Back ArrowLogo
Info
Profile
'ਜਲਾਲ ਕੇ ਅਠਾਰਾਂ ਸੈ ਪੱਚੀਏ ਗੁਰੂ ਕੇ ਦਲ ਨੂੰ ਜਾਇ ਪਏ।' ਗੁਰੂ ਕੇ ਦਲ ਤੋਂ ਲੇਖਕ ਦਾ ਭਾਵ ਸਿੰਘਾਂ ਦੇ ਦਲ ਦਾ ਹੈ। ਇਹ ਸੰਮਤ ਬੀ ਭਾਵੇਂ ਰਚਨਾਂ ਕਾਲ ਦੇ ਘੇਰੇ ਨੂੰ ਹੋਰ ਤੰਗ ਨਹੀਂ ਕਰਦਾ ਪਰ ਉਪਰ ਅੰਕ 3 ਵਿਚ ਦਿਤੇ ਸੰਮਤ ਦੀ ਪ੍ਰੌਢਤਾ ਜ਼ਰੂਰ ਕਰ ਦਿੰਦਾ ਹੈ।

5. 1831 ਤੋਂ 1897 ਦਾ ਸਮਾਂ ਉਹ ਸਮਾਂ ਹੈ ਜੋ ਕਵੀ ਸੰਤੋਖ ਸਿੰਘ ਕਰਤਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਜੀਵਨ ਕਾਲ ਨਾਲ ਇਕ ਸੁਰ ਹੈ, ਤੇ ਅਸੀਂ ਇਸ ਖਿਆਲ ਨੂੰ ਬੀ ਕੁਝ ਅਹਿਮੀਅਤ ਜ਼ਰੂਰ ਦੇ ਸਕਦੇ ਹਾਂ ਕਿ ਇਹ ਪੁਸਤਕ ਸੰਭਵ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਅਪਣੀ ਲੋੜ ਨੂੰ ਮੁੱਖ ਰਖਕੇ, ਚਾਹੇ ਸੁਤੰਤਰ ਤੇ ਚਾਹੇ ਕਿਸੇ ਹੋਰ ਹਸਤੀ ਦੀ ਮਦਦ ਨਾਲ ਕਿਸੇ ਸਿਆਣੇ ਦੇ ਜੁੰਮੇ ਲਾਕੇ ਲਿਖਵਾਈ  ਹੋਵੇ। ਇਸ ਦੀ ਪ੍ਰੌਢਤਾ ਵਿਚ ਸਾਨੂੰ ਇਹ ਇਕ ਨਿਗਰ ਸਬੂਤ ਮਿਲਦਾ ਹੈ ਕਿ ਇਸ ਪੁਸਤਕ ਦੇ ਬਹੁਤੇ ਉਤਾਰੇ ਨਹੀਂ ਹੋਏ ਤੇ ਇਹ ਪੁਸਤਕ ਪੁਰਾਤਨ ਲਿਖਤੀ ਪੁਸਤਕਾਂ ਵਿਚ ਆਮ ਨਹੀਂ ਮਿਲ ਰਹੀ।

ਇਹ ਤਦੇ ਹੀ ਹੋ ਸਕਦਾ ਹੈ ਜੇ ਇਹ ਉਚੇਚੀ ਕਵੀ ਸੰਤੋਖ ਸਿੰਘ ਜੀ ਲਈ ਹੀ ਰਚੀ ਗਈ ਹੋਵੇ ਤੇ ਜਿਸ ਦਾ ਇਕ ਅੱਧ ਉਤਾਰਾ ਲੇਖਕ ਕੋਲ ਰਿਹਾ ਹੋਵੇ ਤੇ ਦੂਜਾ ਕਵੀ ਸੰਤੋਖ ਸਿੰਘ ਜੀ ਪਾਸ। ਤੇ ਉਚੇਚੀ ਰਚੀ ਗਈ ਰਚਨਾਂ ਦੇ ਉਤਾਰੇ ਕਰਨੇ ਹਰ ਇਕ ਲਈ ਸੁਲਭ ਨਾਂ ਕੀਤੇ ਗਏ ਹੋਣ।

ਜੇ ਇਹ ਗਲ ਤਸਲੀਮ ਕਰ ਲਈਏ ਤਾਂ ਇਕ ਗਲ ਹੋਰ ਸਪਸ਼ਟ ਹੈ ਕਿ ਕਵੀ ਜੀ ਦੇ ਸੂ: ਪ੍ਰ: ਰਚਣ ਤੇ ਸਮਾਪਤੀ ਦੇ ਸਮੇਂ ਤੋਂ ਕੁਝ ਬਰਸ ਜ਼ਰੂਰ ਪਹਿਲੇ ਇਹ ਪੇਥੀ ਰਚੀ ਗਈ ਹੈ। ਜਿਸ ਦੇ ਸਬੂਤ ਵਿਚ ਪੋਥੀ ਵਿਚੋਂ ਸਾਮਾਨ ਮਿਲ ਜਾਂਦਾ ਹੈ। ਸਾਖੀ 17 ਵਿਚ ਦੇਸੂ ਦਾ ਪ੍ਰਸੰਗ ਜੋ ਇਸ ਪੋਥੀ ਵਿਚ ਦਰਜ ਹੈ ਕਵੀ ਸੰਤੋਖ ਸਿੰਘ ਜੀ ਨੇ ਅਪਣੇ ਕਾਵ੍ਯ ਉਲਥੇ ਵਿਚ ਸਾਰਾ ਦਿੱਤਾ ਹੈ ਪਰ ਨਾਲ ਹੀਦ ਦੇਸੂ ਤੋਂ ਪਿਛੋਂ ਦਾ ਉਸ ਦੀ ਵੰਸ਼ ਦਾ ਵਧੇਰੇ ਹਾਲ ਬੀ ਦੇ ਦਿਤਾ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇ ਪੋਥੀ ਸੂ: ਪ੍ਰ: ਦੀ ਸਮਾਪਤੀ ਤੋਂ ਕੁਝ ਬਰਸ ਪਹਿਲੇ ਲਿਖੀ ਗਈ ਹੋਵੇ।

ਇਸੇ ਤਰ੍ਹਾਂ ਸਾਖੀ 37 ਵਿਚ ਇਹ ਪੋਥੀ ਬਾਰਨੇ ਦੇ ਰਾਹਕ ਦਾ ਪਹਿਲਾ ਪ੍ਰਸੰਗ ਹੀ ਦਿੰਦੀ ਹੈ ਪਰ ਕਵੀ ਸੰਤੋਖ ਸਿਘ ਨੇ ਉਸ ਦੇ ਵੰਸ਼ ਦਾ ਮਗਰੋਜ ਦਾ ਹਾਲ ਬੀ ਦਿੱਤਾ ਹੈ ਤੇ ਉਸ ਦੇ ਤੰਬਾਕੂ ਦੀ ਵਰਤੋਂ ਤ੍ਯਾਗਣ ਤੇ ਗੁਰੂ ਹੁਕਮ ਪਾਲਣ ਪਰ ਵਧਣ ਫੁਲਣ ਦਾ ਸਮਾਚਾਰ ਦਿੱਤਾ ਹੈ ਤੇ ਫੇਰ ਅਪਣੇ ਵੇਲੇ ਦੇ ਉਸ ਦੇ ਵੰਸ਼ਜ ਦਾ ਮੁੜ ਤੰਬਾਕੂ ਪੀਣ ਲਗ ਪੈਣਾ ਤੇ ਉਸ ਦਾ ਕੰਗਾਲ

8 / 114
Previous
Next