ਭਗਤ ਜੈਦੇਵ ਜੀ ਭਾਰਤ ਦੇ ਧੁਰ ਪੂਰਬ ਦੇ ਇਲਾਕੇ ਬੰਗਾਲ ਵਿਚ ਗਾਉਂਦੇ ਸਨ। ਭਗਤ ਪੀਪਾ ਜੀ ਗੁਜਰਾਤ ਦੇ ਦਵਾਰਕਾ ਇਲਾਕੇ ਦਾ ਭਰਮਣ ਕਰਦੇ ਸਨ। ਸਦਨਾ ਜੀ ਸਿੰਧ ਦੇ ਵਾਸੀ ਸਨ। ਨਾਮਦੇਵ ਜੀ
, ਤ੍ਰਿਲੋਚਨ ਜੀ ਅਤੇ ਪਰਮਾਨੰਦ ਜੀ ਮਹਾਰਾਸ਼ਟਰ ਨਾਲ ਸੰਬੰਧਤ ਸਨ। ਬਾਬਾ ਫ਼ਰੀਦ ਜੀ ਨੇ ਤੁਰਕੀ ਭਾਵ ਮੱਧ ਏਸ਼ੀਆ ਤੱਕ ਘੁੰਮਦਿਆਂ ਬਾਣੀ ਰਚੀ। ਇਸ ਤਰ੍ਹਾਂ ਗੁਰਮਤਿ ਦਰਸ਼ਨ ਦੀ ਉਤਪਤੀ ਦਾ ਸਥਾਨ ਜਿਥੇ ਏਸ਼ੀਆ ਦੇ ਵੱਡੇ ਖੇਤਰਫਲ ਵਿਚ ਫੈਲਿਆ ਹੋਇਆ ਹੈ ਉਥੇ ਇਸ ਦੇ ਉਦੈ ਅਤੇ ਸੰਯੁਕਤ ਹੋਣ ਦਾ ਸਮਾਂ ਲਗਪਗ ਪੰਜ ਸਦੀਆਂ ਬਣਦਾ ਹੈ। ਸਮੇਂ ਅਤੇ ਸਥਾਨ ਦੀ ਏਨੀ ਵਿਭਿੰਨਤਾ ਦੇ ਨਾਲ-ਨਾਲ ਗੁਰਮਤਿ ਵਿਚਾਰਧਾਰਾ ਦੀ ਉਤਪਤੀ ਕਿਸੇ ਇਕ ਵਰਗ, ਜਾਤ ਜਾਂ ਜਮਾਤ ਵਿਚ ਨਹੀਂ ਹੋਈ। ਇਹ ਬਾਣੀਕਾਰ ਵੱਖ-ਵੱਖ ਕਿੱਤਿਆ, ਜਾਤਾਂ ਅਤੇ ਵੰਨ-ਸੁਵੰਨੇ ਸਮਾਜਕ ਪਿਛੋਕੜ ਵਾਲੇ ਸਨ। ਕੋਈ ਰਾਜ-ਘਰਾਣੇ ਨਾਲ ਸੰਬੰਧਤ ਸੀ, ਕੋਈ ਬ੍ਰਾਹਮਣ, ਕੋਈ ਖੇਤਰੀ, ਕੋਈ ਜੱਟ, ਕੋਈ ਜੁਲਾਹਾ, ਕੋਈ ਛੀਂਬਾ, ਕੋਈ ਚਮਾਰ, ਕੋਈ ਨਾਈ ਆਦਿ ਸੀ।
ਵਰਤਮਾਨ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਠਨ ਗੁਰੂ ਨਾਨਕ ਵਲੋਂ ਲਿਸ਼ਕਾਏ ਗਏ ਗੁਰਮਤਿ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਨਿਹਾਰ ਸਕਦੇ ਹਨ ਜਿਸ ਨੂੰ ਕਿਸੇ ਇਕ ਜਾਤ, ਇਕ ਵਰਗ, ਇਕ ਸੱਭਿਆਚਾਰ, ਇਕ ਬੋਲੀ, ਇਕ ਖਿੱਤੇ ਆਦਿ ਦੀ ਚੌਧਰ ਜਾਂ ਦਬਦਬਾ ਪ੍ਰਵਾਨ ਨਹੀਂ। ਗੁਰੂ ਨਾਨਕ ਦੀ ਮਿਹਨਤ ਨਾਲ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ, ਜਾਤਾਂ ਅਤੇ ਜਮਾਤਾਂ, ਵਿਭਿੰਨ ਸਮਾਜਾਂ ਅਤੇ ਰਿਵਾਜਾਂ ਨਾਲ ਸੰਬੰਧਤ ਵਿਭਿੰਨ ਵਕਤਾਂ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਅਧਾਰਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ।
ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ ਸੰਵਾਦ। ਸੰਵਾਦ ਦੇ ਮਹੱਤਵ ਨੂੰ ਉਘਾੜਦੇ ਹੋਏ ਗੁਰੂ ਨਾਨਕ ਸਥਾਪਤ