ਹਰਾਉਣ ਜਾਂ ਦੂਸਰੇ ਨੂੰ ਗਲਤ ਜਾਂ ਨੀਵਾਂ ਦਿਖਾਉਣ ਲਈ ਨਹੀਂ ਹੁੰਦੀ। ਇਹ ਬਹੁਤ ਕਰੀਬੀਆਂ
, ਜੋ ਇਕ ਹੋਣ ਦੇ ਨੇੜੇ ਹੋਣ ਜਾਂ ਬਹੁਤ ਸੂਖ਼ਮ ਭਿੰਨਤਾ ਵਾਲੇ ਹੋਣ, ਵਿਚਕਾਰ ਹੁੰਦੀ ਹੈ। ਗੋਸ਼ਟਿ ਬੇਸ਼ੱਕ ਭਾਸ਼ਾ ਤੋਂ ਪਾਰ ਤਾਂ ਨਹੀਂ ਪਰ ਭਾਸ਼ਾ ਦੇ ਬਿਲਕੁਲ ਪਾਰਲੇ ਕਿਨਾਰੇ ਪਹੁੰਚਿਆਂ ਦਰਮਿਆਨ ਵਾਪਰਦੀ ਹੈ। ਗੁਰਬਾਣੀ ਵਿਚ ਗੋਸ਼ਟਿ ਸ਼ਬਦ ਗੁਰੂ ਅਤੇ ਗੁਰੂ ਦੇ ਨਿਕਟ ਵਸਦੇ ਗੁਰਮੁਖ ਵਿਚਕਾਰ ਜਾਂ ਸੰਤ ਅਤੇ ਸੰਤ ਦਰਮਿਆਨ ਜਾਂ ਸੰਤ ਅਤੇ ਅਨੰਤ ਦਰਮਿਆਨ ਆਪਸੀ ਦੂਰੀ ਜਾਂ ਭਿੰਨਤਾ ਨੂੰ ਮੇਟਣ ਦੇ ਉਦੇਸ਼ ਨਾਲ ਹੋਣ ਵਾਲੀ ਵਾਰਤਾਲਾਪ ਲਈ ਵਰਤਿਆ ਜਾਂਦਾ ਹੈ:
ਅਜਰੁ ਜਰੈ ਸੁ ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ॥
(974, ਬੇਣੀ ਜੀ)
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ
ਕਰਿ ਸਾਂਝੀ ਹਰਿ ਗੁਣ ਗਾਵਾਂ ॥ (562, ਮ.4)
ਸੰਤਸੰਗਿ ਤਹ ਗੋਸਟਿ ਹੋਇ॥ ਕੋਟਿ ਜਨਮ ਕੇ ਕਿਲਵਿਖ ਖੋਇ॥
(199, ਮ.5)
ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ॥
(674, ਮ.5)
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ॥
(783, ਮ.5)
ਭਗਤ ਸੰਗਿ ਪ੍ਰਭੁ ਗੋਸਟਿ ਕਰਤ॥
ਤਹ ਹਰਖ ਨ ਸੋਗ ਨ ਜਨਮ ਨ ਮਰਤ॥ (894, ਮ.5)