ਜਿਵੇਂ ਹੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਉਹਨੂੰ ਫਿਰ ਉਹੀ ਪੁਰਾਣੀ ਭਿਨਭਿਨਾਹਟ ਸੁਣਾਈ ਦਿੱਤੀ: ਭੀਂ-ਭੀਂ-ਭੀਂ-ਭੀਂ!"
"ਹੁਣ ਹੋਰ ਨਹੀਂ! ਕੇਹਾ ਦੁਸ਼ਟ ਕੀੜਾ ਏ!"
ਭਾਲੂ ਬੜਬੜਾਉਂਦਾ ਹੋਇਆ ਉੱਠਿਆ ਅਤੇ ਉਸ ਜਗ੍ਹਾ ਤੋਂ ਭੱਜ ਗਿਆ ਜਿੱਥੇ ਉਹ ਮੱਛਰ ਦੇ ਸ਼ਿਕੰਜੇ ਵਿੱਚ ਸੀ। ਉਹ ਲੜਖੜਾਉਂਦਾ ਹੋਇਆ ਝਾੜੀਆਂ ਪਾਰ ਕਰਦਾ ਜਾ ਰਿਹਾ ਸੀ ਅਤੇ ਇੰਨੇ ਜ਼ੋਰ ਨਾਲ ਉਬਾਸੀ ਲੈ ਰਿਹਾ ਸੀ ਕਿ ਉਹਦੇ ਜਬਾੜੇ ਵੱਜਣ ਲੱਗ ਪੈਂਦੇ। ਲਗਭਗ ਸੌਂਦਾ ਹੋਇਆ ਉਹ ਭੱਜਿਆ ਜਾ ਰਿਹਾ ਸੀ, ਪਰ ਮੱਛਰ ਉਸਦੇ ਠੀਕ ਪਿੱਛੇ ਸੀ - " ਭੀਂ-ਭੀਂ-ਭੀਂ-ਭੀਂ!"
ਭਾਲੂ ਦੌੜਨ ਲੱਗਾ। ਉਹ ਉਦੋਂ ਤੱਕ ਦੌੜਦਾ ਰਿਹਾ ਜਦੋਂ ਤੱਕ ਕਿ ਬੁਰੀ ਤਰ੍ਹਾਂ ਥੱਕ ਕੇ ਝਾੜੀਆਂ ਥੱਲੇ ਨਹੀਂ ਡਿੱਗ ਪਿਆ। ਉਥੇ ਲੇਟ ਕੇ ਉਹ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗ ਪਿਆ ਅਤੇ ਆਪਣੇ ਕੰਨ ਮੱਛਰ ਹਵਾਲੇ ਛੱਡ ਦਿੱਤੇ।
ਜੰਗਲ ਇਕਦਮ ਸ਼ਾਤ ਸੀ, ਸੰਘਣਾ ਹਨੇਰਾ ਸੀ। ਸਾਰੇ ਜਾਨਵਰ ਅਤੇ ਪੰਛੀ ਮਜ਼ੇ ਨਾਲ ਘੁਰਾੜੇ ਮਾਰ ਰਹੇ ਸਨ। ਸਿਰਫ਼ ਭਾਲੂ ਜਾਗ ਰਿਹਾ ਸੀ। ਥਕਾਵਟ ਨਾਲ ਉਹ ਲਗਭਗ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸੀ।
"ਕੀ ਮੁਸੀਬਤ ਏ!" ਭਾਲੂ ਨੇ ਖੁਦ ਨੂੰ ਕਿਹਾ, "ਇਸ ਬੇਵਕੂਫ ਮੱਛਰ ਨੇ ਮੈਨੂੰ ਇੰਨਾ ਉਲਝਾ ਦਿੱਤਾ ਕਿ ਮੈਂ ਆਪਣਾ ਨਾਮ ਵੀ ਭੁੱਲ ਗਿਆ ਹਾਂ। ਮੈਂ ਖੁਸ਼ ਹਾਂ ਕਿ ਖੁਦ ਨੂੰ ਬਚਾ ਲਿਆ। ਅੰਤ ਹੁਣ ਮੈਂ ਥੋੜਾ ਸੌਂ ਸਕਦਾ ਹਾਂ।"
ਭਾਲੂ ਇੱਕ ਲੰਮੀ ਭੂਰੀ ਝਾੜੀ ਅੰਦਰ ਵੜ ਗਿਆ। ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਊਂਘਣ ਲੱਗਾ। ਉਹਨੇ ਸੁਪਨਾ ਦੇਖਿਆ ਕਿ ਉਹ ਜੰਗਲ ਵਿੱਚ ਹੈ। ਅਚਾਨਕ ਉਹਦੀ ਨਜ਼ਰ