Back ArrowLogo
Info
Profile

ਸਮਰਥਕ ਹੈ ਤੇ ਨਿੱਜੀ ਚਾਲ ਚਲਣ ਵਿਚ ਢਿੱਲਾ ਹੋਣ ਕਾਰਨ ਪਾਰਟੀ ਵਿਚੋਂ ਕਢਿਆ ਜਾਂਦਾ ਹੈ ਅਤੇ ਪਾਰਟੀ ਦੇ ਇਕ ਵਰਕਰ ਹੱਥੋਂ ਮਾਰਿਆ ਜਾਂਦਾ ਹੈ । ਉਸ ਦੀ ਮੌਤ ਕੁਰਾਹੇ ਪਈ ਲਹਿਰ ਦੀ ਮੌਤ ਹੈ।

ਪਾਰਟੀ ਵਿਚ ਹੋਰ ਬਹੁਤ ਨੌਜਵਾਨ ਹਨ, ਜਿਹੜੇ ਕੇਵਲ ਜੋਸ਼ ਨਾਲ ਲਹਿਰ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹਨ । ਉਹ ਸਮਝ. ਸੋਚ ਅਤੇ ਸਿਧਾਂਤ ਵਲੋਂ ਕੱਚੇ ਹਨ ; ਕਈ ਕਰੇ ਵੀ ਹਨ, ਉਨ੍ਹਾਂ ਕੇਵਲ ਅਣਖ ਨੂੰ ਹੁੰਗਾਰਾ ਭਰਿਆ ਅਤੇ ਪਾਰਟੀ ਵਿਚ ਆ ਮਿਲੇ । ਪਰ ਇਨ੍ਹਾਂ ਵਿਚੋਂ ਗ਼ਦਾਰ ਬਹੁਤ ਘਟ ਬਣੇ (ਮੇਘਾ, ਮਿੱਤੂ ਆਦਿ) । ਹੋਰ ਸਭ ਅਨਾੜੀ ਹੁੰਦੇ ਹੋਏ ਵੀ ਕਾਇਮ ਰਹੇ ਅਤੇ ਪੁਲਿਸ ਦੇ ਨਾ ਸਹਾਰੇ ਜਾਣ ਵਾਲੇ ਤਸੀਹੇ ਸਹੇ ਅਤੇ ਗੋਲੀ ਦਾ ਨਿਸ਼ਾਨਾ ਬਣੇ । ਅਮਲੀ ਜੀਵਨ ਵਿਚ ਉਹ ਹਾਰਾਂ ਖਾ ਕੇ ਹੁੱਟ ਚੁੱਕੇ ਸਨ ; ਹੁਣ ਇਨਕਲਾਬ ਨੂੰ ਪਿੱਠ ਨਹੀਂ ਸਨ ਦੇਣਾ ਚਾਹੁੰਦੇ । ਗੁਰਜੀਤ, ਹਨੀਫ, ਗੁਲਵੰਤ ਆਦਿ ਅਜਿਹੀਆਂ ਮਿਸਾਲਾਂ ਹਨ। ਸਿਧਾਂਤ ਵਲੋਂ ਕਰੋ ਜਾਂ ਕੱਚੇ ਤਾਂ ਸਨ, ਪਰ ਪਰੰਪਰਾ ਦੇ ਸਹਾਰੇ ਸਿਦਕ ਇਨ੍ਹਾਂ ਤੋੜ ਨਿਭਾਇਆ। ਇਨ੍ਹਾਂ ਦੇ ਕਿਰਦਾਰ ਤੋਂ ਵੀ ਨਾਵਲ ਦਾ ਚੂਲੀ ਸਿਧਾਂਤ ਸਿਧ ਹੁੰਦਾ ਹੈ ਕਿ ਆਪਣੀ ਪਰੰਪਰਾ, ਆਪਣਾ ਸਭਿਆਚਾਰ ਅਤੇ ਇਤਿਹਾਸ ਇਨਕਲਾਬ ਦੇ ਬੇੜੇ ਪਾਰ ਕਰਦਾ ਹੈ । ਬਨਸਪਤ ਵਾਂਗ ਮਨੁੱਖ ਵੀ ਆਪਣੀਆਂ ਜੜ੍ਹਾਂ ਉਤੇ ਵਧਦਾ ਫੁਲਦਾ ਅਤੇ ਫਲਦਾ ਹੈ, ਜੜ੍ਹਾਂ ਤੋਂ ਬਗ਼ੈਰ, ਨੌਕਰਸ਼ਾਹੀ ਅਫ਼ਸਰ- ਸ਼ਾਹੀ ਅਤੇ ਧੀਰ ਵਰਗੇ ਅਖੌਤੀ ਇਨਕਲਾਬੀ ਸਭ ਆਕਾਸ਼ ਵੇਲ ਵਾਂਗ ਨਿਰਬਾਹ ਕਰਦੇ ਇਕੋ ਹਸੇ ਬੰਨ੍ਹਣ ਵਾਲੇ ਹਨ ।

ਨਕਸਲਬਾੜੀ ਇਨਕਲਾਬੀ ਲਹਿਰ ਦੇ ਅਸਲੀ ਆਗੂ ਹਨ. ਪੀਤੂ, ਮਿਹਰ ਸਿੰਘ, ਮਾਸਟਰ ਵੇਦ ; ਇਹ ਸਭ ਸਮਾਜ ਅਤੇ ਪਰੰਪਰਾ ਦੀ ਪੈਦਾਵਾਰ ਹਨ। ਏਸੇ ਕਰ ਕੇ ਇਨ੍ਹਾਂ ਦੀ ਕਰਨੀ ਅਤੇ ਕਹਿਣੀ ਹਰ ਸਭ ਇਨਕਲਾਬੀਆਂ ਨੂੰ ਮੁਸੀਬਤਾਂ ਸਹੇੜਨ ਅਤੇ ਕੁਰਬਾਨੀਆਂ ਕਰਨ ਵਾਸਤੇ ਸਾਹਸ ਅਤੇ ਬਲ ਪ੍ਰਦਾਨ ਕਰਦੀ ਹੈ। ਨਾਵਲ ਵਿਚ ਅਜਿਹੇ ਪਾਤਰ ਨਮੂਨੇ ਦੇ ਇਨਕਲਾਬੀ ਪੇਜ ਕੀਤੇ ਗਏ ਹਨ ।

ਕੰਵਲ ਦੀ ਸ਼ੈਲੀ ਉਸ ਦੇ ਸਭ ਨਾਵਲਾਂ ਵਿਚ ਵਧੀਆ ਗਿਣੀ ਗਈ ਹੈ । ਪਰ ਇਨਕਲਾਬੀ ਨਾਵਲ ਵਿਚ ਸ਼ੈਲੀ ਵਧੇਰੇ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਸ਼ੈਲੀ ਪਲਾਟ ਦਾ ਅਸਥਾਨ ਅਤੇ ਸਮਾਂ ਨਿਸਚਿਤ ਕਰਦੀ ਹੈ, ਪਾਤਰਾਂ ਦੀ ਸਮਾਜ ਅਤੇ ਅਰਥਚਾਰੇ ਵਿਚ ਜਗਾ ਦਰਸਾਉਂਦੀ ਹੈ। ਅਤੇ ਨਾਜ਼ਕ ਮੌਕਿਆਂ ਉਤੇ ਹੋਣੀ ਅਥਵਾ ਮਨੁੱਖੀ ਬਿਪਤਾ ਅਤੇ ਕੁਦਰਤ ਵਿਚ ਇਕਸੁਰਤਾ ਪ੍ਰਗਟ ਕਰਦੀ ਹੈ। ਮਾਸਟਰ ਵੇਦ ਦੇ ਪਿੰਡ ਝੁੱਗੀਆਂ ਬਖੜ ਦੇ ਨਕਸ਼ੇ ਵਿਚ "ਪਤਲੀ ਤੇ ਪੀਲੀ ਕਣਕ ਘੁਟਵੇਂ ਸਾਹ ਲੈ ਰਹੀ ਸੀ ।" (ਸਫਾ 212) ਇਕ ਐਕਸ਼ਨ ਵਿਚ ਨਾਟਕੀ ਮੌਕੇ ਦੀ ਲਹਾਈ ਇਨ੍ਹਾਂ ਵਾਕਾਂ ਵਿਚ ਗੁੰਦੀ ਹੈ : “ਜਾਗਰ ਦੀਆਂ ਖੈਰ ਮੰਗਦੀਆਂ ਤੱਕਾਂ ਮਰੀਆਂ ਦੇ ਪੈਰੀਂ ਪਈਆ ਹੋਈਆਂ ਸਨ ।" (ਸਫ਼ਾ 207) ਅਤੇ “ਹਨੀਫ਼ ਦੀ ਬਦਲੇ ਦੀ ਭਾਵਨਾ ਹਿਚਕੀ ਲੈ ਕੇ ਖ਼ੁਦ-ਕੁਸ਼ੀ ਕਰ ਗਈ" (ਸਫਾ 208) । ਸ਼ੈਲੀ ਦਾ ਮੁਹਾਵਰਾ ਪੇਂਡੂ ਠੇਠ ਬੋਲੀ ਤੋਂ ਲਿਆ ਹੈ : ਜਿਵੇਂ:-

"ਬਾਬਾ ਮਿਰਗਿੰਦ ਸੱਜਿਆਂ ਖੱਬਿਆਂ ਨੂੰ ਫ਼ਤਹਿ ਬੁਲਾ ਗਿਆ ।"                               (ਸਫਾ 213)

ਬੋਲੀ ਸੰਕੇਤਕ ਹੈ, ਅੰਤਰੀਵ ਭਾਵ ਦੀ ਸੂਚਕ :

"ਨਕਸਲੀਆਂ ਇਤਿਹਾਸ ਦਾ ਖ਼ਾਲੀ ਵਰਕਾ ਜ਼ਰੂਰ ਲਾਲ ਕਰਨਾ ਹੈ ।"                        (ਸਫਾ 217)

“ਜੋਰਾ ਡੀ. ਐਸ. ਪੀ. ਸਾਹਮਣੇ ਆਪ ਬਲੀ ਵਾਸਤੇ ਆ ਗਿਆ ਅਤੇ ਇਨਕਲਾਬ ਦਾ ਨਾਅਰਾ ਲਾਇਆ । ਸਵੇਰ ਦਾ ਸੂਰਜ ਚੜ੍ਹ ਰਿਹਾ ਸੀ ।"                                                                          ( ਸਫਾ 318)

10 / 361
Previous
Next