Back ArrowLogo
Info
Profile

ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨ੍ਹੇਰ ਪੈ ਗਿਆ। ਸਾਰਾ ਪਰਵਾਹ ਧਾਹੀਂ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖ਼ੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਣ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁਟਿਆ ਜਾਣ ਲੱਗਾ।

ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖ਼ੁਸ਼ੀ ਮਨਾ ਰਹੇ ਸਨ। ਉਹਨਾਂ ਘਰੀਂ ਉਸ ਰਾਤ ਘਿਉ ਦੀਆਂ ਜੋਤਾਂ ਜਗੀਆਂ।

ਜਿੰਦਾਂ ਦੀ ਹਾਲਤ ਸਭ ਨਾਲੋਂ ਅਨੋਖੀ ਸੀ। ਉਹ ਇਸ ਅਸਹਿ ਗ਼ਮ ਦੀ ਚੋਟ ਖਾ ਕੇ ਬੇਹੋਸ਼ ਹੋ ਕੇ ਡਿਗ ਪਈ। ਗੱਲੀਆਂ ਉਹਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ। ਗੁਲਾਬ ਤੇ ਕਿਉੜਾ ਛਿੜਕਣ ਨਾਲ ਅੱਧੇ ਘੰਟੇ ਪਿੱਛੋਂ ਉਹਨੂੰ ਹੋਸ਼ ਆਈ। ਆਪਣੀ ਬਦਲ ਚੁੱਕੀ ਅਵਸਥਾ ਦੀ ਸੋਝੀ ਆਉਣ 'ਤੇ ਉਹ ਪਾਗ਼ਲਾਂ ਵਾਂਗ ਪਿੱਟਣ ਲੱਗ ਪਈ। ਉਹਨੂੰ ਸਾਰੀ ਦੁਨੀਆਂ ਬਦਲੀ ਹੋਈ ਨਜ਼ਰ ਆ ਰਹੀ ਸੀ। ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ। ਇਕ ਸ਼ੇਰੇ ਪੰਜਾਬ ਬਿਨਾਂ ਉਹਨੂੰ ਸਾਰਾ ਸੰਸਾਰ ਹੀ ਸੁੰਞਾ ਨਜ਼ਰ ਆ ਰਿਹਾ ਸੀ।

ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਮ ਬਬਾਣ ਤਿਆਰ ਹੋਇਆ। ਗੁਰਦੁਆਰਾ ਡੇਹਰਾ ਸਾਹਿਬ ਦੇ ਮਗਰਲੇ ਪਾਸੇ ਚੰਨਣ ਦੀ ਚਿਖ਼ਾ ਤਿਆਰ ਕੀਤੀ ਗਈ। ਮਹਾਰਾਜ ਦੀ ਅਰਥੀ ਕਿਲਿਓਂ ਬਾਹਰ ਨਿਕਲੀ। ਮਾਤਮ ਦੇ ਵਾਜੇ ਵੱਜੇ। ਕਿਲ੍ਹੇ ਦੀਆਂ ਕੰਧਾਂ ਤੋਂ ਸਲਾਮੀ ਵਾਸਤੇ ਤੋਪਾਂ ਦਗ਼ੀਆਂ। ਸਹਿਜ-ਸਹਿਜ ਆਖ਼ਰੀ ਜਲੂਸ ਗੁਰਦੁਆਰੇ ਦੇ ਮਗਰਲੇ ਪਾਸੇ ਪੁੱਜਾ। ਗਿ. ਗੁਰਮੁਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਦੀਰ ਬਦਲਣ ਵਾਲੇ ਮਰਦ ਨੂੰ ਅੰਤਮ ਸੇਜਾ ਉੱਤੇ ਲਿਟਾ ਦਿੱਤਾ ਗਿਆ। ਉਸ ਵੇਲੇ ਲੱਖਾਂ

18 / 100
Previous
Next