"ਕੌਣ ਮੇਰੀ ਮਦਦ ਕਰ ਸਕਦਾ ਏ ?" ਖ਼ਰਗੋਸ਼ ਨੇ ਹਉਂਕਾ ਭਰਦੇ ਹੋਏ ਕਿਹਾ।
"ਮੈਂ ਕਰ ਸਕਦਾ ਹਾਂ ।" ਕਿਸੇ ਨੇ ਚੀਕ ਕੇ ਕਿਹਾ। ਖ਼ਰਗੋਸ਼ ਨੇ ਆਪਣੀ ਖੱਬੀ ਅੱਖ ਚੁੱਕੀ ਅਤੇ ਉਹਨੂੰ ਇੱਕ ਮੱਛਰ ਦਿਸਿਆ।
"ਤੂੰ ਕਿਵੇਂ ਮਦਦ ਕਰ ਸਕਦਾ ਏਂ ?” ਉਸਨੇ ਕਿਹਾ। "ਤੂੰ ਭਾਲੂ ਦਾ ਕੀ ਵਿਗਾੜ ਸਕਦਾ ਏਂ ? ਉਹ ਬਹੁਤ ਵੱਡਾ ਅਤੇ ਤੂੰ ਬਹੁਤ ਛੋਟਾ। ਤੂੰ ਇੰਨਾਂ ਤਾਕਤਵਰ ਵੀ ਨਹੀਂ ਏਂ"
"ਬੱਸ ਦੇਖਦੇ ਜਾਓ!" ਮੱਛਰ ਨੇ ਕਿਹਾ।
ਭਾਲੂ ਪੂਰਾ ਦਿਨ ਗਰਮ ਜੰਗਲ ਵਿੱਚ ਥੱਕਿਆ-ਹਾਰਿਆ ਫਿਰਦਾ ਰਿਹਾ। ਉਹ ਬਹੁਤ ਥੱਕਿਆ ਤੇ ਸੁਸਤ ਹੋਇਆ ਪਿਆ ਸੀ ਅਤੇ ਉਹ ਰਸਭਰੀ ਦੇ ਰੁੱਖ ਹੇਠ ਅਰਾਮ ਕਰਨ ਬੈਠ ਗਿਆ। ਪਰ ਜਿਵੇਂ ਹੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਉਸਨੂੰ ਆਪਣੇ ਕੰਨ ਵਿੱਚ ਕੋਈ ਭਿਨਭਿਨਾਹਟ ਸੁਣਾਈ ਦਿੱਤੀ: ਭੀਂ-ਭੀਂ-ਭੀਂ-ਭੀਂ-ਭੀਂ!"
ਭਾਲੂ ਸਮਝ ਗਿਆ ਕਿ ਮੱਛਰ ਗਾ ਰਿਹਾ ਹੈ। ਉਸਨੇ ਆਪਣਾ ਸਾਹ ਰੋਕ ਲਿਆ ਅਤੇ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਮੱਛਰ ਉਹਦੇ ਨੱਕ 'ਤੇ ਬੈਠੇ। ਮੱਛਰ ਉਹਦੇ ਚਾਰੇ ਪਾਸੇ ਮੰਡਰਾਉਂਦਾ ਰਿਹਾ ਅਤੇ