Back ArrowLogo
Info
Profile

ਸੁਣ ਵੇ ਮੁੰਡਿਆ ਮੇਰੇ ਹਾਣ ਦਿਆ, ਤੈਨੂੰ ਆਖ ਸੁਣਾਵਾਂ ।

ਮਾਂ ਤੇਰੀ ਨਿਤ ਲੜਦੀ ਰਹਿੰਦੀ, ਮੈਂ ਸਹੁਰੀਂ ਨਾ ਜਾਵਾਂ ।

ਭਾਈਆਂ ਤੇ ਭਰਜਾਈਆਂ ਤੇਰੇ, ਵੱਡੀਆਂ ਮਝੀਆਂ ਗਾਵਾਂ ।

ਜੇਠ ਕੁਪੱਤਾ ਮਰ ਜਾਏ ਜੇਕਰ, ਰੱਬ ਦਾ ਸ਼ੁਕਰ ਮਨਾਵਾਂ ।

ਜਾ ਕੇ ਅੱਡ ਹੋ ਜਾ, ਤੇਰਾ ਜਸ ਗਿਧਿਆਂ ਵਿਚ ਗਾਵਾਂ ।

ਉਰਲੇ ਖੇਤ ਵਿਚ ਕਣਕਾਂ ਬੀਜੀਆਂ, ਪਰਲੇ ਖੇਤ ਵਿਚ ਛੋਲੇ ।

ਰੋਟੀ ਲੈ ਕੇ ਆਵਾਂ ਹਾਣੀਆਂ, ਨਰਮ ਕਾਲਜਾ ਡੋਲੇ ।

ਰਾਹ ਵਿਚ ਚੰਦਰਾ ਜੇਠ ਖਲੋਵੇ, ਹੋ ਕਣਕਾਂ ਦੇ ਉਹਲੇ ।

ਬਾਂਹ ਫੜ ਕੇ ਖੜ ਜਾਂਦਾ ਭੈੜਾ, ਬੋਲ ਕਸੂਤੇ ਬੋਲੇ ।

ਵੇ ਏਹਨੂੰ ਅਡ ਕਰਦੇ, ਕੀ ਕਰਦੈ ਤੇਰੇ ਕੋਲੇ ।

 

ਕਦੇ ਤਾਂ ਵੇ ਮੇਰੇ ਮਾਹੀਆ, ਫਿਲਮ ਦਿਖਾਦੇ ਵੇ ।

ਉੱਚੀ ਅੱਡੀ ਵਾਲੇ ਨਾਲੇ, ਸੈਂਡਲ ਪਵਾ ਦੇ ਵੇ ।

ਬਿੰਦੀ ਸੁਰਖੀ ਲਾਵਾਂ, ਨਾਲ ਸ਼ਹਿਰਨਾਂ ਰਲਾ ਦੇ ਵੇ ।

ਅੱਜ ਮੇਰੀ ਜੱਟੀ ਦਾ ਤੂੰ, ਦਿਲ ਪਰਚਾ ਦੇ ਵੇ ।

40 / 86
Previous
Next