ਮਟਕ ਹੁਲਾਰੇ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਮੁਖਬੰਧ
৭.
ਤਿੰਨ ਸਾਲ ਦੇ ਲਗ ਪਗ ਹੋਣ ਲੱਗੇ ਹਨ, ਜਦ ਇਸ ਸੰਚਯ ਵਿਚ ਦਿੱਤੀਆਂ ਇਨ੍ਹਾਂ ਅਸਮਾਨੀ ਪੀਂਘਾਂ ਵਿਚ ਝੂਲਦੇ ਰੰਗਾਂ ਦੀਆਂ ਜੀਂਦੀਆਂ ਮੂਰਤਾਂ ਦੇ ਰਚਣਹਾਰ ਰਸ-ਵੈਰਾਗ੍ਯ ਅੰਕਿਕ, ਕਵਿ ਚੂੜਾਮਣਿ ਕਸ਼ਮੀਰ ਗਏ ਸਨ। ਕੋਈ ਜਾਂਦੇ ਹਨ, ਕੋਈ ਆਂਦੇ ਹਨ. ਪਰ ਇਹ "ਕੁਦਰਤ-ਵੱਸਿਆ ਦੇ ਪਿਆਰੇ ਆਪਣੇ ਰੰਗ ਵਿਚ "ਕੁਦਰਤ ਦੇਵੀਂ" ਦੇ ਮਹਿਮਾਨ ਬਣੇ ਸਨ ਤੇ ਅੰਦਰ ਕੁਦਰਤ ਦੇ ਕਾਲਜੇ ਵਿਚ, ਜਿਹੜਾ ਰੱਬ ਦਾ 'ਰਾਗ ਮੰਦਰ ਹੈ, ਓਥੇ ਜਾ ਟਿਕੇ ਸਨ। ਕੁਦਰਤ ਤੇ ਕਵੀ ਦਾ ਅਜ਼ਲ ਥੀਂ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉੱਛਲਦੀ ਹੈ। ਕੁਦਰਤ ਦਾ 'ਅਰੂਪ-ਨਾਦ' ਕਵੀ ਦੇ ਰਸ-ਅਲਾਪ ਵਿਚ ਮੂਰਤੀਮਾਨ ਹੁੰਦਾ। ਹੈ ਤੇ ਕਵੀ ਆਪ ਇਸ 'ਕਵੀ-ਕੁਦਰਤ-ਸੰਜੋਗ ਵਿਚ ਬਿਹਬਲ ਹੋ ਇਕ ਅਣੋਖੀ ਬਿਸਮਿਲ ਬੇਖੁਦੀ ਵਿਚ ਗੜੂੰਦ ਹੁੰਦਾ ਹੈ; ਜਿਸ ਦੇ ਝਲਕੇ ਦਾ ਅਨੁਮਾਨ ਉਸ ਅਸਰ ਹੇਠ ਰਚੀਆਂ ਹੋਈਆਂ ਸਤਰਾਂ ਤੋਂ ਹੀ ਲੱਗ ਸਕਦਾ ਹੈ-