Back ArrowLogo
Info
Profile
ਸਾਡੇ ਚੁਫੇਰ ਦੇ ਰਹੱਸ ਵਿਚ ਗਵਾਚ ਜਾਣਗੇ। ਜਾਤੀ ਵੰਡ ਉੱਪਰ ਟਿਕੀ ਇਹ ਸਮਕਾਲੀ ਵਿਵਸਥਾ ਕਦ ਤਕ ਰਹੇਗੀ। ਕਦੋਂ ਤਕ ਰਹੇਗੀ ਇਹ ਮੇਰੇ ਉੱਤਰਾਂ ਵਿਚ ਸ਼ਾਮਿਲ ਨਹੀ ? ਪਰ ਇਹ ਸਹੀ ਸਮਾਂ ਹੈ ਕਿ ਜੋ ਸ਼ਾਸਨ ਕਰਦੇ ਹਨ ਉਹ ਆਪਣੇ ਸਦਾਚਾਰ ਦੀ ਪੇਸ਼ਕਾਰੀ ਲਈ ਘੱਟ ਧਨ ਖਰਚਣ, ਜ਼ਿਆਦਾ ਧਨ ਸਮਾਜਕ ਤੌਰ 'ਤੇ ਲਾਭਕਾਰੀ ਕੰਮਾਂ ਵਿਚ ਲਾਉਣ।

ਮੈਂ ਉਸ ਬੀਮਾਰ ਔਰਤ ਲਈ ਜ਼ਿਆਦਾ ਕੁਝ ਨਹੀਂ ਸੀ ਕਰ ਸਕਦਾ। ਮੈਂ ਉਸਨੂੰ ਸਾਧਾਰਣ ਸਲਾਹ ਦਿੱਤੀ ਕਿ ਉਹ ਵਧੀਆ ਖ਼ੁਰਾਕ ਲਵੇ, ਕੁਝ ਮੂਤਰ ਵਰਧਕ ਦਵਾਈਆਂ ਦੀ ਸਿਫ਼ਾਰਸ਼ ਕੀਤੀ ਤੇ ਦਮੇ ਲਈ ਕੁਝ ਗੋਲੀਆਂ ਲਿਖ ਕੇ ਦਿੱਤੀਆਂ। ਮੇਰੇ ਕੋਲ ਝੁਮਾਮਾਈਨ ਦੀਆਂ ਕੁਝ ਗੋਲੀਆਂ ਸਨ, ਜੋ ਮੈਂ ਉਸ ਨੂੰ ਦੇ ਦਿੱਤੀਆਂ। ਜਦੋਂ ਮੈਂ ਉਥੋਂ ਤੁਰਿਆ ਤਾਂ ਉਸ ਔਰਤ ਨੇ ਮੈਨੂੰ ਕੁਝ ਪਿਆਰ ਭਰੇ ਸ਼ਬਦ ਕਹੇ, ਦੂਜੇ ਪਾਸੇ ਪਰਿਵਾਰ ਦੀ ਬੇਪਰਵਾਹ ਕਿਸਮ ਦੀ ਨਜ਼ਰ ਵੀ ਮੇਰਾ ਪਿੱਛਾ ਕਰ ਰਹੀ ਸੀ।

  ਅਲਬਰਟੋ ਨੇ ਇਕ ਡਾਕਟਰ ਨੂੰ ਲੱਭ ਲਿਆ ਸੀ। ਅਸੀਂ ਅਗਲੀ ਸਵੇਰ ਨੌਂ ਵਜੇ ਹਸਪਤਾਲ ਪਹੁੰਚਣਾ ਸੀ। ਇਸੇ ਦੌਰਾਨ ਲਾ ਜੀਕੋਨਡਾ ਦੇ ਇਕ ਗੰਦੇ ਕਮਰੇ, ਜੋ ਰਸੋਈ, ਰੈਸਤਰਾਂ, ਧੁਆਈ ਘਰ, ਖਾਣੇ ਦੇ ਕਮਰੇ ਤੋਂ ਬਿਨਾਂ ਕੁੱਤਿਆਂ-ਬਿੱਲਿਆਂ ਦੇ ਹੱਗਣ- ਮੂਤਣ ਦੀ ਜਗ੍ਹਾ ਵੀ ਸੀ, ਵਿਚ ਭਿੰਨ-ਭਿੰਨ ਤਰ੍ਹਾਂ ਦੇ ਲੋਕ ਮਾਲਕ ਨਾਲ ਮਿਲ ਕੇ ਬੈਠੇ ਸਨ। ਮਾਲਕ ਆਪਣੇ ਮੂਲ ਦਰਸ਼ਨ ਸਮੇਤ ਹਾਜ਼ਰ ਸੀ। ਡੋਨਾ ਕੇਰੋਲਿਨਾ ਨਾਂ ਦੀ ਇਕ ਪਿਆਰੀ ਬੋਲੀ ਤੇ ਮਦਦਗਾਰ ਜਿਸਨੇ ਸਾਡੀ ਮੇਟ ਵਾਲੀ ਕੇਤਲੀ ਖ਼ਾਲੀ ਕਰ ਦਿਤੀ ਸੀ, ਇਕ ਕਮਜ਼ੋਰ ਦਿਮਾਗ ਸ਼ਰਾਬੀ ਮਾਪੂਚੇ* ਆਦਮੀ ਜੋ ਇਕ ਮੁਜਰਿਮ ਵਾਂਗ ਦਿਸਦਾ ਸੀ । ਦੋ ਮਾੜੇ ਮੋਟੇ ਸਹਿਜ ਗਾਹਕ ਤੇ ਇਸ ਇਕੱਠ ਦੀ ਰਾਣੀ ਡੋਨਾ ਰੋਸਿਟਾ ਜੋ ਬਿਲਕੁਲ ਸਨਕੀ ਸੀ। ਸਾਰੇ ਇਕੱਠ ਦੀ ਗੱਲਬਾਤ ਉਸ ਡਰਾਉਣੀ ਘਟਨਾ ਉੱਪਰ ਕੇਂਦਰਿਤ ਸੀ, ਜੋ ਡੋਨਾ ਨੇ ਦੇਖੀ ਸੀ। ਉਸਨੇ ਦੇਖਿਆ ਸੀ ਕਿ ਇਕ ਆਦਮੀ ਨੇ ਲੰਮੇ ਚਾਕੂ ਨਾਲ ਰੋਜ਼ਾ ਦੀ ਗੁਆਂਢਣ ਨੂੰ ਮਾਰ ਘੱਤਿਆ ਸੀ।

"ਡੋਨਾ ਰੋਸਿਟਾ, ਕੀ ਤੇਰੀ ਗੁਆਂਢਣ ਚੀਕੀ ਸੀ ?”

"ਹਾਂ, ਹਾਂ, ਉਹ ਚੀਕੀ-ਚਿੱਲਾਈ ਸੀ, ਕੌਣ ਨਹੀਂ ਚੀਕੇਗਾ। ਉਸ ਆਦਮੀ ਨੇ ਜਿਉਂਦਿਆਂ ਉਸਦੀ ਖੱਲ ਉਧੇੜ ਦਿੱਤੀ। ਇਹੀ ਬਸ ਨਹੀਂ ਫਿਰ ਉਸਨੂੰ ਉਹ ਸਮੁੰਦਰ ਵੱਲ ਲੈ ਗਿਆ ਤੇ ਘੜੀਸ ਕੇ ਪਾਣੀ ਵਿਚ ਸੁੱਟ ਦਿੱਤਾ ਤਾਂ ਕਿ ਪਾਣੀ ਉਸਨੂੰ ਕਿਤੇ ਦੂਰ ਲੈ ਜਾਵੇ। ਹਾਏ ਰੱਬਾ। ਉਸ ਔਰਤ ਦੀਆਂ ਚੀਕਾਂ, ਚਿੱਲਾਹਟਾਂ ਮੈਂ ਜੋ ਚਿੱਟੇ ਦਿਨ ਵਿਚ ਸੁਣੀਆਂ, ਤੁਸੀਂ ਨਹੀਂ ਸੁਣ ਸਕਦੇ ।"

"ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਰੋਸਿਟਾ ?"

"ਉਹ ਕਿਉਂ ਬਈ ! ਤੁਹਾਨੂੰ ਯਾਦ ਨਹੀਂ ਜਦੋਂ ਮੇਰੇ ਚਚੇਰੇ ਭਰਾ ਨੂੰ ਕੁੱਟਿਆ ਗਿਆ ਸੀ ? ਮੈਂ ਜਦੋਂ ਰਿਪੋਰਟ ਲਿਖਵਾਉਣ ਗਈ ਸੀ ਤਾਂ ਤੁਸੀਂ ਮੈਨੂੰ ਪਾਗਲ ਕਿਹਾ ਸੀ। ਉਨ੍ਹਾਂ ਮੈਨੂੰ ਧਮਕਾਇਆ ਸੀ ਕਿ ਜੇਕਰ ਮੈਂ ਖੋਜ ਕਰਨੀ ਬੰਦ ਨਾ ਕੀਤੀ ਤਾਂ ਉਹ ਮੈਨੂੰ ਅੰਦਰ ਬੰਦ ਕਰ ਦੇਣਗੇ, ਯਾਦ ਹੈ? ਹੁਣ ਮੈਂ ਇਸ ਬਾਰੇ ਉਨ੍ਹਾਂ ਨੂੰ ਜ਼ਿਆਦਾ ਨਹੀਂ ਦੱਸਾਂਗੀ।”

–––––––––––––––––

* ਚਿੱਲੀ ਤੇ ਅਰਜਨਟੀਨਾ ਦੇ ਦੱਖਣੀ ਹਿੱਸੇ ਵਿਚ ਰਹਿਣ ਵਾਲੇ ਮੂਲ-ਨਿਵਾਸੀ

49 / 147
Previous
Next