ਮੈਂ ਤੇਰੀ ਸ਼ਰਨ ਵਿਚ ਆ ਗਿਆ ਹਾਂ। ਜਿਸ ਦਿਨ ਦਾ ਤੇਰੀ ਸ਼ਰਨ ਵਿਚ ਆ ਗਿਆ ਹਾਂ, ਉਸੇ ਦਿਨ ਹੀ-
ਪੰਜਿ ਕਿਰਸਾਣ ਮੁਜੇਰੇ ਮਿਹਡਿਆ॥
ਜਿਹੜੇ ਪੰਜ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੋਕਾਂ ਦਾ ਬੇੜਾ ਗ਼ਰਕ ਕਰ ਦਿੰਦੇ ਹਨ, ਉਸ ਵੇਲੇ ਉਹ ਇਨਸਾਨ ਬਣ ਗਏ।
ਕੰਨੁ ਕੋਈ ਕਢਿ ਨ ਹੰਘਈ
ਹੁਣ ਉਹਨਾਂ ਪੰਜਾਂ ਵਿਚੋਂ ਮੇਰੇ ਸਾਹਮਣੇ ਕੋਈ ਵੀ ਟਿੱਕਦਾ ਨਹੀਂ।
ਨਾਨਕ ਵੁਠਾ ਘੁਘਿ ਗਿਰਾਉ ਜੀਉ॥
(ਅੰਗ ੭੩)
ਮੈਂ ਪੰਜੇ ਵੱਸ ਵਿਚ ਕਰ ਲਏ। ਆਉ ਬਾਬੇ ਨਾਨਕ ਦੀ ਸ਼ਰਨ, ਪੰਜੇ ਤੁਹਾਡੇ ਵੱਸ ਵਿਚ ਹੋਣਗੇ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਨਸ਼ਿਆਂ ਵਿਚ ਨਿਕੰਮੇ ਤੋਂ ਨਿਕੰਮਾ, ਭੈੜੇ ਤੋਂ ਭੈੜਾ, ਛੋਟੇ ਤੋਂ ਛੋਟਾ ਨਸ਼ਾ ਹੈ ਤਾਂ ਉਹ ਹੈ ਤੰਬਾਕੂ। ਹਜ਼ੂਰ ਕਹਿੰਦੇ ਹਨ- ਸਿੱਖ ਇਸ ਨੂੰ ਕਦੀ ਵੀ ਸੇਵਨ ਨਾ ਕਰੇ। ਜਿਹੜਾ ਸਿੱਖ ਨਸ਼ਿਆਂ ਨੂੰ ਸੇਵਨ ਕਰੇਗਾ, ਉਹ ਸਿੱਖ ਸਿੱਖੀਉਂ ਪਤਿਤ ਹੋ ਜਾਏਗਾ। ਪ੍ਰਮਾਤਮਾ ਨੂੰ ਰਸਨਾ ਨਾਲ ਗਾਉ। ਪ੍ਰਮਾਤਮਾ ਨੂੰ ਮਨ ਕਰਕੇ ਧਿਆਉ। ਉਸ ਨੂੰ ਕੰਨਾਂ ਨਾਲ ਸੁਣੋ। ਉਸ ਦਾ ਕੀਰਤਨ ਗਾਉ। ਉਸ ਦੀ ਕਥਾ ਸੁਣੋ। ਉਸ ਨੂੰ ਮਨ ਨਾਲ ਅਰਾਧੋ। ਉਸ ਨੂੰ ਰਸਨਾ ਨਾਲ ਗਾਉ। ਸੰਸਾਰ ਨੂੰ ਬਣਾਉਣ ਵਿਚ ਮੇਰਾ ਮਾਲਕ ਸਮਰੱਥ ਹੈ। ਉਸ ਦੇ ਦਰ 'ਤੇ ਆਇਆ ਹੋਇਆ ਕੋਈ ਖ਼ਾਲੀ ਨਹੀਂ ਜਾਂਦਾ। ਕੋਈ ਰੋਂਦਾ-ਧੋਂਦਾ ਨਹੀਂ ਜਾਂਦਾ। ਸਾਰੇ ਮੰਗਤੇ ਜਿਹੜੇ ਦਰ 'ਤੇ ਆਉਂਦੇ ਹਨ, ਉਹ ਰੱਜ ਕੇ ਜਾਂਦੇ ਹਨ-
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ॥
(ਅੰਗ ੬੮੧)
ਉਸ ਦਾ ਦਾਸ, ਉਸ ਦਾ ਸੇਵਕ ਮੁਖੋਂ ਜੋ ਕਹਿ ਦੇਵੇ, ਉਹ ਸੱਚ ਹੋ ਜਾਂਦਾ ਹੈ। ਤੂੰ ਦਾਸ ਬਣ ਕੇ ਤਾਂ ਦੇਖ। ਭਾਗਾਂ ਨਾਲ ਤੈਨੂੰ ਮਨੁੱਖਾ ਜਨਮ