Back ArrowLogo
Info
Profile

ਹੇਠਾਂ, ਉਪਰ, ਚਾਰ ਚੁਫੇਰੇ,

ਕੀ ਅੰਦਰ, ਕੀ ਬਾਹਰ,

ਖੇੜਾ ਖੇੜਾ ਹੋਈ ਸਾਰੀ

ਕੀ ਬਾਤਨ ਕੀ ਜ਼ਾਹਰ।

 

ਖੇੜੇ ਵੇੜ੍ਹ ਲਈ ਆ ਬਾਹਰੋਂ

ਖੇੜੇ ਅੰਦਰੋਂ ਵੇੜ੍ਹੀ।

ਖੇੜਾ ਖੇੜਾ ਹੋਈ ਪ੍ਯਾਰੀ,

ਖੇੜੇ ਫੜਕੇ ਖੇੜੀ।

 

ਕਿੱਥੇ ਹੈ ਉਹ ਪੁਛਣ ਵਾਲੀ?,

'ਕੀ? ਏ ਜੀਵਨ ਕੀ ਹੈ?”

ਖੇੜੇ ਖੇੜ ਲਈ ਹੈ ਸ਼ਾਰੀ

ਕੀ ਦੇਹੀ ਕੀ ਜੀ ਹੈ?

 

ਖੇੜਾ ਹੈ ਹੁਣ ਆਪ ਹੋ ਰਹੀ,

ਖੇੜਾ ਜੀਵਨ ਖੇੜਾ,

ਖਿੜਨ ਖਿੜੀ ਜਿਉਂ 'ਚੰਦ-ਚਾਂਦਨੀ',

ਖਿੜਿਆ ਜੀਵਨ ਖੇੜਾ।

 

ਅਪਣੇ ਖੇੜੇ ਖਿੜਕੇ ਸਰਵਰ

ਖੇੜਾ ਉਸ ਨੂੰ ਲਾਇਆ।

ਸੁੱਤਾ ਖੇੜਾ ਉਹਦਾ ਜਗਾਇਆ,

ਖੇੜੇ ਰੰਗ ਜਮਾਇਆ।        79.

- ਇਤਿ

137 / 137
Previous
Next