Back ArrowLogo
Info
Profile

'ਮੱਚ ਮਰੇ ਨਾ ਕਦੇ ਅਸਾਡਾ*

'ਗੱਚ ਕਦੇ ਦਿਲ ਢਾਵੇ ਨਾਂ।

ਖੁਸ਼ੀ ਰਹੇ ਮਨ ਭਰੀ ਅਸਾਡੇ

'ਕੱਚ ਕਦੇ ਸਿਰ ਆਵੇ ਨਾਂ।

 

'ਗ਼ੈਰਤ ਠਰਨ ਖੂਨ ਨਾਂ ਦੇਵੇ,

'ਅਣਖ ਰਗਾਂ ਖਿਚ ਰੱਖੇ ਜੀ,

ਭੁਜਾਂ ਸਾਡੀਆਂ ਤਾਣ ਲਾਜ ਰਹਿ

ਅੱਖ ਉਚੇਰੀ ਤੱਕੇ ਜੀ।

 

ਮੋਢੇ ਤਣੇ ਤਾਣ ਵਿਚ ਸਿੱਧੇ

'ਗਰਦਨ ਆਕੜ ਭਰੀ ਰਹੇ,

ਜ਼ੋਰ ਰਹੇ ਹਿਕ ਸਾਡੀ ਭਰਿਆ

ਡਰ ਖਾ ਧੌਣ ਨ ਕਦੇ ਢਹੇ। ੭੮.

–––––––––––

* ਇਸ ਤੋਂ ਅਗੇ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਹਉਮੈ ਵਾਸਤੇ ਨਹੀਂ।

113 / 137
Previous
Next