ਖ਼ਾਮੋਸ਼ ਹੋ ਗਿਆ। ਮੈਨੂੰ ਉਸਦਾ ਜਿਸਮ ਕੰਬਲ ਹੇਠ ਕਠੋਰ ਹੁੰਦਾ ਜਾਪਿਆ। ਉਸਨੇ ਹੁਣ ਵੀ ਚਾਕੂ ਨੂੰ ਸਖ਼ਤੀ ਨਾਲ
ਆਪਣੇ ਹੱਥ ਵਿਚ ਫੜਿਆ ਹੋਇਆ ਸੀ ਤੇ ਸਾਹ ਰੋਕੇ ਹੋਏ ਸਨ। ਪਿਛਲੀ ਰਾਤ ਦਾ ਅਨੁਭਵ ਅਜੇ ਵੀ ਤਾਜ਼ਾ ਸੀ। ਕੋਲ
ਪਏ ਬੰਦੇ ਦੇ ਹੱਥ ਵਿਚ ਚਾਕੂ ਹੋਣ ਦੇ ਅਹਿਸਾਸ ਨਾਲ ਮੈਂ ਚੁੱਪ ਰਹਿਣ ਦਾ ਫੈਸਲਾ ਲਿਆ। ਇਹ ਨਾ ਹੋਵੇ ਰਾਤ ਵਾਲੀ
ਘਟਨਾ ਰੇਤ ਛਲ ਵਾਂਗ ਏਧਰ ਵੀ ਵਾਪਰ ਜਾਵੇ।
ਸ਼ਾਮ ਤੱਕ ਅਸੀਂ ਸੇਨ ਕਾਰਲੋਸ ਡੇ ਬਾਰੀਲੋਚੇ ਪੁੱਜ ਗਏ। ਅਗਲੀ ਰਾਤ ਅਸੀਂ ਚਿੱਲੀ ਦੀ ਸੀਮਾ ਤਕ ਕਿਸ਼ਤੀ ਦੀ ਯਾਤਰਾ
ਲਈ 'ਮੌਡੇਸਟਾ ਵਿਕਟੋਰੀਆ' ਦੀ ਉਡੀਕ ਕਰਦਿਆਂ ਪੁਲਿਸ ਥਾਣੇ ਵਿਚ ਬਤੀਤ ਕੀਤੀ।
-0-