ਜੇ ਲੱਜਿਆ ਨੂੰ
ਬਾਹਰ ਰਖਦਾ
ਮੇਰਾ ਸੂਰਜ ਮਰਦਾ ਜਾਵੇ
ਮੈਥੋਂ ਧੁੱਪ
ਫੜੀ ਨਾ ਜਾਵੇ
ਵਰਮਨ
ਸੁਣ ਸੱਜਣ !
ਸੁਣ ਮਿੱਤਰ ਯੋਧੇ
ਹਰ ਮੱਥੇ ਵਿਚ ਸੂਰਜ ਹੋਵੇ
ਹਰ ਧੁੱਪ
ਗਰਭਵਤੀ ਹੈ ਧੁਰ ਤੋਂ
ਉਸ ਦੀ ਕੁੱਖ ਵਿਚ ਸਾਇਆ ਰੋਵੇ
ਉਸ ਦੀ ਧੁੱਪ
ਕਦੇ ਨਾ ਮਰਦੀ
ਜਿਹਦਾ ਕੋਈ ਪਰਛਾਵਾਂ ਹੋਵੇ
ਜੇ ਤੇਰੀ
ਧੁੱਪ ਦਾ ਪਰਛਾਵਾਂ
ਜੀਭ ਤੇਰੀ 'ਤੇ ਆਨ ਖਲੋਵੇ
ਤਾਂ ਸੰਭਵ ਹੈ
ਤੇਰੀ ਧੁੱਪ ਵੀ
ਤੈਥੋਂ ਬੇ-ਮੁੱਖ ਕਦੀ ਨਾ ਹੋਵੇ
ਧੁੱਪ ਤਾਂ
ਮਰਦੀ ਹੈ ਉਸ ਵੇਲੇ
ਜਦ ਕੋਈ ਛਾਂ ਵਿਚ ਆਣ ਖਲੋਵੇ
ਜਾਂ ਨੈਣਾਂ
ਵਿਚ ਨੀਂਦਰ ਹੋਵੇ