Back ArrowLogo
Info
Profile

ਅਪੈਂਡਿਕਸ 13

ਪਹਿਲੇ ਸਾਲ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਅਤੇ

ਫ਼ਸਲ ਨੂੰ ਦਿੱਤੇ ਜਾਣ ਵਾਲੇ ਇਨਪੁਟਸ ਦੀ ਸੂਚੀ

(ਸ਼ੁਰੂਆਤ ਖੇਤ ਵਿੱਚ ਖੜੀ ਕਣਕ ਤੋਂ ਹੋਵੇਗੀ)

ਕਿਸੇ ਵੀ ਫ਼ਸਲ ਦੇ ਵਧੇਰੇ ਝਾੜ ਲਈ ਬਿਜਾਈ, ਸਿੰਜਾਈ ਅਤੇ ਫ਼ਸਲ ਸੁਰੱਖਿਆ ਲਈ ਸਮੇਂ ਸਿਰ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਪੇਜ਼ ਇਸ ਮਾਮਲੇ ਵਿੱਚ ਕਿਸਾਨਾ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਉਹ ਸਮੇਂ ਸਿਰ ਸਾਰੇ ਕੰਮ ਕਰ ਸਕਣ।

ਲੜੀ ਨੰ.

ਇਨਪੁਟ/ਗਤੀਵਿਧੀ

ਮਹੀਨਾ

ਟਿੱਪਣੀ

1

ਆਖਰੀ ਪਾਣੀ ਤੋਂ ਤੁਰੰਤ ਪਹਿਲਾਂ ਕਣਕ ਦੀ ਖੜੀ ਫ਼ਸਲ ਵਿੱਚ ਵਿਸ਼ੇਸ਼ ਔਰੋਗਰੀਨ ਬੀਜਾਂ ਦਾ ਛਿੱਟਾ

ਫਰਵਰੀ/ਮਾਰਚ

 

2

ਕੰਬਾਈਨ ਨਾਲ ਕਣਕ ਦੀ ਕਟਾਈ

ਅਪ੍ਰੈਲ/ਮਈ

 

3

ਝੋਨੇ ਅਤੇ ਗੁਆਰੇ ਦੇ ਬੀਜ ਜੁਟਾਉਣੇ ਅਤੇ ਉਹਨਾਂ ਦਾ ਜ਼ਰਮੀਨੇਸ਼ਨ ਟੈਸਟ ਕਰਨਾ

ਅਪ੍ਰੈਲ/ਮਈ

ਪੀ ਏ ਯੂ ਦੁਆਰਾ ਸਰਵਉੱਤਮ ਘੋਸ਼ਿਤ ਕੀਤੀਆਂ ਵਰਾਇਟੀਆਂ ਦੇ ਬੀਜ ਹੀ ਵਰਤੋ

4

ਲਿਵਿੰਗ ਐਫ ਵਾਈ ਐਮ ਦੀ ਤਿਆਰੀ

ਮਈ

 

5

ਕਣਕ ਦੇ ਖੜੇ ਨਾੜ ਅਤੇ ਔਰੋਗਰੀਨ ਫਸਲਾਂ ਨੂੰ ਕੱਟਣ ਲਈ ਰੀਪਰ ਚਲਾਉਣਾ

ਮਈ ਦੂਜੇ ਹਫ਼ਤੇ

 

6

ਕੱਟੇ ਹੋਏ ਬਾਇਉਮਾਸ ਨੂੰ ਖੇਤੋਂ ਬਾਹਰ ਕੱਢਣਾ

ਮਈ ਦੂਜੇ ਹਫ਼ਤੇ

 

7

ਬਾਇਉਹਰਬੀਸਾਈਡ ਦਾ ਛਿੜਕਾਅ

10 ਮਈ

 

8

ਜਿਉਂਦੀ ਖਲ੍ਹ ਖੇਤ 'ਚ ਪਾਉਣਾ ਗੁਆਰੇ ਦੀ ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਤਿਆਰ

10-14 ਮਈ

 

9

ਨਰਮੇ, ਗੁਆਰੇ ਅਤੇ ਜਵਾਰ ਦੇ ਬੀਜਾਂ ਦੀ ਸੀਡ ਪ੍ਰਾਈਮਿੰਗ

ਬਿਜਾਈ ਤੋਂ 2 ਦਿਨ ਪਹਿਲਾਂ

 

10

ਨਰਮੇ, ਗੁਆਰ ਅਤੇ ਜਵਾਰ ਦੀ ਬਿਜਾਈ ਦਾ ਸਮਾਂ । ਬਿਜਾਈ ਤੋਂ ਪਹਿਲਾਂ ਕੱਟੇ ਹੋਏ ਬਇਉਮਾਸ ਨੂੰ ਖੇਤੋਂ ਬਾਹਰ ਲੈ ਜਾਉ ਅਤੇ ਬਿਜਾਈ ਉਪਰੰਤ ਉਸੇ ਬਾਇਉਮਾਸ ਨਾਲ ਖੇਤ ਦੀ ਨੂੰ ਢਕ ਦਿਉ।

ਅੱਧ ਮਈ

 

11

ਖੇਤ ਦੀ ਵਹਾਈ, ਵੱਟਾਂ ਬਣਾਉਣਾ ਅਤੇ ਗੁਆਰੇ ਦੀ ਬਿਜਾਈ ਕਰਨਾ । ਬਿਜਾਈ ਉਪਰੰਤ ਬਾਇਉਮਾਸ ਨਾਲ ਖੇਤ ਦੀ ਮਲਚਿੰਗ

ਅੱਧ ਮਈ

 

12

ਲਿਵਿੰਗ ਖਲ੍ਹ ਦੀ ਤਿਆਰੀ ਕਰਨਾ

ਜੂਨ

 

13

ਖੜੀ ਫ਼ਸਲ 'ਚ 2 ਕੁਇੰਟਲ ਜਿਉਂਦੀ ਰੂੜੀ ਪਾਉਣਾ

ਜੂਨ

ਪਹਿਲੀ ਸਿੰਜਾਈ ਤੋਂ ਤੁਰੰਤ ਪਹਿਲਾਂ

14

ਫ਼ਸਲ ਨੂੰ ਗੁੜਜਲ ਅੰਮ੍ਰਿਤ ਦੇਣਾ

ਜੂਨ

ਜਦੋਂ ਫਸਲ 20-30 ਦਿਨਾਂ ਦੀ ਹੋ ਜਾਵੇ।

15

ਪਾਥੀਆਂ ਦਾ ਪਾਣੀ ਛਿੜਕਣਾ

ਜੂਨ-ਜੁਲਾਈ

ਜਦੋਂ ਫਸਲ 40-50 ਦਿਨਾਂ ਦੀ ਹੋ ਜਾਵੇ।

16

ਝੋਨੇ ਨੂੰ ਪਾਟਾ ਲਾਉਣਾ

ਜੂਨ/ਜੁਲਾਈ

 

17

ਖੱਟੀ ਲੱਸੀ ਦੀ ਸਪ੍ਰੇਅ

ਅਗਸਤ/ਸਤੰਬਰ

ਫਲਾਵਰਿੰਗ ਤੋਂ ਕੁਝ ਦਿਨ ਪਹਿਲਾਂ (60ਦਿਨਾਂ ਦੀ ਉਮਰ 'ਤੇ) ਅਤੇ ਦੋਧਾ ਪੈਣ ਦੀ ਸ਼ੁਰੂਆਤ ਸਮੇਂ (90 ਦਿਨ ਦੀ ਉਮਰ 'ਤੇ)

18

ਹੱਥੀ ਗੁਡਾਈ ਘੱਟੋ-ਘੱਟ ਇਕ ਵਾਰ(ਜਿੱਥੇ ਢੁਕਵੀਂ ਹੋਵੇ)

 

 

49 / 51
Previous
Next