Back ArrowLogo
Info
Profile

ਜੌੜੇ ਬੱਚਿਆਂ ਦੇ ਬਾਬਤ ਜੋ ਅਧਿਐਨ ਹੋਏ ਹਨ, ਉਹ ਹੈਰਾਨ ਕਰਨ ਵਾਲੇ ਹਨ।

ਇਕ ਬੱਚੇ ਨੂੰ ਹਿੰਦੁਸਤਾਨ ਵਿੱਚ ਪਾਲੋ, ਅਤੇ ਇਕ ਨੂੰ ਚੀਨ ਵਿੱਚ ਪਾਲੋ, ਕਰੀਬ-ਕਰੀਬ ਉਹ ਜ਼ਿੰਦਗੀ ਵਿਚ, ਇੱਕੋ ਜਿਹੀਆਂ ਬੀਮਾਰੀਆਂ ਨਾਲ ਪੀੜਿਤ ਹੋਣਗੇ, ਅਤੇ ਕਰੀਬ-ਕਰੀਬ ਬੀਮਾਰੀਆਂ ਦਾ ਸਮਾਂ ਵੀ ਸਮਾਨ ਹੋਵੇਗਾ। ਜੇ ਉਹ ਇਥੇ ਟੀ.ਬੀ. ਨਾਲ ਬੀਮਾਰ ਹੋ ਜਾਵੇ, ਪੰਦਰਾਂ ਸਾਲ ਦੀ ਉਮਰ ਵਿੱਚ, ਟੀ.ਬੀ. ਨਾਲ ਬੀਮਾਰ ਹੋਣ ਦੀ ਸੰਭਾਵਨਾ ਨਾਲ ਭਰਿਆ ਹੈ, ਉਹ ਬੀਮਾਰ ਹੋਵੇਗਾ। ਦਿਨ-ਦੋ-ਦਿਨ ਦੀ ਭੁੱਲ-ਚੁੱਕ ਹੋਵੇਗੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਨੋਂ ਬੱਚੇ ਕਿਤੇ ਵੀ ਪਾਲੇ ਜਾਣ, ਇਹਨਾਂ ਦੇ ਮਰਨ ਵਿੱਚ ਤਿੰਨ ਮਹੀਨੇ ਤੋਂ ਜ਼ਿਆਦਾ ਦਾ ਫ਼ਾਸਲਾ ਕਦੇ ਨਹੀਂ ਹੋਵੇਗਾ। ਘੱਟ-ਤੋਂ-ਘੱਟ ਤਿੰਨ ਦਿਨ ਦਾ ਫ਼ਾਸਲਾ ਹੁੰਦਾ ਹੈ; ਜ਼ਿਆਦਾ-ਤੋਂ-ਜ਼ਿਆਦਾ ਤਿੰਨ ਮਹੀਨੇ। ਇਸ ਤੋਂ ਖ਼ਿਆਲ ਆਉਂਦਾ ਹੈ ਕਿ ਕੁਝ-ਨਾ-ਕੁਝ ਜਨਮ ਦੇ ਨਾਲ ਗਰੰਟੀ, 'ਇਨਬਿਲ੍ਡ’, ਉਹ ਜੋ ਕ੍ਰੋਮੋਸੋਮ ਹੈ, ਉਸ ਵਿੱਚ ਅੰਦਰ ਭਰੀ ਹੋਈ ਪ੍ਰਲਾਨਿੰਗ ਹੈ, ਉਸ ਵਿੱਚ ਕੁਝ ਯੋਜਨਾ ਲੈ ਕੇ ਆਦਮੀ ਪੈਦਾ ਹੁੰਦਾ ਹੈ। ਉਹ ਘੜੀ ਤਾਂ ਚੱਲ ਰਹੀ ਹੈ। ਤੀਰ ਚੱਲ ਚੁੱਕਾ ਹੈ ਜਨਮ ਦੇ ਨਾਲ ਮਰਨ ਦਾ; ਮਰਨਾ ਹੈ। ਇਸ ਸੰਬੰਧ ਵਿੱਚ ਨਿਸ਼ਚਿੰਤ ਹੋ ਸਕਦੇ ਹਾਂ। ਇਸ ਵਿੱਚ ਕੋਈ ਸ਼ੱਕ ਕਰਨ ਦੀ ਅਜੇ ਕੋਈ ਜ਼ਰੂਰਤ ਨਹੀਂ ਹੈ। ਇਕ ਗੱਲ ਨਿਸਚਿਤ ਹੈ ਉਹ ਮੌਤ ਹੈ; ਹੋਰ ਕੁਝ ਵੀ ਜੀਵਨ ਵਿੱਚ ਇੰਨਾ ਨਿਸਚਿਤ ਨਹੀਂ ਹੈ। ਲੇਕਿਨ ਜੋ ਸਭ ਤੋਂ ਵੱਧ ਸਟੇਨ ਜਾਂ ਪੱਕਾ ਨਿਸਚਿਤ ਹੈ, ਉਸ ਨੂੰ ਅਸੀਂ ਵਿਚਾਰਦੇ ਹੀ ਨਹੀਂ। ਅਸੀਂ ਸ਼ਾਇਦ ਉਸ ਤੋਂ ਬਚਦੇ ਹਾਂ, ਸੋਚਣ-ਵਿਚਾਰਨ ਤੋਂ, ਕਿਉਂਕਿ ਉਸ ਦੇ ਸੋਚ-ਵਿਚਾਰ ਤੋਂ ਚਿੰਤਾ ਪੈਦਾ ਹੁੰਦੀ ਹੈ, ਅਤੇ ਚਿੰਤਾ ਵੀ ਸਧਾਰਨ ਪੈਦਾ ਨਹੀਂ ਹੁੰਦੀ।

ਇਕ ਤਾਂ ਚਿੰਤਾ ਅਜੇਹੀ ਹੈ ਕਿ ਰੋਟੀ ਨਾ ਕਮਾ ਸਕੀਏ ਤਾਂ ਪੈਦਾ ਹੋ ਜਾਂਦੀ ਹੈ।  ਇਕ ਚਿੰਤਾ ਅਜੇਹੀ ਹੈ ਕਿ ਜਿਸ ਪਤਨੀ ਨੂੰ ਚਾਹੀਏ, ਉਹ ਨਾ ਮਿਲ ਸਕੇ। ਇਕ ਚਿੰਤਾ ਉਹ ਹੈ ਕਿ ਜਿਸ ਤਰ੍ਹਾਂ ਦਾ ਮਕਾਨ ਬਣਾਉਣਾ ਚਾਹੀਏ ਉਹ ਨਾ ਬਣ-ਮਿਲ ਸਕੇ । ਇਕ ਚਿੰਤਾ ਇਹ ਹੈ ਕਿ ਜੋ ਅਸੀਂ ਜੀਂਦੇ ਹਾਂ ਉਸਦੇ ਬਾਹਰਲੇ ਸੰਬੰਧਾਂ ਨਾਲ ਜੁੜੀ ਹੈ। ਇਕ ਹੋਰ ਏਂਜ਼ਾਇਟੀ ਹੈ, ਇਕ ਹੋਰ ਚਿੰਤਾ ਹੈ, ਜਿਸ ਨੂੰ ਧਾਰਮਕ ਚਿੰਤਾ ਆਖੀਏ, ਰਿਲੀਜਸ ਏਂਜ਼ਾਇਟੀ ਕਹੀਏ, ਜੋ ਇਸ ਗੱਲ ਤੋਂ ਪੈਦਾ ਹੁੰਦੀ ਹੈ ਕਿ ਮੌਤ ਆ ਰਹੀ ਹੈ।

ਜੇ ਦੁਨੀਆ ਧਾਰਮਕ ਹੋਵੇਗੀ ਤਾਂ ਮੜੀਆਂ ਪਿੰਡ ਦੇ ਬਾਹਰ ਨਹੀਂ ਬਣਾਵਾਂਗੇ, ਪਿੰਡ ਦੇ ਵਿਚਕਾਰ ਬਣਾਵਾਂਗੇ, ਤਾਂ ਜੋ ਬੱਚਾ-ਬੱਚਾ ਜਾਣੇ ਕਿ ਇਹ ਮੌਤ ਆ ਰਹੀ ਹੈ। ਅਜੇ ਤਾਂ ਬਾਹਰ ਅਰਥੀ ਨਿਕਲਦੀ ਹੈ, ਤਾਂ ਬੇਟੇ ਨੂੰ ਘਰ ਸੱਦ ਲੈਂਦੀ ਹੈ ਮਾਂ, ਕਿ ਅੰਦਰ ਆ, ਦਰਵਾਜ਼ਾ ਬੰਦ ਕਰ, ਕੋਈ ਅਰਥੀ ਨਿਕਲਦੀ ਹੈ। ਜੇ ਮਾਂ ਸਮਝਦਾਰ ਹੋਵੇ, ਤਾਂ ਜਦ ਅਰਥੀ ਨਿਕਲਦੀ ਹੈ, ਤਾਂ ਬੱਚੇ ਨੂੰ ਬਾਹਰ ਲੈ ਆਵੇ, ਅਤੇ ਕਹੇ ਕਿ ਅਰਥੀ ਨਿਕਲਦੀ ਹੈ ਅਤੇ ਤੇਰੀ ਕਿਤੇ-ਨਾ-ਕਿਤੇ ਤਿਆਰ ਹੁੰਦੀ ਹੋਵੇਗੀ। ਆਉਣ ਵਿੱਚ ਦੇਰ ਲੱਗ ਸਕਦੀ ਹੈ।

81 / 228
Previous
Next