ਸੰਗਤ ਵਿਚ ਜਦ ਇਨ੍ਹਾਂ ਦਾ ਅਸਲੀ ਪਤਾ ਲੱਗਾ ਕਿ ਕਿਸ ਗੁਣ ਵਿਦਿਆ ਤੇ ਹੈਸੀਅਤ ਦੇ ਆਦਮੀ ਸਨ, ਕਿਸ ਤਰ੍ਹਾਂ ਘਾਲ ਤੇ ਸੇਵਾ ਕੀਤੀ ਹੈ, ਕੀਕੂੰ ਕੇਸਰਾ ਸਿੰਘ ਦੇ ਅੱਗੇ ਕਾਮੇ ਹੋ ਕੇ ਵਗੇ ਹਨ, ਤਦ ਹੋਰ ਬੀ ਪਿਆਰ ਵਧਿਆ, ਪਰ ਇਨ੍ਹਾਂ ਦੇ ਸ਼ੁਧ ਆਤਮਾਂ ਨੇ ਸੱਚੀ ਗ੍ਰੀਬੀ ਵਿਚ ਹੀ ਪ੍ਰੇਮੀ ਜੀਵਨ ਬਿਤਾਇਆ?।
––––––––––––––
I. ਜਲਾਲ ਦਾ ਮਾਲਕ ਵਾਹਿਗੁਰੂ।
2. ਸੋਹਿਨਾਂ ਜੀ ਮਹਾਰਾਜ ਦੇ ਵਿਦਵਾਨਾਂ ਵਿਚ ਸ਼ਾਮਲ ਕੀਤੇ ਗਏ। ਸੋਹਿਨਾਂ ਜੀ ਫੇਰ ਅੰਮ੍ਰਿਤ ਧਾਰੀ ਹੋਣ ਵੇਲੇ ਮਗਰੋਂ ਸੋਹਣ ਸਿੰਘ ਜੀ ਕਰਕੇ ਪੰਥ ਵਿਚ ਪ੍ਰਸਿੱਧ ਹੋਏ ਤੇ ਉਪਦੇਸ ਕਰਨ ਵਿਚ ਸੇਵਾ ਕਰਦੇ ਰਹੇ, ਮੋਹਿਨਾਂ ਜੀ ਤੋਂ ਇਸਤ੍ਰੀ ਜਾਤੀ ਵਿਚ ਜਿਨੂੰ ਮਾਤਾ ਜੀ ਤੋਂ ਸੁਗੰਧੀ ਮਿਲੀ ਸੀ, ਪਰਮੇਸ਼ਰ ਦੇ ਪਿਆਰ ਤੇ ਨਾਮ ਦੀ ਸੁਗੰਧੀ ਫੈਲਦੀ ਰਹੀ।