Back ArrowLogo
Info
Profile
ਇਕ ਨਵੀਂ "ਅੱਥਰੂ-ਧਰਮਸਾਲ ਰਚੀ ਗਈ ਹੈ। ਬਗ਼ਦਾਦ ਨੂੰ ਸਾਹਿਬ ਗੁਰੂ ਨਾਨਕ ਜੀ ਦੀ ਸੁਹਣੀ ਛੁਹ ਵਾਲੀ ਸਿਲਾ ਅੱਜ ਤਕ ਸਾਭ ਰੱਖੀ ਹੈ ਤੇ ਕਸ਼ਮੀਰ ਨੇ ਮਟਨ ਸਾਹਿਬ ਦਾ ਥੜਾ ਤੇ ਬੰਗਲੇ ਗੁੰਮ ਕਰ ਦਿੱਤੇ ਹਨ।

ਨਾਨਕ-ਛੁਹ' ਦਾ ਸੰਗ ਅਜੇ ਤਕ

ਬਗਦਾਦ ਸਾਂਭ ਕੇ ਰਖਿਆ,

ਨਾਨਕ-ਛੁਹ' ਦਾ ਥੜਾ ਬੰਗਲਾ

ਕਸ਼ਮੀਰ ਨੇ ਭੰਨ ਗਵਾਇਆ!

(ਸਫ਼ਾ ६९)

 

"ਭਾਗਭਰੀ ਦੇ ਦਰਸ਼ਨ" ਵਿਚ ਓਹੋ ਨਾਮ ਕਣੀ ਚਮਕ ਰਹੀ ਹੈ:-

"ਉਸ ਅਨੰਤ ਕਿਣਕੇ ਦੀ ਚਹਿਯੇ

ਅਜ ਕੁਛ ਵੰਡ ਵੰਡਈਆਂ।"

(ਸਫ਼ਾ ५२)

 

ਆਪ ਦੀ ਅੱਖ ਵਿਚ ਪੰਘਰੀ ਚਾਂਦੀ ਦੇ ਕਸ਼ਮੀਰ ਦੇ ਚਸ਼ਮੇ ਇਉਂ ਕਲੋਲ ਕਰ ਰਹੇ ਹਨ, ਜਿਉਂ ਬਾਲ ਮਾਂ ਦੀ ਗੋਦ ਵਿਚ-

 

"ਚਸ਼ਮੇ ਨੂੰ ਜਿਉਂ ਛੋਹ ਗੈਬ ਦੀ

ਮਿਲੀ ਪਿਆ ਨਿਤ ਖੇਡੇ,

'ਛੁਹ ਅਪਣੀਂ ਦੀ ਗੋਦ ਖਿਡਾ ਤਿਉਂ-

ਮਾਂ ਨੂੰ ਏ ਕੁਛ ਫਬਦਾ।"

(ਸਫ਼ਾ ३२)

11 / 89
Previous
Next