Back ArrowLogo
Info
Profile

ਨਾਲ ਕੋਈ ਫ਼ਾਇਦਾ ਸੀ । ਉਪਯੋਗ ਸਿਰਫ਼ ਇੰਨਾ ਸੀ ਕਿ ਆਮ ਆਦਮੀ ਦਸ ਹਜ਼ਾਰ ਦੇ ਦਰਮਿਆਨ ਫ਼ੌਰਨ ਸਕ੍ਰਿਯ ਹੋ ਜਾਂਦਾ ਹੈ, ਜੋ ਇਕੱਲੇ ਵਿੱਚ ਹੋ ਹੀ ਨਹੀਂ ਸਕਦਾ। ਦਸ ਹਜ਼ਾਰ ਭਿਕਸ਼ੂ ਸਾਧਨਾ ਵਿੱਚ ਲੱਗੇ ਹੋਣ, ਜਿਥੇ ਦਸ ਹਜ਼ਾਰ ਭਿਕਸ਼ੂ ਸਵੇਰ ਤੋਂ ਸ਼ਾਮ ਤਕ ਸਿਰਫ਼ ਸਾਧਨਾ ਦੀ ਗੱਲ ਕਰ ਰਹੇ ਹੋਣ, ਜਿਥੇ ਦਸ ਹਜ਼ਾਰ ਭਿਕਸ਼ੂ ਸਵੇਰ ਤੋਂ ਸ਼ਾਮ ਤਕ ਆਤਮਕ ਅਨੁਭਵਾਂ ਦ  ਗੱਲ ਕਰ ਰਹੇ ਹੋਣ, ਉਥੇ ਤੁਸੀਂ ਜੇ ਪਹੁੰਚ ਗਏ ਤਾਂ ਬਹੁਤ ਅਸੰਭਵ ਹੈ ਕਿ ਤੁਸੀਂ ਇਸ ਧਾਰਾ ਵਿੱਚ ਦਾਖ਼ਲ ਹੋਣ ਤੋਂ ਬਚ ਜਾਊ। ਤੁਸੀਂ ਇਸ ਵਿੱਚ ਡੁੱਬ ਜਾਣ ਵਾਲੇ ਹੋ। ਵੱਡੇ ਆਸ਼ਰਮਾਂ ਅਤੇ ਵੱਡੇ ਅਦਾਰਿਆਂ ਦਾ ਉਪਯੋਗ ਸਿਰਫ਼ ਇੰਨਾ ਸੀ ਕਿ ਉਥੋਂ ਦੀ ਪੂਰੀ-ਦੀ-ਪੂਰੀ ਹਵਾ ਜਿਵੇਂ ਸੰਸਾਰ ਦੀ ਪੂਰੀ-ਦੀ- ਪੂਰੀ ਹਵਾ ਸੰਸਾਰਕ ਹੈ, ਅਤੇ ਤੁਸੀਂ ਇਥੇ ਉਹੀ ਕਰਨ ਲੱਗਦੇ ਹੋ ਜੋ ਦੂਜੇ ਕਰ ਰਹੇ ਹਨ; ਐਨ ਇਸੇ ਤਰ੍ਹਾਂ ਜੇ ਉਥੇ ਹਵਾ ਪੂਰੀ ਅਧਿਆਤਮਕ ਹੋਵੇ ਤਾਂ ਤੁਸੀਂ ਉਹੀ ਕਰਨ ਲੱਗੋਗੇ ਜੋ ਉਥੇ ਚਾਰ-ਚੁਫੇਰੇ ਹੋ ਰਿਹਾ ਹੈ। ਇਕ ਦਫ਼ਾ ਥੋੜ੍ਹੀ-ਜਿਹੀ ਗਤੀ ਹੋ ਜਾਵੇ, ਤਾਂ ਇੰਨਾ ਰਸ ਆਉਣ ਲੱਗਦਾ ਹੈ ਕਿ ਫਿਰ ਕੋਈ ਮਤਲਬ ਨਹੀਂ ਕਿ ਕੌਣ ਕਰ ਰਿਹਾ ਹੈ, ਕੌਣ ਨਹੀਂ ਕਰ ਰਿਹਾ ਹੈ। ਤੁਹਾਡਾ ਆਪਣਾ ਅਨੰਦ ਹੀ ਤੁਹਾਨੂੰ ਖਿੱਚਣ ਲੱਗਦਾ ਹੈ। ਲੇਕਿਨ ਪਹਿਲਾ ਸਟੈੱਪ ਉਠ ਜਾਵੇ ਉਸ ਦੀ ਜ਼ਰੂਰਤ ਹੈ।

ਇਧਰ ਜਿੰਨਾ ਲੰਮਾ ਫ਼ਾਸਲਾ ਤੈਅ ਹੋਇਆ ਹੈ, ਉੱਨਾ ਆਦਮੀ ਤੂੰ ਅਜੇਹਾ ਲੱਗਣ ਲੱਗਾ ਹੈ ਕਿ ਅਧਿਆਤਮ ਪਤਾ ਨਹੀਂ, ਕਿਤੇ ਮੁੱਠੀ ਵਿੱਚ, ਪਕੜ ਵਿੱਚ ਆਉਂਦਾ ਨਹੀਂ ਕਿ ਕੀ ਹੈ। ਕੌਣ ਝੰਜਟ ਵਿੱਚ ਪਵੇ ! ਇਕ-ਦੋ-ਦਿਨਾਂ ਵਿੱਚ ਮੁੱਠੀ ਵਿੱਚ, ਪਕੜ 'ਚ ਆ ਜਾਵੇ ਤਾਂ ਵੀ ਕੋਈ ਝੰਜਟ ਵਿੱਚ ਪੈ ਜਾਵੇ । ਸਾਡੇ ਜਨਮਾਂ-ਜਨਮਾਂ ਦੀ ਯਾਤਰਾ ਉਲਟੀ ਹੈ ਅਤੇ ਉਲਟੇ ਸੰਸਕਾਰ ਇਕੱਠੇ ਹਨ। ਉਹਨਾਂ ਨੂੰ ਪਾਰ ਕੀਤੇ ਬਿਨਾਂ, ਉਹਨਾਂ ਨੂੰ ਤੋੜੇ ਬਿਨਾਂ ਕਿਤੇ ਗਤੀ ਨਹੀਂ ਹੋ ਸਕਦੀ। ਇੰਨਾ ਲੰਮਾ ਤੇ ਕਠਨ ਦਿਖਾਈ ਪੈਂਦਾ ਹੈ ਕਿ ਆਦਮੀ ਸੋਚਦਾ ਹੈ—ਠੀਕ ਹੈ, ਤਾਂ ਸੁਣ ਲਵੋ, ਗੱਲ ਕਰ ਲਵੋ, ਪੜ੍ਹ ਲਵੋ । ਇਸ ਤੋਂ ਜ਼ਿਆਦਾ ਉਹ ਝੰਜਟ ਵਿੱਚ ਪੈਣ ਵਾਲਾ ਨਹੀਂ।

ਇਕ ਬਹੁਤ ਚੰਗੇ ਆਦਮੀ ਹਨ। ਉਹ ਕਈ ਵਾਰ ਮੇਰੇ ਕੋਲ ਆਉਂਦੇ ਸਨ। ਹੁਣ ਉਹ ਬੁੱਢੇ ਹੋ ਗਏ ਹਨ। ਉਹ ਕਈ ਵਾਰ ਗਾਂਧੀ ਜੀ ਦੇ ਨਾਲ ਰਹੇ, ਵਿਨੋਬਾ ਜੀ ਦੇ ਨਾਲ ਰਹੇ, ਉਹਨਾਂ ਦੇ ਖ਼ਾਸ ਸਾਥੀਆਂ ਵਿੱਚੋਂ ਹਨ। ਅਰਵਿੰਦ ਆਸ਼ਰਮ ਵਿੱਚ ਰਹੇ, ਰਮਣ ਕੋਲ ਰਹੇ। ਹਿੰਦੁਸਤਾਨ ਵਿੱਚ ਇਹਨਾਂ ਪੰਜਾਹ ਸਾਲਾਂ ਵਿੱਚ ਜੋ ਕੁਝ ਹੋਇਆ ਹੋਵੇਗਾ, ਉਹ ਸਭ ਤੋਂ ਵਾਕਫ਼ ਰਹੇ ਹਨ, ਸਭ ਜਗ੍ਹਾ ਰਹੇ ਹਨ । ਉਹਨਾਂ ਕਿਹਾ, 'ਗੱਲਬਾਤ ਬਹੁਤ ਕਰ ਚੁੱਕੇ ਤੁਸੀਂ ਹੁਣ ਅੱਗੇ ਕਰੋਗੇ, ਕਿਉਂਕਿ ਹੁਣ ਉਮਰ ਬਹੁਤ ਹੋ ਗਈ।' ਤਾਂ ਉਹਨਾਂ ਨੂੰ ਮੈਂ ਕਿਹਾ, 'ਇੱਕੀ ਦਿਨ ਦਾ ਪ੍ਰਯੋਗ ਤੁਹਾਨੂੰ ਦੱਸਦਾ ਹਾਂ, ਪਹਿਲਾਂ ਤੁਸੀਂ ਇਹ ਕਰਕੇ ਆਉ ਤਾਂ ਫਿਰ ਅੱਗੇ ਗੱਲ ਕਰਾਂ, ਨਹੀਂ ਤਾਂ ਬੇਕਾਰ ਹੈ । ਤੁਸੀਂ ਕਿੰਨੇ ਲੋਕਾਂ ਨਾਲ ਗੱਲ ਕਰ ਚੁੱਕੇ, ਹੁਣ ਅੱਗੇ ਇਸ ਦਾ ਕੋਈ ਸਵਾਲ ਹੈ ਨਹੀਂ । ਉਹਨਾਂ ਮੇਰਾ ਪ੍ਰਯੋਗ ਸਮਝਿਆ ਅਤੇ ਮੈਨੂੰ ਕਿਹਾ ਕਿ 'ਇਹ ਤਾਂ ਮੈਂ ਕਰਾਂਗਾ ਨਹੀਂ, ਕਿਉਂਕਿ ਇਸ ਵਿੱਚ ਤਾਂ ਮੈਂ ਪਾਗ਼ਲ ਹੋ ਜਾਵਾਂਗਾ?” ਮੈਂ ਉਹਨਾਂ ਨੂੰ ਕਿਹਾ ਕਿ 'ਹੁਣ ਮਰਨ ਦੇ ਕਰੀਬ ਹੋ ਤੁਸੀਂ; ਸਾਲ-ਦੋ-

72 / 228
Previous
Next