Back ArrowLogo
Info
Profile

ਵਾਇਸਰਾਵਾਂ ਦਾ ਸ਼ਹਿਰ

ਅਸੀਂ ਆਪਣੀ ਯਾਤਰਾ ਦੇ ਇਕ ਅਹਿਮ ਪੜਾਅ 'ਤੇ ਸਾਂ। ਸਾਡੇ ਕੋਲ ਇਕ ਸੇਂਟ ਵੀ ਨਹੀਂ ਸੀ ਤੇ ਨਾ ਹੀ ਕੋਈ ਪੈਸਾ ਕਮਾਉਣ ਦਾ ਮੌਕਾ ਸੀ, ਪਰ ਫਿਰ ਵੀ ਅਸੀਂ ਖੁਸ਼ ਸਾਂ ।

ਲੀਮਾ ਬਹੁਤ ਸੁੰਦਰ ਸ਼ਹਿਰ ਹੈ। ਇਸਨੇ ਆਪਣੇ ਬਸਤੀਵਾਦੀ ਅਤੀਤ ਨੂੰ ਆਪਣੇ ਨਵੇਂ ਘਰਾਂ ਹੇਠ ਦਫ਼ਨਾ ਦਿੱਤਾ ਹੈ (ਕੁਜ਼ਕੋ ਨੂੰ ਦੇਖਣ ਬਾਦ ਤਾਂ ਇਹ ਅਹਿਸਾਸ ਹੋਰ ਤੀਖਣ ਹੁੰਦਾ ਹੈ । ਸ਼ਹਿਰਾਂ ਦੇ ਖੂਬਸੂਰਤ ਗਹਿਣੇ ਦੇ ਰੂਪ ਵਿਚ ਇਸਦੀ ਪ੍ਰਸਿੱਧੀ ਨਿਆਂਪੂਰਨ ਨਹੀਂ, ਪਰ ਇਸਦੇ ਉਪਨਗਰੀ ਰਿਹਾਇਸ਼ੀ ਇਲਾਕੇ ਬਹੁਤ ਵਿਸ਼ਾਲ ਮਾਰਗਾਂ ਤੋਂ ਸਮੁੰਦਰ ਦੇ ਕਰੀਬ ਸਥਿਤ ਸ਼ਾਨਦਾਰ ਰਿਜ਼ਾਰਟਾਂ ਨਾਲ ਜੁੜੇ ਹੋਏ ਹਨ। ਲੀਮਾ ਸ਼ਹਿਰ ਦੇ ਲੋਕ ਸ਼ਹਿਰ ਤੋਂ ਕਲਾਓ ਦੀ ਬੰਦਰਗਾਹ ਤੱਕ ਵੱਖ-ਵੱਖ ਰਸਤਿਆਂ ਰਾਹੀਂ ਕੁਝ ਹੀ ਮਿੰਟਾਂ ਵਿਚ ਪਹੁੰਚ ਜਾਂਦੇ ਹਨ। ਇਸ ਬੰਦਰਗਾਹ ਦਾ ਕੋਈ ਖਾਸ ਆਕਰਸ਼ਣ ਨਹੀਂ, ਇਸਦੇ ਸਿਵਾ ਕਿ ਇਸ ਦੇ ਕਿਲ੍ਹੇ ਦੀਆਂ ਕੰਧਾਂ 'ਤੇ ਲੜਾਈ ਦੇ ਨਿਸ਼ਾਨ ਦਿਸਦੇ ਹਨ। ਸਾਰੀਆਂ ਬੰਦਰਗਾਹਾਂ ਦੀ ਬਣਤਰ ਇੱਕੋ ਜਿਹੀ ਜਾਪਦੀ ਹੈ। ਇਨ੍ਹਾਂ ਕੰਧਾਂ ਕੋਲ ਖੜ੍ਹਦਿਆਂ ਅਸੀਂ ਆਪਣੇ ਆਪ ਨੂੰ ਲਾਰਡ ਕੋਚਾਨੇ ਦੀਆਂ ਸ਼ਾਨਦਾਰ ਪੈੜ੍ਹਾਂ 'ਤੇ ਖੜ੍ਹੇ ਮਹਿਸੂਸ ਕੀਤਾ, ਜਿਸਨੇ ਲਾਤੀਨੀ ਅਮਰੀਕਾ ਵਿਚ ਜਹਾਜ਼ੀਆਂ ਦੀ ਅਗਵਾਈ ਕੀਤੀ ਅਤੇ ਲਾਤੀਨੀ ਅਮਰੀਕੀ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਕਾਂਡ ਵਜੋਂ ਇਕ ਬਹੁਤ ਹੀ ਅਹਿਮ ਜਿੱਤ ਪ੍ਰਾਪਤ ਕੀਤੀ।

ਲੀਮਾ ਦੇ ਜਿਸ ਹਿੱਸੇ ਦੀ ਮੁੱਲਵਾਨ ਵਿਆਖਿਆ ਕੀਤੀ ਜਾ ਸਕਦੀ ਹੈ, ਉਹ ਦੁਰਲੱਭ ਕੈਥੇਡਰਲ ਦੇ ਦੁਆਲੇ ਫੈਲਿਆ ਸਿਟੀ ਸੈਂਟਰ ਹੈ। ਕੁਜ਼ਕੋ ਦੀਆਂ ਵੱਡੀਆਂ ਇਮਾਰਤਾਂ ਦੇ ਮੁਕਾਬਲੇ ਇਹ ਬਹੁਤ ਭਿੰਨ ਕਿਸਮ ਦੀ ਸਰੰਚਨਾ ਹੈ। ਕੁਜ਼ਕੋ ਵਿਚ ਤਾਂ ਹਮਲਾਵਰਾਂ ਨੇ ਜ਼ਾਲਮਾਨਾ ਢੰਗ ਨਾਲ ਆਪਣੇ ਆਪ ਨੂੰ ਮਾਣਿਆ । ਲੀਮਾ ਵਿਚ ਕਲਾ ਵਧੇਰੇ ਸ਼ੈਲੀਪੂਰਨ ਹੈ। ਇਸ ਵਿਚ ਨਾਰੀਮੁਖੀ ਛੋਹਾਂ ਸ਼ਾਮਿਲ ਹਨ। ਕੈਥੇਡਰਲ ਮੀਨਾਰ ਬਹੁਤ ਲੰਮੇ ਤੇ ਸ਼ਾਨਦਾਰ ਹਨ। ਇਹ ਸ਼ਾਇਦ ਸਪੇਨ ਦੀਆਂ ਸਾਰੀਆਂ ਬਸਤੀਆਂ ਵਿੱਚੋਂ ਪਤਲੀਆਂ ਅਤੇ ਸੁਡੌਲ ਹੋ ਸਕਦੀਆਂ ਹਨ। ਕੁਜ਼ਕੋ ਵਾਲਾ ਮਹਿੰਗਾ ਲੱਕੜੀ ਦਾ ਕੰਮ ਪਿੱਛੇ ਰਹਿ ਗਿਆ ਹੈ ਤੇ ਇੱਥੇ ਇਸਦੀ ਜਗ੍ਹਾ ਸੋਨੇ ਨੇ ਲੈ ਲਈ ਹੈ। ਇਸਦੇ ਦਲਾਨ ਹਵਾਦਾਰ ਤੇ ਰੌਸ਼ਨੀਆਂ ਵਾਲੇ ਹਨ ਜੋ ਇਕਾ ਸ਼ਹਿਰ (ਕੁਜ਼ਕੋ) ਦੀਆਂ ਕਾਲੀਆਂ ਹਨੇਰੀਆਂ ਗੁਫ਼ਾਵਾਂ ਨਾਲੋਂ ਇਕਦਮ ਭਿੰਨ ਹਨ। ਇੱਥੇ ਦੇ ਚਿੱਤਰ ਇਕਦਮ ਚਮਕਦਾਰ ਹਨ। ਕਿਸੇ ਕ੍ਰਮ ਵਜੋਂ ਸੰਤਾਂ ਨੂੰ ਗੂੜ੍ਹੇ ਰੰਗਾਂ ਵਿਚ ਚਿਤਰਨ ਵਾਲੇ ਪੁਰਾਣੇ ਸਕੂਲਾਂ ਦੇ ਮੁਕਾਬਲੇ ਇਹ ਚਿੱਤਰ ਵਧੇਰੇ ਨਵੀਂ ਸ਼ੈਲੀ ਦੇ ਹਨ। ਸਾਰੇ ਗਿਰਜਿਆਂ ਵਿਚਲਾ ਕੰਮ ਪੂਰੀ ਤਰ੍ਹਾਂ ਚੇਰੀਗਰੋਸਕੀ

115 / 147
Previous
Next