰ ਪਸ਼ੂ-ਮੂਤਰ ਜ਼ਰੂਰ ਸਟੋਰ ਕੀਤਾ ਹੋਣਾ ਚਾਹੀਦਾ ਹੈ।

ਅ) ਸਿੰਜਾਈ ਲਈ 50 ਲਿਟਰ ਪਸ਼ੂ-ਮੂਤਰ ਖੇਤ ਲੈ ਕੇ ਜਾਉ।

ੲ) ਟੂਟੀ ਲੱਗੇ 20 ਲਿਟਰ ਵਾਲੇ ਪਲਾਸਟਿਕ ਦੇ ਕੈਨ ਵਿੱਚ ਪਸ਼ੂ-ਮੂਤਰ ਭਰ ਦਿਉ।

ਸ) ਹੁਣ ਪਸ਼-ਮੂਤਰ ਭਰੇ ਇਸ ਕੈਨ ਨੂੰ ਉਸ ਥਾਂ ਰੱਖੋ ਜਿਥੋਂ ਖੇਤ ਵਿੱਚ ਪਾਣੀ ਅੰਦਰ ਜਾ ਰਿਹਾ ਹੋਵੇ । ਹੁਣ ਕੈਨ ਦੀ ਟੂਟੀ ਉਸ ਹਿਸਾਬ ਨਾਲ ਖੋਲ੍ਹ ਕਿ ਸਿੰਜਾਈ ਦੇ ਨਾਲ-ਨਾਲ ਪਸ਼ੂ-ਮੂਤਰ ਵੀ ਸਮਾਨ ਮਾਤਰਾ 'ਚ ਖੇਤ ਜਾਂਦਾ ਰਹੇ।

ਨੋਟ: ਹਰੇਕ ਸਿੰਜਾਈ ਨਾਲ 50 ਲਿਟਰ ਤੱਕ ਪਸ਼ੂ-ਮੂਤਰ ਖੇਤ ਨੂੰ ਦੇਣਾ ਹੈ।

ਸਾਵਧਾਨੀ: ਉੱਪਰ ਸੁਝਾਇਆ ਤਰੀਕਾ ਜ਼ਮੀਨ ਕੇਂਦਰਤ ਹੈ । ਇਸਨੂੰ ਪਾਣੀ ਮਿਲਾ ਕੇ ਫ਼ਸਲ 'ਤੇ ਵੀ ਛਿੜਕਿਆ ਜਾ ਸਕਦਾ ਹ।(15 ਲਿਟਰ ਪਾਣੀ ਵਿੱਚ 5 ਲਿਟਰ ਪਸ਼ੂ-ਮੂਤਰ ਮਿਲਾ ਕੇ ਸਪ੍ਰੇਅ ਕੀਤੀ ਜਾ ਸਕਦੀ ਹੈ) ਇਕੱਲੇ ਪਸ਼ੂ ਮੂਤਰ ਦੀ ਸਪ੍ਰੇਅ ਪੱਤਿਆਂ ਨੂੰ ਜਲਾ ਸਕਦੀ ਹੈ ।

ਅਪੈਂਡਿਕਸ -3

ਰੂੜੀ ਦੀ ਖਾਦ ਨੂੰ ਜਿਉਂਦੀ ਖਾਦ (ਲਿਵਿੰਗ ਮੈਨਿਉਰ) 'ਚ ਬਦਲਣਾ:

ਇਹ ਰੂੜੀ ਦੀ ਖਾਦ ਦੀ ਗੁਣਵੱਤਾ ਵਧਾਉਣ ਦਾ ਇੱਕ ਤਰੀਕਾ ਹੈ। ਜਿਆਦਾਤਰ ਆਧੁਨਿਕ ਖੇਤੀਬਾੜੀ ਖੋਜ਼ ਕੇਂਦਰ ਰੂੜੀ ਦੀ ਖਾਦ ਦੀ ਗੁਣਵੱਤਾ ਇਸ ਵਿਚਲੀ ਨਾਈਟਰੋਜ਼ਨ, ਫਾਸਫੋਰਸ ਅਤੇ ਪੋਟਾਸ਼ ਦੀ ਮਾਤਰਾ ਦੇ ਆਧਾਰ 'ਤੇ ਹੀ ਤੈਅ ਕਰਦੇ ਹਨ । ਪਸ਼ੂਆਂ ਦੇ ਗੋਬਰ ਦੀ ਐਫ ਵਾਈ ਐਮ ਸਾਰੇ ਦੇ ਸਾਰੇ 6 ਕੰਮ ਕਰਨ ਵਾਲੇ ਸਮੂਹਾਂ ਦੇ ਸੂਖਮ ਜੀਵਾਣੂ ਪਾਏ ਜਾਂਦੇ ਹਨ। ਜਿਵੇਂ ਕਿ ਨਾਈਟਰੋਜ਼ਨ ਫਿਕਸਰ, ਫਾਸਫੇਟ ਨੂੰ ਘੋਲਣ ਵਾਲੇ, ਸੈਲੂਲੋਜ ਨੂੰ ਤੋੜਨ ਵਾਲੇ, ਪਲਾਂਟ ਗਰੋਥ ਵਧਾਉਣ ਵਾਲੇ, ਰੋਗਾਂ ਦਾ ਕਾਰਨ ਬਣਨ ਵਾਲੀਆਂ ਉੱਲੀਆਂ ਅਤੇ ਐਂਟਮੋਪੈਥੋਜਿਨਜ਼ ਦੇ ਦੁਸ਼ਮਣ । ਇਸ ਲਈ ਰੂੜੀ ਦੀ ਖਾਦ ਦੀ ਅਸਲ ਕੀਮਤ ਉਸ ਵਿੱਚ ਪਾਏ ਜਾਣ ਵਾਲੇ ਲਾਭਕਾਰੀ ਸੂਖਮ ਜੀਵਾਣੂਆਂ ਵਿੱਚ ਹੈ ਨਾ ਕਿ ਉਸ ਵਿਚਲੀ ਐਨ ਪੀ ਕੇ ਦੀ ਮਾਤਰਾ ਵਿੱਚ ਰੂੜੀ ਦੀ ਖਾਦ ਦੀ ਗੁਣਵੱਤਾ ਹੇਠ ਲਿਖੇ ਅਨੁਸਾਰ ਹੋਰ ਵਧਾਇਆ ਜਾ ਸਕਦਾ ਹੈ:

ੳ) ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸਨੂੰ ਖੇਤ ਵਿੱਚ ਇੱਕ ਖਾਸ ਥਾਂ 'ਤੇ ਢੇਰੀ ਕਰੋ।

ਅ) ਖਾਦ ਦੇ ਢੇਲਿਆਂ/ਡਲਿਆਂ ਨੂੰ ਤੋੜੋ।

ੲ) ਹੁਣ ਢੇਰ ਵਿੱਚ (ਉਸਦੇ ਵਜ਼ਨ ਬਾਰਬਰ) ਬਰਾਬਰ ਮਾਤਰਾ 'ਚ ਉਸੇ ਖੇਤ ਦੀ ਮਿੱਟੀ ਮਿਕਸ ਕਰੋ। ਇਹ ਬਹੁਤ ਹੀ ਚੰਗਾ ਹੋਵੇਗਾ ਜੇਕਰ ਅਸੀਂ ਇਸ ਕੰਮ ਲਈ ਸੀਮੇਂਟ ਮਿਕਸ ਕਰਨ ਵਾਲੀ ਮਸ਼ੀਨ ਵਰਤੀਏ ਪਰ ਇਹ ਬਹੁਤ ਮੁਸ਼ਕਿਲ ਹੈ।

42 / 51
Previous
Next