ਪਾਰ ਲੈ ਜਾਂਦਾ ਹੈ ਤੇ ਭਾਸ਼ਾ ਦੇ ਵੱਖ-ਵੱਖ ਕੋਡਾਂ ਰਾਹੀਂ ਅਜਿਹਾ ਪਾਠ
(Text) ਸਿਰਜਦਾ ਹੈ ਜਿਸ ਵਿਚ ਭਵਿੱਖਮੁਖੀ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਉਸ ਦੁਆਰਾ ਸਿਰਜੇ ਗਏ ਨਿਬੰਧਾਂ ਨੂੰ ਮਾਨਣ ਵਾਸਤੇ ਭਾਵੇਂ ਕਿ ਵਿਸ਼ੇਸ਼ ਪ੍ਰਕਾਰ ਦੇ ਸੂਝਵਾਨ ਪਾਠਕ ਦੀ ਲੋੜ ਹੈ ਪਰੰਤੂ ਉਹ ਆਪਣੇ ਪਾਠਕ ਨਾਲ ਮੁਕੰਮਲ ਸੰਚਾਰ ਸੰਬੰਧ ਜੋੜਦਾ ਹੈ। ਉਹ ਲੇਖਕ ਤੇ ਪਾਠਕ ਵਿਚਕਾਰ ਸਾਂਝੇ ਜਗਤ ਦੀ ਪਿੱਠਭੂਮੀ 'ਤੇ ਵਿਚਾਰਨ ਵਾਲਾ ਨਿਬੰਧਕਾਰ ਹੈ ਜੋ ਆਪਣੀ ਬੌਧਿਕ, ਤਾਰਕਿਕ ਗੱਲ ਨੂੰ ਬੇਬਾਕੀ, ਸਹਿਜਤਾ ਤੇ ਸੰਖੇਪਤਾ ਨਾਲ ਸਮਝਾਉਣ ਦੀ ਮੁਹਾਰਤ ਰੱਖਦਾ ਹੈ। ਉਸ ਦਾ ਪ੍ਰਵਚਨ ਸੁਹਜ-ਸੰਦੇਸ਼ ਵਾਲਾ ਹੈ ਜੋ ਇਕੋ ਸਮੇਂ ਪ੍ਰਭਾਵਕਿਤਾ ਵੀ ਪੈਦਾ ਕਰਦਾ ਹੈ ਤੇ ਗਿਆਨਾਤਮਕਤਾ ਵੀ। ਸਾਹਿਤਕ ਪਰੰਪਰਾ ਦੇ ਨਿਯਮਾਂ/ ਕੋਡਾਂ ਦਾ ਸਖ਼ਤੀ ਨਾਲ ਪਾਲਣ ਕਰਨ ਤੇ ਉਚੇਰੇ ਸ਼ੈਲੀ-ਸੁਹਜ ਪੈਦਾ ਕਰਨ ਨੂੰ ਤਰਜੀਹ ਨਹੀਂ ਦਿੰਦਾ। ਮਾਨਵ ਉਦਾਰਵਾਦ ਉਸ ਦੀ ਨਿਬੰਧਕਾਰੀ ਦਾ ਅਜਿਹਾ ਮਹਾਂਕੋਡ ਹੈ ਜਿਸ ਰਾਹੀਂ ਉਸਦੇ ਨਿਬੰਧ ਵਿਭਿੰਨ ਵਿਸ਼ਿਆਂ ਦੇ ਆਰ-ਪਾਰ ਫੈਲ ਜਾਂਦੇ ਹਨ। ਇਤਿਹਾਸਕ ਚੇਤਨਤਾ, ਤਰਕ ਤੇ ਭਾਸ਼ਾਈ ਯੋਗਤਾ ਉਸਦੀ ਸਾਹਿਤਕ ਸਮਰੱਥਾ ਦੇ ਉਹ ਨੁਕਤੇ ਹਨ ਜਿਹਨਾਂ ਕਰਕੇ ਉਹ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਤੇ ਗੁਰਮਤਿ ਦੇ ਕਈ ਪਹਿਲੂਆਂ ਨੂੰ ਪ੍ਰਮਾਣਿਕਤਾ ਨਾਲ ਪ੍ਰਸਤੁਤ ਕਰਦਾ ਹੈ।
ਅਕਾਲ ਅੰਮ੍ਰਿਤ ਕੌਰ (ਡਾ.)
ਐਸੋਸੀਏਟ ਪ੍ਰੋਫੈਸਰ ਤੇ ਮੁਖੀ
ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ।