

ਅਪੈਂਡਿਕਸ 4
ਸੀਡ ਪ੍ਰਾਈਮਿੰਗ (ਬੀਜ਼ ਨੂੰ ਬਿਜਾਈ ਲਈ ਤਿਆਰ ਕਰਨਾਂ)
ੳ) ਕੱਪੜੇ ਨਾਲ ਪੁਣਿਆ ਹੋਇਆ 100 ਲਿਟਰ ਜੀਵ ਅੰਮ੍ਰਿਤ ਲਉ।
ਅ) ਲਗਪਗ 5 ਕਿੱਲੋ ਚੂਨੇ ਦਾ ਪ੍ਰਬੰਧ ਕਰੋ ਅਤੇ ਇਸ ਦੀ ਪੋਟਲੀ ਬੰਨ੍ਹ ਲਉ। ਇਸ ਪੋਟਲੀ ਨੂੰ ਲਗਪਗ ਇੱਕ ਘੰਟੇ ਲਈ ਜੀਵ ਅੰਮ੍ਰਿਤ ਵਾਲੇ ਬਰਤਨ ਵਿੱਚ ਡੁਬੋ ਕੇ ਰੱਖੋ। ਉਪਰੰਤ ਪੋਟਲੀ ਨੂੰ ਜੀਵ ਅੰਮ੍ਰਿਤ ਵਿੱਚ ਨਿਚੋੜ ਦਿਉ। ਉਪਰੰਤ ਪੋਟਲੀ 'ਚ ਬਚੇ ਮਾਦੇ ਨੂੰ ਸੁੱਟ ਦਿਉ।
ੲ) ਹੁਣ ਲੋੜੀਂਦੀ ਮਾਤਰਾ ਵਿੱਚ ਬੀਜ ਲਉ ਅਤੇ ਉਹਨਾਂ ਨੂੰ ਉਪਰਕੋਤ ਘੋਲ ਵਿੱਚ ਭਿਉਂ ਦਿਉ। ਇਹ ਬਹੁਤ ਅਹਿਮ ਹੈ ਕਿ ਕਿਹੜਾ ਬੀਜ ਕਿੰਨੇ ਘੰਟਿਆਂ ਲਈ ਭਿਉਂਤਾ ਜਾਵੇ। ਹੇਠਾਂ ਪ੍ਰਯੋਗ ਵਿੱਚ ਭਾਗੀਦਾਰ ਕਿਸਾਨਾਂ ਵੱਲੋਂ ਵਰਤੇ ਜਾਣ ਵਾਲੇ ਕੁੱਝ ਬੀਜਾਂ ਨੂੰ ਭਿਉਂਣ ਦੇ ਘੰਟੇ ਦੱਸੇ ਗਏ ਹਨ।
ਵੱਖ-ਵੱਖ ਫ਼ਸਲਾਂ ਦੇ ਬੀਜਾਂ ਨੂੰ ਪਾਣੀ 'ਚ ਭਿਉਂ ਕੇ ਰੱਖਣ ਦਾ ਸਮਾਂ:
ਝੋਨਾ-14 ਘੰਟੇ, ਕਣਕ-6 ਘੰਟੇ, ਨਰਮਾ-6 ਘੰਟੇ, ਛੋਲੇ-4 ਘੰਟੇ, ਜਵਾਰ-5 ਘੰਟੇ, ਬਾਜ਼ਰਾ-5 ਘੰਟੇ, ਮੂੰਗੀ ਅਤੇ ਮਾਂਹ-3 ਘੰਟੇ
ਬਹੁਤ ਮਹੱਤਵਪੂਰਨ: ਕਣਕ ਅਤੇ ਝੋਨੇ ਨੂੰ ਛੱਡ ਕੇ ਜਿਆਦਾਤਰ ਫ਼ਸਲਾਂ ਲਈ ਸੀਡ ਪ੍ਰਾਈਮਿੰਗ ਦੀ ਸ਼ੁਰੂਆਤ ਸਵੇਰੇ ਵੇਲੇ ਪਰੰਤੂ ਬਹੁਤ ਜਲਦੀ ਹੀ ਕਰਨੀ ਚਾਹੀਦੀ ਹੈ । ਸੀਡ ਪ੍ਰਾਈਮਿੰਗ ਉਪਰੰਤ 12 ਘੰਟਿਆਂ ਦੇ ਵਿਚ-ਵਿੱਚ ਬਿਜਾਈ ਕਰਨੀ ਜ਼ਰੂਰੀ ਹੈ।
The method is based on the publication of Harris D.. et.al. 1999. Experimental Agriculture 35:15-29; Musa, A.M. et.al. 2001. Experimental Agriculture 37:509-521.
ਅਪੈਂਡਿਕਸ 5
ਬੀਜਾਂ ਦਾ ਜ਼ਰਮੀਨੇਸ਼ਨ ਟੈਸਟ:
ੳ) 1000 ਬੀਜ ਲਉ
ਅ) ਉਹਨਾਂ ਨੂੰ 4 ਘੰਟਿਆਂ ਲਈ ਪਾਣੀ 'ਚ ਭਿਉਂ ਕੇ ਰੱਖੋ ( ਝੋਨੇ ਦੇ ਮਾਮਲੇ ਅਜਿਹਾ 20 ਘੰਟਿਆਂ ਲਈ ਕਰੋ)।
ੲ) ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢਣ ਉਪਰੰਤ ਅਖ਼ਬਾਰੀ ਕਾਗਜ਼ ਦੇ ਸਿਰੇ ਵਾਲੇ ਹਿੱਸੇ 'ਤੇ ਰੱਖ ਕੇ ਬੀਜਾਂ ਨੂੰ ਕਾਗਜ਼ ਵਿੱਚ ਟਿਊਬ ਦੀ ਸ਼ਕਲ ਵਿੱਚ ਲਪੇਟੋ।
ਸ) ਹਣ ਇਸ ਟਿਊਬ ਨੂੰ ਮੋੜੇ ਅਤੇ ਪੋਲੀਥੀਨ ਦੇ ਲਿਫ਼ਾਫੇ ਵਿੱਚ ਪਾ ਦਿਉ।
ਹ) ਲਿਫ਼ਾਫੇ ਵਿੱਚ ਥੋੜਾ ਪਾਣੀ ਪਾਉ ਅਤੇ ਕੁੱਝ ਮਿਨਟਾ ਬਾਅਦ ਪਾਣੀ ਡੋਲ੍ਹ ਦਿਓ ।
ਕ) 30 ਮਿਨਟਾਂ ਬਾਅਦ ਇੱਕ ਵਾਰ ਫਿਰ ਵਾਧੂ ਡੋਲ੍ਹ ਦਿਉ।
ਖ) ਹੁਣ ਪੋਲੀਥੀਨ ਦੇ ਲਿਫ਼ਾਫੇ ਨੂੰ 4 ਦਿਨਾਂ ਲਈ ਇੱਕ ਕਮਰੇ 'ਚ ਰੱਖੋ। ਗਰਮੀਆਂ ਵਿੱਚ ਅਜਿਹਾ 4 ਦਿਨਾਂ ਲਈ ਅਤੇ ਸਰਦੀਆਂ ਵਿੱਚ 7 ਦਿਨਾਂ ਲਈ ਕਰੋ।
ਗ) ਹੁਣ ਕਾਗਜ਼ ਵਿੱਚ ਲਪੇਟੇ ਬੀਜਾਂ ਨੂੰ ਲਿਫ਼ਾਫੇ 'ਚੋਂ ਬਾਹਰ ਕੱਢੋ ਅਤੇ ਕਾਗਜ਼ ਨੂੰ ਖੋਲ੍ਹ ਦਿਉ।