Back ArrowLogo
Info
Profile

੫

ਦ ਹਰਫ ਵਿੱਛੁੜੀ ਕੂੰਜ ਤੇ 'ਵਿੱਛੁੜੀ ਰੂਹ ਲਈ ਇਥੇ ਪਾਉਣੇ ਬੇਜ਼ਰੂਰੀ ਨਹੀਂ ਹੋਣਗੇ।

ਵਿੱਛੁੜੀ ਕੂੰਜ ਇਕ ਸੁਪਨੇ ਵਿਚ ਸੁਣੇ ਗੀਤ ਦੀਆ ਯਾਦ ਰਹਿ ਗਈਆਂ ਦੋ ਸਤਰਾਂ ਹਨ। ਸੁਫਨਾਂ ਇੰਨਾਂ ਹੀ ਸੀ ਕਿ ਇਕ ਹੰਸ ਮਨਮੋਹਿਣ ਮੋਹਣੀਆਂ ਦੇ ਵਿਚ ਫੜਿਆ ਇਕ ਸੁਹਣੇ ਤਬਕ ਵਿਚ ਦਿੱਸ ਆਯਾ ਸੀ, ਹੰਸ ਦੇ ਮੂੰਹ ਇਕ ਗੀਤ ਸੀ. ਜਿਸ ਦੀਆਂ ਕਵੀ ਜੀ ਨੂੰ ਦੋ ਯਾਦ ਰਹਿ ਗਈਆਂ ਸਤਰਾਂ ਇਹ ਬੱਸ ਹਨ-

"ਮਿੱਠੇ ਤਾਂ ਲਗਦੇ ਮੈਨੂੰ

ਫੁੱਲਾਂ ਦੇ ਹੁਲਾਰੇ,

ਜਾਨ ਮੇਰੀ ਪਰ ਕੁੱਸਦੀ।"

 

ਪੰਜਾਬੀ ਦੇ ਸਿੱਧੇ ਸਾਦੇ ਨਿੱਕੇ ਜਿਹੇ ਹਰਫ਼ਾਂ ਵਿਚ ਇਕ ਅਨੰਤ ਜਿਹਾ ਮਿਲਵਾਂ ਹੁਸਨ, ਖੁਸ਼ੀ ਤੇ ਯਾਦ' ਦਾ ਭਰਿਆ, ਏਹੋ ਹਰਫ਼ ਬਸ ਖਿੜਕੀਆਂ ਹਨ, ਜਿਨ੍ਹਾਂ ਦੇ ਪਿਛੇ ਅਰਸ਼ੀ ਤੇ ਰੂਹਾਨੀ ਵਲੈਤਾਂ ਦਾ ਝਾਵਲਾ ਪੈਂਦਾ ਹੈ ਤੇ ਇਉਂ ਜਾਪਦਾ ਹੈ ਕਿ ਪਿਆਰ ਆਪਣੇ ਅਸਲੇ ਦੀ ਤਾਂਘ ਤੇ ਯਾਦ ਹੈ। ਸੱਚੇ ਵਤਨ ਤੇ ਹਮਵਤਨੀਆਂ ਦੀ ਤਾਂਘ ਮੁੱਕਦੀ ਨਹੀਂ, ਤੇ ਖੁਸ਼ੀਆਂ ਵਿਚ ਬੀ ਉਹ ਯਾਦ-ਦਰਦ ਭੁੱਲਦਾ ਨਹੀਂ.

                ਇਨ੍ਹਾਂ ਦੋ ਸਤਰਾਂ ਵਿਚ ਝਲਕਦਾ ਭਾਵ

19 / 89
Previous
Next