Back ArrowLogo
Info
Profile
ਲਿਖਦਾ ਹੈ, "ਜਦੋਂ ਪੰਦਰਵੀਂ ਸਦੀ ਦੇ ਅੰਤ ਅਤੇ ਸੋਹਲਵੀਂ ਸਦੀ ਦੇ ਆਰੰਭ ਵਿਚ ਪੱਛਮ ਵਿਚ ਕੁਦਰਤ ਦੇ ਵਰਤਾਰਿਆਂ ਤੇ ਭੇਤਾਂ ਨੂੰ ਜਾਣਨ ਲਈ 'ਵਿਗਿਆਨਕ ਢੰਗ' ਅਪਣਾਏ ਜਾਣ ਲੱਗੇ, ਥਿਊਰੀ ਨੂੰ ਨਾਲੋ-ਨਾਲ ਪ੍ਰਯੋਗਸ਼ਾਲਾਵਾਂ ਦੇ ਤਜ਼ਰਬੇ ਦੀ ਕਸਵੱਟੀ ਤੇ ਪਰਖਿਆ ਜਾਣ ਲੱਗਾ ਸੀ, ਨਤੀਜੇ ਗਣਿਤ ਦੀ ਸਹਾਇਤਾ ਨਾਲ ਸੂਤਰਬੱਧ ਕੀਤੇ ਜਾਣ ਲੱਗੇ ਸਨ। ਇਸ ਸਮੇਂ ਗੁਰੂ ਨਾਨਕ ਸਾਹਿਬ ਪੂਰਬ ਦੀ ਧਰਤੀ ਨੂੰ ਪੈਰੀਂ ਗਾਹੁੰਦੇ ਹੋਏ ਕੁਦਰਤ ਦੀ ਸੁੰਦਰਤਾ, ਬੇਅੰਤਤਾ, ਗਤੀਸ਼ੀਲਤਾ, ਸਜੀਵਤਾ, ਸਵੈ ਸੰਚਾਲਕਤਾ ਅਤੇ ਵੰਨ-ਸੁਵੰਨਤਾ ਦੀ ਅੰਤਰੀਵ ਏਕਤਾ ਨੂੰ ਗਾ ਰਹੇ ਸਨ।" ਸਥਿਤੀ ਦੀ ਵਿਡੰਬਨਾ ਇਹ ਹੈ ਕਿ ਤਕਨੀਕੀਕਰਣ, ਸਨਅਤੀਕਰਣ, ਉਪਭੋਗਤਾਵਾਦ ਤੇ ਕੁਦਰਤ ਪ੍ਰਤੀ ਸ਼ੋਸ਼ਣਕਾਰੀ ਸਰਗਰਮੀਆਂ ਵਿਚ ਅੱਗੇ ਰਹਿਣ ਵਾਲੇ ਪੱਛਮੀ ਮੁਲਕ ਤਾਂ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤਿ ਪੂਰੀ ਜਾਗਰੂਕਤਾ ਤੇ ਸੁਹਿਰਦਤਾ ਨਾਲ ਕਰਮਸ਼ੀਲ ਹੋ ਚੁੱਕੇ ਹਨ ਪਰੰਤੂ ਅਸੀਂ ਗੁਰੂ ਸਾਹਿਬ ਦੇ ਵਾਤਾਵਰਣ ਸੰਬੰਧੀ ਫਲਸਫੇ ਨੂੰ ਅਜੇ ਵੀ ਸਮਝਣ/ਅਪਣਾਉਣ ਤੋਂ ਅਸਮਰੱਥ ਹਾਂ। ਵਾਤਾਵਰਨ ਦੀ ਸੁਰੱਖਿਆ ਨਾਲ ਸਿਧਾਂਤਕ ਤੇ ਵਿਵਹਾਰਕ ਤੌਰ 'ਤੇ ਜੁੜਿਆ ਹੋਇਆ ਲੇਖਕ ਇਸ ਅਵੇਸਲੇਪਣ, ਅਗਿਆਨਤਾ, ਗੈਰ ਜ਼ਿੰਮੇਵਾਰਾਨਾ, ਅਸੁਹਿਰਦ ਰਵੱਈਏ ਦੀ ਗੰਭੀਰ ਪਰਖ ਪੜਚੋਲ ਕਰਦਾ ਹੈ। ਇਸ ਦੀ ਪੁਸ਼ਟੀ ਨਿਬੰਧ ਦਰੀਆਵਾ ਸਿਉ ਦੋਸਤੀ ਵਿਚੋਂ ਵੀ ਬਾਖ਼ੂਬੀ ਹੁੰਦੀ ਹੈ। ਪੰਜਾਬ ਦੇ ਇਤਿਹਾਸ ਤੇ ਧਾਰਮਿਕ ਵਿਰਸੇ ਵਿਚ ਜਿਹਨਾਂ ਦਰਿਆਵਾਂ ਦਾ ਬਹੁਤ ਮਹੱਤਵਪੂਰਨ ਸਥਾਨ ਰਿਹਾ ਹੈ ਸਮਕਾਲ ਵਿਚ ਉਹਨਾਂ ਦੀ ਗਿਣਤੀ ਸੰਸਾਰ ਦੇ ਸਭ ਤੋਂ ਮਲੀਨ ਦਰਿਆਵਾਂ ਵਿਚ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ। ਕੁਦਰਤੀ ਜਲ ਧਾਰਾਵਾਂ ਵਿਚ ਫੈਲ ਰਹੇ ਪ੍ਰਦੂਸ਼ਣ ਬਾਰੇ ਚਿੰਤਾ ਚਿੰਤਨ ਕਰਦਿਆਂ ਲੇਖਕ ਕੁਦਰਤ ਦੀ ਇਸ ਅਜ਼ੀਮ ਬਖਸ਼ਿਸ਼ ਨੂੰ ਸੰਭਾਲਣ ਪ੍ਰਤਿ ਚੇਤੰਨ ਤੇ ਸਰਗਰਮ ਹੋਣ ਦੀ ਲੋੜ 'ਤੇ ਬਲ ਦਿੰਦਾ ਹੈ। ਬੁੱਢੇ ਦਰਿਆ ਦੇ ਸਫਾਈ ਮਿਸ਼ਨ ਵਿਚ ਮੋਹਰੀ
7 / 132
Previous
Next