Back ArrowLogo
Info
Profile

ਕੋਈ ਹਰਿਆ ਬੂਟ ਰਹਿਓ ਰੀ

ਮੀਂਹ ਪੈ ਹਟਿਆਂ ਤਾਰ ਨਾਲ ਇਕ

ਤੁਪਕਾ ਸੀ ਲਟਕੰਦਾ,

ਡਿਗਦਾ ਜਾਪੇ ਪਰ ਨਾ ਡਿੱਗੇ

ਪੁਛਿਆਂ ਰੋਇ ਸੁਣੰਦਾ;

'ਅਰਸ਼ਾਂ ਤੋਂ ਲੱਖਾਂ ਹੀ ਸਾਥੀ

    ਕੱਠੇ ਹੋ ਸਾਂ ਆਏ,

"ਕਿਤ ਵਲ ਲੋਪ ਯਾਰ ਓ ਹੋਏ

ਮੈਂ ਲਾ ਨੀਝ ਤਕੰਦਾ।"       १२.

 

ਮਹਿੰਦੀ

ਸੱਜਣ ਦੇ ਹੱਥ ਲਗੀ ਹੋਈ - -

ਆਪੇ ਨੀ ਅਜ ਰਾਤ ਸਜਨ ਨੇ

ਸਾਨੂੰ ਫੜ ਘੁਟ ਰਖਿਆ,

'ਵਸਲ ਮਾਹੀ ਦਾ, ਮਿਹਰ ਮਾਹੀ ਦੀ

 ਅੱਜ ਅਸਾਂ ਨੇ ਲਖਿਆ,-

ਜਿੰਦੜੀ ਸਾਡੀ ਅੰਗ ਸਮਾ ਲਈ

    ਵੇਖ ਵੇਖ ਖੁਸ਼ ਹੋਵੇ:

ਕਿਉਂ ਸਹੀਓ! ਕੋਈ ਸ੍ਵਾਦ ਸਜਨ ਨੇ

ਛੁਹ ਸਾਡੀ ਦਾ ਬੀ ਚਖਿਆ?          ੧੩.

11 / 137
Previous
Next