ਜਾਵੇ ਤਾਂ ਇਹਨਾਂ ਸੰਤਾਂ ਦਾ ਜੀਵਨ ਕਾਲ ਗੁਰੂ ਨਾਨਕ ਤੋਂ ਪਹਿਲਾਂ ਤਕਰੀਬਨ ਤਿੰਨ-ਸਾਢੇ ਤਿੰਨ ਸਦੀਆਂ
'ਚ ਪੈਂਦਾ ਹੈ। ਸਿੱਧਾਂ ਨਾਲ ਗੋਸ਼ਟਿ ਕਰ ਰਿਹਾ ਬਾਬਾ ਇਕੱਲਾ ਨਹੀਂ ਹੈ ਸਗੋਂ ਪੂਰੀ ਸੰਤ ਸਭਾ ਸ਼ਬਦ ਜਾਂ ਗਿਆਨ ਰੂਪ ਵਿਚ ਬਾਬੇ ਦੇ ਨਾਲ ਹੈ, ਬਾਬਾ ਇਹਨਾਂ ਦੀ ਜੈਕਾਰ ਕਰਦਾ ਹੈ। ਇਹ ਧਿਰ ਆਪਣੀ ਬਾਣੀ ਅਤੇ ਗੁਰਮਤਿ ਸਿਧਾਂਤਾਂ ਦੇ ਰੂਪ ਵਿਚ ਪੂਰੀ ਤਰ੍ਹਾਂ ਬਾਬੇ ਦੇ ਅੰਗ ਸੰਗ ਹੈ। ਜੋ ਗੋਸ਼ਟਿ ਹੋਈ ਉਸ ਦੀਆਂ Proceedings ਜਾਂ ਸੰਵਾਦਨਾਮਾ ਬਾਬੇ ਨੇ ਇਕੱਲੇ ਨੇ ਲਿਖਿਆ ਪਰ ਗੋਸਟਿ ਪੂਰੀ ਸੰਤ ਸਭਾ ਨੇ ਕੀਤੀ। ਭਾਵ ਬਾਬੇ ਦੁਆਰਾ ਪੇਸ਼ ਕੀਤੇ ਸੱਚ ਨੂੰ ਇਹਨਾਂ ਸੰਤਾਂ ਦੇ ਸ਼ਬਦ ਸਰੂਪ ਨੂੰ ਮਿਲ ਕੇ ਭਾਵ ਉਹਨਾਂ ਦੀ ਬਾਣੀ ਨੂੰ ਸੁਣ, ਪੜ੍ਹ ਅਤੇ ਵਿਚਾਰ ਕੇ ਹਾਸਲ ਕੀਤਾ ਗਿਆ ਸੀ। ਜਿਸ ਨਾਲ ਆਪ ਜੀ ਨੂੰ ਸਹਿਜ ਭਾਵ ਨਾਲ ਹੀ ਜੱਸ ਦੀ ਪ੍ਰਾਪਤੀ ਹੋਈ। ਇਸ ਗੱਲ ਦਾ ਉਲੇਖ ਆਪ ਨੇ ਸੰਵਾਦਨਾਮੇ ਦੀ ਭੂਮਿਕਾ ਭਾਵ ਸਿਧ ਗੋਸਟਿ ਦੀ ਪਹਿਲੀ ਪਾਉੜੀ ਵਿਚ ਹੀ ਕਰ ਦਿੱਤਾ।
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥
(938, ਸਿਧ ਗੋਸਟਿ)
ਗੁਰੂ ਨਾਨਕ ਆਪਣੇ ਆਪ ਨੂੰ ਇਹਨਾਂ ਦਾ ਮੁਖੀ ਜਾਂ ਮੋਹਰੀ ਹੋਣ ਦਾ ਦਾਅਵਾ ਨਹੀਂ ਕਰਦੇ ਸਗੋ ਇਹਨਾਂ ਸੱਚ-ਸਰੋਤ ਸੰਤਾਂ ਪ੍ਰਤੀ ਬਲਿਹਾਰਤਾ ਦਾ ਪ੍ਰਗਟਾਵਾ ਕਰਦੇ ਹਨ:
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ॥
(938, ਸਿਧ ਗੋਸਟਿ)
ਸਿਧ ਗੋਸਟਿ ਦੀ ਬਾਣੀ ਰਾਮਕਲੀ ਰਾਗ ਵਿਚ ਹੈ ਜੋ ਜੋਗੀਆਂ