ਬੱਚੂ । ਹੁਣ ਮੈਂ ਚਾਹੇ ਇੱਕ ਝਪਕੀ ਨਾ ਲੈ ਸਕਾਂ, ਪਰ ਤੇਰੀ ਖੈਰ ਨਹੀਂ।"
ਜਦੋਂ ਤੱਕ ਸੂਰਜ ਨਹੀਂ ਨਿੱਕਲਿਆ ਮੱਛਰ ਭਾਲੂ ਨੂੰ ਇੱਧਰ-ਉੱਧਰ ਦੌੜਾਉਂਦਾ ਰਿਹਾ। ਉਸਨੇ ਭਾਲੂ ਦੀ ਹਾਲਤ ਬਿਲਕੁਲ ਪਤਲੀ ਕਰ ਦਿੱਤੀ। ਉਸ ਰਾਤ ਭਾਲੂ ਇੱਕ ਪਲ ਵੀ ਅਰਾਮ ਨਾ ਕਰ ਸਕਿਆ। ਉਸਨੇ ਮੱਛਰ ਨੂੰ ਫੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਅਤੇ ਖੁਦ ਨੂੰ ਮਾਰਦਾ ਰਿਹਾ।
ਸੂਰਜ ਨਿੱਕਲ ਆਇਆ। ਪਸ਼ੂ-ਪੰਛੀ ਮਿੱਠੀ ਨੀਂਦ ਤੋਂ ਜਾਗੇ। ਉਹ ਗਾ ਰਹੇ ਸਨ ਅਤੇ ਖੁਸ਼ੀ ਨਾਲ ਕੁੱਦ ਰਹੇ ਸਨ। ਸਿਰਫ਼ ਭਾਲੂ ਵਿੱਚ ਹੀ ਨਵੇਂ ਦਿਨ ਦੀ ਸ਼ੁਰੂਆਤ ਦੀ ਤਾਜ਼ਗੀ ਨਹੀਂ ਸੀ।
ਉਸ ਸਵੇਰ ਖ਼ਰਗੋਸ਼ ਜੰਗਲ ਕਿਨਾਰੇ ਭਾਲੂ ਨੂੰ ਮਿਲਿਆ। ਜੱਤਲ ਭਾਲੂ ਲੜਖੜਾ ਰਿਹਾ ਸੀ, ਉਸਦਾ ਆਪਣੇ ਪੈਰਾਂ 'ਤੇ ਕਾਬੂ ਨਹੀਂ ਸੀ । ਬੜੀ ਮੁਸ਼ਕਿਲ ਨਾਲ ਉਹ ਆਪਣੀਆਂ ਅੱਖਾਂ ਖੁੱਲੀਆਂ ਰੱਖ ਰਿਹਾ ਸੀ। ਉਹ ਬੜਾ ਉਨੀਂਦਾ ਸੀ। ਖ਼ਰਗੋਸ਼ ਖੂਬ ਹੱਸਿਆ, ਅਤੇ ਹੱਸਦੇ-ਹੱਸਦੇ ਲੋਟ-ਪੋਟ ਹੋ ਗਿਆ।
"ਬਹੁਤ ਖ਼ੂਬ ਮੱਛਰ : ਬਹੁਤ ਖ਼ੂਬ! ਪਰ ਤੂੰ ਇਹ ਕਿਵੇਂ ਕੀਤਾ? "
"ਮੈਂ ਇਕੱਲਾ ਨਹੀਂ ਸਾਂ," ਮੱਛਰ ਨੇ ਜਵਾਬ ਦਿੱਤਾ, "ਉਥੇ ਅਸੀਂ ਬਹੁਤ ਸਾਰੇ ਸਾਂ ਅਤੇ ਅਸੀਂ ਕਹਿੰਦੇ ਹਾਂ ਕਿ ਸਭ ਇੱਕ 'ਤੇ ਭਾਰੂ ਅਤੇ ਇੱਕ ਸਭ 'ਤੇ ਭਾਰੂ । ਸਾਨੂੰ ਕੋਈ ਹਰਾ ਨਹੀਂ ਸਕਦਾ।"
ਅਤੇ ਉਹ ਉੱਡ ਗਿਆ : "ਭੀ-ਭੀ-ਭੀ-ਭੀ।"