ਤੁਲਸੀ ਦੇ ਪੱਤਿਆਂ ਦਾ ਕਾੜ੍ਹਾ
ਤੁਲਸੀ ਦੇ ਪੱਤਿਆਂ ਵਿੱਚ ਵੱਡੀ ਮਾਤਰਾ ਵਿੱਚ ਨਾਈਟਰੋਜਨ ਯੁਕਤ ਖਾਰੇ ਤੱਤ ਪਾਏ ਜਾਂਦੇ ਹਨ। ਇਹ ਕਾੜ੍ਹਾ ਚਿੱਤੀਦਾਰ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ।
ਵਿਧੀ: ਤੁਲਸੀ ਦੇ ਪੱਤਿਆਂ ਨੂੰ 10 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲ ਕੇ ਘੋਲ ਨੂੰ ਠੰਡਾ ਕਰ ਲਉ। ਉਬਾਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੇ। ਹੁਣ ਠੰਡੇ ਕੀਤੇ ਹੋਏ ਘੋਲ ਵਿੱਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਤਿਆਰ ਹੈ। ਇਸ ਘੋਲ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਉ। ਇੱਕ ਏਕੜ ਲਈ ਕਾਫੀ ਹੈ।
ਸਾਵਧਾਨੀ: ਇਸ ਘੋਲ ਦਾ ਛਿੜਕਾਅ 1-2 ਵਾਰ ਹੀ ਕਰੋ। ਇਸ ਦਾ ਭੰਡਾਰਣ ਨਹੀਂ ਕੀਤਾ ਜਾ ਸਕਦਾ।