ਵਹਿੰਦਾ ਹੈ. ਸੁੰਦਰਤਾ ਨੂੰ ਕਦੀ ਚਿੰਤਾ ਨਹੀਂ ਫੁਰੀ-ਕਿ ਮੈਂ ਕਿੱਥੇ ਹਾ ਮੇਰਾ ਕੰਮ ਕੀਹ ਹੈ? ਕਛ ਕਰਨਾ ਹੈ? ਮੈਂ ਕਿਧਰ ਜਾਣਾ ਹੈ ?-ਸਹਣਾ ਹੋਣਾ, ਚਮਕਣਾ, ਭਾਵਾਂ ਵਿਚ ਕੰਬ ਜਾਣਾ ਬੱਸ ਕਾਫੀ ਹੈ। ਕਈ ਵੇਰ ਅੰਮ੍ਰਿਤਸਰ ਆਇਆ ਇਹ ਨੂਰੀ ਚੀਜ਼ਾਂ ਮੈਨੂੰ ਇਉਂ ਦਿੱਸ ਪਈਆਂ ਜਿਵੇਂ ਕੋਈ ਰੂਪਵੰਤੀਆ ਸਾਹਜ਼ਾਦੀਆਂ ਭਰ ਜਵਾਨੀ ਦੇ ਜੋਸ਼ ਵਿਚ ਆਪੇ ਤੇ ਮਸਤ ਹੋ ਮਹੱਲਾ ਨੂੰ ਛੱਡ ਰੂਪ-ਮਾਣਨ ਦੇ ਉਨਮਾਦ ਵਿਚ ਲੀਰਾਂ ਪਾਈ ਰੁਲ ਰਹੀਆਂ ਹਨ। ਉਨ੍ਹਾਂ ਦੇ ਸੁਹਣੇ ਅੰਗ ਤੇ ਰੂਪ ਪਿਨਸਲੀ ਮੱਧਮਤਾ ਵਿਚੋਂ ਦੀ ਚਮਕਦੇ ਹਨ। ਇਹ ਕਾਵ੍ਯ ਦੀਆਂ ਸਤਰਾਂ ਨਹੀਂ, ਇਹ ਸੁਅੰਗਨੀਆਂ ਸੁੰਦਰੀਆ ਹਨ। ਕੋਈ ਰਾਜ ਕੰਨ੍ਹਾਂ ਹਨ। ਇਹ ਦੇਵੀਆਂ ਕਸ਼ਮੀਰ ਬਾਗ਼ ਵਿਚ ਫਿਰਦੀਆਂ ਕਈ ਵੇਰ ਡੂੰਘੀਆਂ ਸ਼ਾਮਾਂ ਦੇ ਹਨੇਰੇ ਵਿਚ ਆਣ ਕਰਤਾ ਜੀ ਨੂੰ ਮਿਲੀਆਂ ਤੇ ਉਨ੍ਹਾਂ ਦੀ ਬਾਂਹ ਪਕੜ ਨਾਲ ਤੁਰੀਆਂ ਆਈਆਂ, ਇਉਂ ਇਕ ਮਿਕ ਹੋਈਆਂ ਜਿਵੇਂ ਸਦੀਆਂ ਦੀਆਂ ਵਾਕਫ ਸਨ। ਡੂੰਘੀਆਂ ਸ਼ਾਮਾਂ ਦੇ ਮੂੰਹ ਝਾਖਰਿਆਂ ਵਿਚ ਇਨ੍ਹਾਂ ਦੇ ਮੂੰਹ ਵੇਖਣ ਨੂੰ ਕਰਤਾ ਜੀ ਨੇ ਕਸ਼ਮੀਰ ਦੀਆਂ ਉਜਾੜਾਂ ਤੇ "ਬਨ- ਰਾਹਾਂ" ਵਿਚ ਖਲੋ ਕਿਸੇ ਪੇਡੂ ਹੱਟੀ ਵਾਲੇ ਦੇ ਦੀਵੇ ਉਧਾਰ ਲਏ ਤੇ ਮਾਂਗਵੇਂ ਦੀਵਿਆਂ ਦੇ ਨੂਰ ਨਾਲ ਇਨ੍ਹਾਂ ਨੂਰੀਆਂ ਦੇ ਮੂੰਹ ਤੱਕੇ, ਇਨ੍ਹਾਂ ਨੂੰ ਸਿਞਾਤਾ ਤੇ ਇਨ੍ਹਾਂ ਦੇ ਨਕਸ਼ ਕਈ ਵੇਰ ਰੱਦੀ ਕਾਗਤਾਂ ਉਤੇ ਪਿਨਸਲਾਂ ਨਾਲ ਦੀਵੇ ਦੇ ਮੱਧਮ ਚਾਨਣੇ ਵਿਚ ਅੰਕਤ ਕੀਤੇ। ਉਧਾਰ ਦੇਣ ਵਾਲਿਆਂ ਨੂੰ ਪਤਾ ਨਾ ਲਗਾ ਕਿ ਦੀਵੇ ਉਧਾਰ ਲੈਣ