ਇਸ ਡਾਇਰੀ ਵਿਚ ਕ੍ਰਾਂਤੀਕਾਰੀ ਦੇ ਤੌਰ
'ਤੇ ਨਿਰਮਾਣਕਾਰੀ ਦੇ ਅਮਲ ਵਿਚ ਦਿਸਦਾ ਹੈ। ਉਸ ਕੋਲ ਡਾਕਟਰ ਬਣ ਕੇ ਬਿਹਤਰ ਸੁਵਿਧਾਵਾਂ ਵਾਲੀ ਜ਼ਿੰਦਗੀ ਗੁਜ਼ਾਰਨ ਦੇ ਮੌਕੇ ਸਨ ਪਰ ਉਸਨੇ ਸਮੂਹਿਕ ਸੰਘਰਸ਼ ਰਾਹੀਂ ਸਮਾਜਵਾਦੀ ਇਨਕਲਾਬ ਦੇ ਸੁਪਨੇ ਦਾ ਰਾਹ ਚੁਣਿਆ। ਅੱਜ ਦੀ ਸੰਸਾਰ ਭਰ ਕੇ ਨੌਜਵਾਨਾਂ ਲਈ 'ਚੀ ਗੁਵੇਰਾ' ਕ੍ਰਾਂਤੀ ਦੀ ਰੌਸ਼ਨ ਮੀਨਾਰ ਹੈ। ਇਹ ਡਾਇਰੀ ਉਸਦੀ ਤਿੱਖੀ ਨੀਝ ਤੇ ਜਨੂੰਨੀ ਵਿਅਕਤਿਤਵ ਦੀ ਪੇਸ਼ਕਾਰੀ ਹੈ। ਬਹੁਤ ਹੀ ਸਰਲ ਭਾਸ਼ਾ ਵਿੱਚ ਇੱਕ ਸਾਧਾਰਣ ਮਨੁੱਖ ਤੇ ਇਕ ਯਾਤਰੂ ਵਜੋਂ ਆਪਣੇ ਆਪ ਨੂੰ ਚਿਤਰਦਾ 'ਚੀ ਗੁਵੇਰਾ' ਕ੍ਰਾਂਤੀਕਾਰੀ ਸਦਭਾਵਨਾ ਦੀ ਮਿਸਾਲ ਬਣ ਜਾਂਦਾ ਹੈ ।
ਇਹ ਕਿਤਾਬ ਮੈਂ ਦੋ ਕੁ ਸਾਲ ਪਹਿਲਾਂ ਪੜ੍ਹੀ। ਉਦੋਂ ਤੋਂ ਹੀ ਇਸਦੇ ਅਨੁਵਾਦ ਦੀ ਇੱਛਾ ਮਨ ਵਿਚ ਅੰਗੜਾਈਆਂ ਰਹੀ ਸੀ । ਇਸ ਕਿਤਾਬ ਦੇ ਅਨੁਵਾਦ ਤੋਂ ਪ੍ਰਕਾਸ਼ਨ ਤਕ ਮੇਰੇ ਬਹੁਤ ਸਾਰੇ ਸਹਿਕਰਮੀਆਂ, ਦੋਸਤਾਂ ਤੇ ਮੁਹੱਬਤੀ ਲੋਕਾਂ ਦੀ ਪ੍ਰੇਰਨਾ ਮਿਲਦੀ ਰਹੀ। ਕੁਝ ਨਾਵਾਂ ਤਕ ਸੀਮਤ ਕਰਕੇ ਮੈਂ ਭਾਵਨਾ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ। ਇਹ ਕੇਵਲ ਮਹਿਸੂਸ ਕਰਨ ਤੇ ਮਾਨਣ ਵਾਲੀ ਭਾਵਨਾ ਹੈ। ਸਿਰਜਣਾ, ਸਮੀਖਿਆ ਤੇ ਅਨੁਵਾਦ ਮੇਰੇ ਲਈ ਇੱਕੋ ਕਾਰਜ ਦੇ ਤਿੰਨ ਪਾਸਾਰ ਹਨ। ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਮੈਨੂੰ ਤਸੱਲੀ ਦਾ ਅਹਿਸਾਸ ਹੈ।
ਜਗਵਿੰਦਰ ਜੋਧਾ