

ਹੱਥ ਦੀ ਲਕੀਰ ਬੀਬੀ ਤੇਰੀ ਮੈਨੂੰ ਦਸਦੀ ।
ਗਮਾਂ ਵਿਚ ਜਾਵੇਂ ਨੀ ਤੂੰ ਵਿਚੋਂ ਵਿਚ ਧਸਦੀ।
ਮਾਹੀ ਤੇਰਾ ਤੈਨੂੰ ਛਡ ਗਿਆ ਪਰਦੇਸ ਨੀ ।
ਤੇਰੇ ਨਾਲ ਤੇਰੀ ਸਸ ਨਿਤ ਕਰਦੀ ਕਲੇਸ਼ ਨੀ ।
ਤੈਨੂੰ ਘੋਲ ਕੇ ਤਵੀਤ ਪਿਲਾਵਾਂ ਕੁੜੀਏ ।
ਨੀ ਤੇਰੀ ਸਸ ਵਾਲੀ ਅਲਖ ਮੁਕਾਵਾਂ ਕੁੜੀਏ ।
ਰਮਨ ਤੇ ਬਾਬੀ ਦੋਵੇਂ ਭੈਣਾਂ, ਸ਼ਕਲਾਂ ਖੂਬ ਰਲਾਈਆਂ ।
ਸਾਲ ਸੋਲਵੀਂ ਗੰਦਲਾਂ ਸਰ੍ਹੋਂ ਦੀਆਂ, ਪੜ੍ਹਨ ਕਾਲਜ ਲਾਈਆਂ।
ਆਸ਼ਕ ਖੜਦੇ ਮੋੜ ਘੋਰ ਕੇ, ਖਾਵਣ ਭੁਲ ਭੁਲਾਈਆਂ।
ਇਕ ਦੂਜੀ ਨੂੰ ਭੁਲ ਕੇ ਛੇੜਦੇ, ਸ਼ਕਲਾਂ ਸਿਆਣ ਨਾ ਆਈਆਂ।
ਕੁੜਤੀ ਤੇ ਮੋਰਨੀਆਂ ਛੜੇ ਲੁਟਣ ਨੂੰ ਪਾਈਆਂ ।
-----
ਰੜਕੇ ਰੜਕੇ ਵਿਚ ਫਰਮਾਹੀ ਦੇ, ਦੋਵੇਂ ਜੱਟ ਤੇ ਬਾਣੀਆ ਲੜ ਪੋ।
ਬਾਣੀਏ ਨੇ ਜੱਟ ਸਿਟ ਲਿਆ, ਉਤੇ ਪਏ ਦਾ ਕਾਲਜਾ ਧੜਕੇ ।
ਬਾਣੀਏ ਦੇ ਭਾਅ ਦੀ ਬਣੀ, ਕਠੇ ਲੋਕ ਦੇਖਦੇ ਖੜ ਕੇ।
ਹੇਠੋਂ ਉਠ ਲੈਣ ਦੇ, ਤੇਰੇ ਲਾਉਂਗਾ ਡੈਡਕੇ ਘੜ ਕੇ ।