Back ArrowLogo
Info
Profile
ਹੋ ਸਕਦੇ ਹਨ, ਪਰੰਤੂ ਨਿੰਦਿਆ ਬਿਰਤੀ ਕਰਕੇ ਸੇਵਾਦਾਰ ਪਦ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਨਾਨਕ ਨੇ ਨਿੰਦਿਆ ਤੋਂ ਬਹੁਤ ਕਰੜਾਈ ਨਾਲ ਵਰਜਿਆ ਹੈ। ਉਹਨਾਂ ਪਰਾਈ ਨਿੰਦਿਆ ਕਰਨ ਨੂੰ ਪਰਾਈ ਮੱਲ ਖਾਣ ਬਰਾਬਰ ਮੰਨਿਆਂ ਹੈ। ਨਿੰਦਿਆ ਕਰਨ ਵਾਲੇ ਨੂੰ ਕਾਲੇ ਮੂੰਹ ਵਾਲਾ ਨਰਕ ਨਿਵਾਸੀ ਆਖਿਆ ਹੈ। ਸਿਰਫ਼ ਨਿੰਦਾ ਦੇ ਸ਼ਬਦ ਬੋਲਣ ਦੀ ਗੱਲ ਨਹੀਂ, ਗੁਰੂ ਨਾਨਕ ਅਨੁਸਾਰ ਜੇ ਕਿਸੇ ਦੇ ਢਿੱਡ ਵਿਚ ਵੀ ਪਰਾਈ ਨਿੰਦਿਆ ਹੈ ਤਾਂ ਉਹ ਵੀ ਵੱਢੇ ਨੱਕ ਵਾਲਾ ਮਹਾਂ ਕਰੂਪ ਸਮਝਿਆ ਜਾਣਾ ਚਾਹੀਦਾ ਹੈ:

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥

(15, ਮ.1)

ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ। ਗੁਰ ਕੀ ਦਾਤਿ ਨ ਭਾਈ॥

(505, ਮ.1)

ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ॥

(1013, ਮ.1)

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥

ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥

(1244, H.1)

 

ਪਹਰਿਆਂ ਦੀ ਬਾਣੀ ਵਿਚ ਗੁਰੂ ਨਾਨਕ ਦੇ ਦੋ ਸ਼ਬਦ ਹਨ। ਪ੍ਰੋ. ਸਾਹਿਬ ਸਿੰਘ ਨੇ ਆਪਣੀ ਖੋਜ ਰਾਹੀਂ ਸਿੱਧ ਕੀਤਾ ਹੈ ਕਿ ਪਹਰਿਆਂ ਦੇ ਸ਼ਬਦ ਉਚਾਰਨ ਸਮੇਂ ਭਗਤ ਬੇਣੀ ਦਾ ਗੁਰੂ ਗਰੰਥ ਸਾਹਿਬ ਦੇ ਪੰਨਾ 93

39 / 132
Previous
Next