ਦੁੱਖਾਂ ਵਾਲੀ
ਅੱਗ ਜਲਾਂਦਾ
ਅੱਗ ਨੂੰ ਆਪਣੀ ਜੀਭ ਛੁਹਾਂਦਾ
ਬੀਤ ਗਏ ਨੂੰ
'ਵਾਜ ਮਾਰ ਕੇ
ਮੋਏ ਸੂਰਜ ਮੋੜ ਲਿਆਉਂਦਾ
ਆਪਣੀ ਧੁੱਪ ਦਾ
ਨਗਰ ਵਿਖਾਉਂਦਾ
ਮੈਂ ਜੋ ਧੁੱਪ ਵਿਹਾਜੀ
ਰੰਗ-ਵਿਹੂਣੀ ਸੀ
ਅੱਗ 'ਚੌਧਲਾ ਦੇ ਚੁੱਲ੍ਹੇ
ਸੇਕੋਂ ਊਈ ਸੀ
ਪੂਰਨ ਦੀ ਮਾਂ ਇੱਛਰਾਂ
ਰੂਪ-ਵਿਹੂਣੀ ਸੀ
ਅੱਗ ਦੀ ਸੱਪਣੀ
ਪਰ ਮੇਰੇ ਘਰ ਸੂਈ ਸੀ
ਅੱਗ ਦੀ ਸੱਪਣੀ
ਜਦ ਵਿਹੜੇ ਵਿਚ ਆਣ ਵੜੀ
ਲੱਖ ਬਚਾਇਆ ਆਪਾ
ਪਰ ਉਹ ਰੋਜ਼ ਲੜੀ
ਨਸ਼ਾ ਜਹਿਆ ਨਿੱਤ ਆਇਆ
ਪਰ ਨਾ ਵਿੱਸ ਚੜ੍ਹੀ
ਨਾਰ ਮੇਰੇ ਅੰਤਰ ਦੀ
ਇਸ ਤੋਂ ਨਹੀਂ ਮਰੀ
ਅਣ-ਚਾਹਿਆਂ ਵੀ
ਡੰਗਾਂ ਦੀ ਪਰ ਪੀੜ ਜਰੀ
ਮੈਥੋਂ ਸੁਪਨੇ ਦੀ ਸੱਪਣੀ
ਨਾ ਗਈ ਫੜੀ
ਮੇਰੇ ਸੁਪਨੇ ਦੀ ਸੱਪਣੀ