Back ArrowLogo
Info
Profile

ਹੇਠਾਂ ਉਕਯਾਲੀ ਵੱਲ

ਆਪਣੇ ਸਮਾਨ ਨੂੰ ਚੁੱਕੇ ਹੋਏ ਅਸੀਂ ਬਿਲਕੁਲ ਖੋਜੀਆਂ ਵਾਂਗ ਲੱਗ ਰਹੇ ਸਾਂ। ਅਸੀਂ ਨਿੱਕੀ ਜਿਹੀ ਕਿਸ਼ਤੀ ਲਾ ਕਨੇਪਾ ਵਿਚ ਉਦੋਂ ਸਵਾਰ ਹੋਏ ਜਦੋਂ ਇਹ ਤੁਰਨ ਹੀ ਵਾਲੀ ਸੀ । ਵਾਅਦੇ ਅਨੁਸਾਰ, ਕਪਤਾਨ ਸਾਨੂੰ ਅੱਵਲ ਦਰਜੇ ਵਿਚ ਲੈ ਗਿਆ। ਜਿੱਥੇ ਛੇਤੀ ਹੀ ਅਸੀਂ ਸਨਮਾਨਿਤ ਯਾਤਰੀਆਂ ਨਾਲ ਘੁਲ ਮਿਲ ਗਏ। ਕੁਝ ਸੀਟੀਆਂ ਬਾਦ ਬੇੜੀ ਕਿਨਾਰੇ ਤੋਂ ਦੂਰ ਹੋਈ ਤੇ ਦੂਜੇ ਹਿੱਸੇ ਦੀ ਯਾਤਰਾ ਵਜੋਂ ਸਾਨ ਪਾਬਲੋ ਵੱਲ ਤੁਰ ਪਈ। ਹੌਲੀ-ਹੌਲੀ ਪੁਕਾਲਪਾ ਦੇ ਘਰ ਸਾਡੀਆਂ ਨਜ਼ਰਾਂ ਤੋਂ ਦੂਰ ਹੋਣ ਲੱਗੇ ਤੇ ਅਛੂਤੇ ਜੰਗਲ ਦੇ ਦ੍ਰਿਸ਼ ਚਾਰੇ ਪਾਸੇ ਦਿਖਾਈ ਦੇਣ ਲੱਗ ਪਏ। ਯਾਤਰੀਆਂ ਨੇ ਬੇੜੀ ਦੇ ਜੰਗਲੇ ਛੱਡ ਦਿੱਤੇ ਤੇ ਜੂਏ ਦੀ ਮੇਜ਼ ਦੁਆਲੇ ਭੀੜ ਵਧਣ ਲੱਗ ਪਈ। ਅਸੀਂ ਸਾਵਧਾਨੀ ਵਰਤ ਰਹੇ ਸਾਂ ਪਰ ਅਲਬਰਟੋ ਤੇ ਅਚਾਨਕ ਕੋਈ ਊਰਜਾ ਜਿਹੀ ਸਵਾਰ ਹੋ ਗਈ ਤੇ ਉਹ 70 ਸੋਲ ਜਿੱਤ ਗਿਆ। ਇਸ ਜਿੱਤ ਨੇ ਬਾਕੀ ਜੁਆਰੀਆਂ ਦੇ ਮਨਾਂ ਵਿਚ ਸਾਡੇ ਲਈ ਬਹੁਤ ਨਫਰਤ ਦੇ ਭਾਵ ਪੈਦਾ ਕਰ ਦਿੱਤੇ ਕਿਉਂਕਿ ਅਸੀਂ ਮੁੱਢਲੇ ਦਾਅ 'ਤੇ ਰਾਸ਼ਟਰੀ ਕਰੰਸੀ ਦਾ ਕੇਵਲ ਇੱਕ ਸੋਲ ਹੀ ਲਾਇਆ ਸੀ।

ਪਹਿਲੇ ਦਿਨ ਸਾਡੇ ਕੋਲ ਹੋਰ ਯਾਤਰੀਆਂ ਨਾਲ ਦੋਸਤੀਆਂ ਦੇ ਅਦਾਨ-ਪ੍ਰਦਾਨ ਦੇ ਵਧੇਰੇ ਮੌਕੇ ਨਹੀਂ ਸਨ । ਇਸ ਲਈ ਅਸੀਂ ਆਪਣੇ ਆਪ ਤਕ ਸੀਮਤ ਰਹੇ ਤੇ ਹੋਰਾਂ ਨਾਲ ਸਾਧਾਰਨ ਗੱਲਾਂਬਾਤਾਂ ਵਿਚ ਸ਼ਰੀਕ ਨਹੀਂ ਹੋਏ। ਖਾਣਾ ਬੇਕਾਰ ਤੇ ਅਕਾਊ ਸੀ। ਦਰਿਆ ਦਾ ਪੱਧਰ ਬਹੁਤ ਨੀਵਾਂ ਹੋਣ ਕਾਰਨ ਕਿਸ਼ਤੀ ਰਾਤ ਸਮੇਂ ਚੱਲ ਹੀ ਨਹੀਂ ਸਕੀ। ਇੱਥੇ ਮੁਸ਼ਕਿਲ ਨਾਲ ਹੀ ਕੋਈ ਮੱਛਰ ਸੀ । ਜਦੋਂ ਸਾਨੂੰ ਦੱਸਿਆ ਗਿਆ ਕਿ ਇਹ ਇੱਥੇ ਆਮ ਗੱਲ ਹੈ ਤਾਂ ਸਾਨੂੰ ਯਕੀਨ ਹੀ ਨਹੀਂ ਆਇਆ ਕਿਉਂਕਿ ਅਸੀਂ ਵਧਾ-ਚੜ੍ਹਾ ਕੇ ਕੀਤੀਆਂ ਜਾਂ ਘਟਾ ਕੇ ਕੀਤੀਆਂ ਗੱਲਾਂ ਦੇ ਆਦੀ ਹੋ ਗਏ ਸਾਂ, ਜਿਨ੍ਹਾਂ ਦੇ ਸਹਾਰੇ ਲੋਕ ਔਖੀਆਂ ਸਥਿਤੀਆਂ ਵਿੱਚੋਂ ਲੰਘਦੇ ਹਨ।

ਅਗਲੇ ਦਿਨ ਸਵੇਰੇ ਅਸੀਂ ਚੱਲ ਪਏ। ਦਿਨ ਬਿਨਾਂ ਕਿਸੇ ਘਟਨਾ ਦੇ ਬੀਤਿਆ ਇਸ ਤੋਂ ਬਿਨਾਂ ਕਿ ਸਾਧਾਰਨ ਜਿਹੀ ਦਿਸਣ ਵਾਲੀ ਇਕ ਕੁੜੀ ਨਾਲ ਦੋਸਤੀ ਹੋ ਗਈ । ਉਹ ਇਹ ਸੋਚਦੀ ਸੀ ਕਿ ਸਾਡੇ ਕੋਲ ਕੁਝ ਰਕਮ ਜ਼ਰੂਰ ਹੋਵੇਗੀ ਭਾਵੇਂ ਅਸੀਂ ਪੈਸਿਆਂ ਦਾ ਜ਼ਿਕਰ ਹੋਣ ਸਮੇਂ ਬਹੁਤ ਰੋਂਦੇ ਰਹੇ। ਸ਼ਾਮ ਸਮੇਂ ਜਦੋਂ ਕਿਸ਼ਤੀ ਨਦੀ ਦੇ ਕਿਸੇ ਕਿਨਾਰੇ 'ਤੇ ਖੜ੍ਹੀ ਸੀ ਮੱਛਰ ਝੁੰਡਾਂ ਦੇ ਰੂਪ ਵਿਚ ਆਪਣੀ ਹੋਂਦ ਸਾਬਿਤ ਕਰਨ ਲਈ ਆਏ। ਸਾਰੀ ਰਾਤ ਉਨ੍ਹਾਂ ਨੇ ਆਪਣੇ ਡੰਗਾਂ ਨਾਲ ਸਾਡੇ 'ਤੇ ਹਮਲਾ ਜਾਰੀ ਰੱਖਿਆ। ਅਲਬਰਟੋ ਨੇ ਜਾਲੀ ਦੇ ਇਕ ਟੁਕੜੇ ਨਾਲ ਆਪਣਾ ਚਿਹਰਾ ਢਕ ਲਿਆ ਤੇ ਆਪਣੇ ਆਪ ਨੂੰ ਸੌਣ ਵਾਲੇ ਬੈਗ

122 / 147
Previous
Next