Back ArrowLogo
Info
Profile
ਇਥੇ ਇਕ ਪਾਸੇ ਕੜੇ ਸਮੁੰਦਰੀ ਤੂਫਾਨ ਦੇ ਮੱਥੇ ਤੇ ਪਈ ਕਾਲੀ ਤੀਊੜੀ ਨੂੰ ਤੇ ਦੂਜੇ ਪਾਸੇ ਚੰਬੇਲੀ-ਫੁਲ ਦੀ ਨਰਮ ਚਿੱਟੀ ਸ਼ਰਮੀਲੀ ਹੰਸੀ ਨੂੰ ਇਕ ਹੀ ਵਾਹੀ ਲਕੀਰ ਦੇ ਫੇਰ ਦੀ ਬੱਸ ਰਮਜ਼ ਵਿਚ ਅੰਕਿਤ ਕਰ ਦਿਖਾਉਣਾ ਕਵਿਤਾ ਦੀ ਕਰਾਮਾਤ ਹੈ ।

ਵਿੱਥਾ ਅਮਿਣਵੀਆ ਵਿਚ.

ਸਿਰ ਚੀਰਦੇ ਥਰਾਂਦੇ।

ਜਾਂਦੇ ਅਨੰਤ ਚਾਲੀ,

ਚਮਕਾਂ ਦੇ ਹਨ ਓਹ ਸਾਈਂ।

ਚਮਕਾਰ ਰੰਗ ਦੇਣਾ,

ਰਸ ਝੂਮ ਵਿਚ ਝੂੰਮਾਣਾਂ,

ਇਕ ਜਿੰਦ-ਛੋਹ ਲਾਣੀ,-

ਅਟਕਣ ਨਹੀਂ ਕਿਥਾਈਂ।

ਲਰਜ਼ਾ ਵਤਨ ਜਿਨ੍ਹਾਂ ਦਾ

ਲਰਜ਼ਾ ਵਜੂਦ ਉਨ੍ਹਾਂ ਦਾ,

ਰੇਖਾ ਅਨੰਤ ਅਟਿਕਵੀਂ,

ਲਰਜ਼ੇ ਦੇ ਮੱਥੇ ਪਾਈ ।

(ਸਫਾ ४२)

7 / 89
Previous
Next