Back ArrowLogo
Info
Profile

ਭਾਬੀ ਚਾੜ੍ਹ ਉਹਨੂੰ ਉਤੇ ਸਾਣ ਦੇਵੇ ।

ਜੀਉਂਦੇ ਵੀਰ ਦੇ ਨਾਲ ਵਿਜੋਗ ਹੋਵੇ,

ਤਦੋਂ ਨਣਦ ਦੀ ਸੋਹਣੀ ਹਾਣ ਹੋਵੇ ।

ਮਾਣ ਟੁੱਟ ਜਾਵੇ, ਹੌਲੀ ਕੱਖ ਹੋਵੇ,

ਤਦ ਵੀ ਦੂਰ ਨਾ ਏਸ ਦੀ ਬਾਣ ਹੋਵੇ ।੬।

 

ਵਰਤਣ ਰਹੇ ਸ਼ਰੀਕ ਜਿਉਂ ਭੈਣ ਭਾਈਆਂ,

ਵਿਚੋਂ ਪਯਾਰ ਦੀ ਮੁਸ਼ਕ ਉਡੰਤ ਹੋਵੇ ।

ਤਦੋਂ ਸਵਾਦ ਆਵੇ ਇਨ੍ਹਾਂ ਕਰਨੀਆਂ ਦਾ,

ਕਿਸੇ ਗੱਲ ਤੇ ਰਿੰਜ ਜੇ ਕੰਤ ਹੋਵੇ ।

ਮਾਣ ਮਿਲੇ ਨਾ ਭਬੀਓਂ ਵੀਰ ਕੋਲੋਂ,

ਓਦੋਂ ਨਣਦ ਦਾ ਰਿਦਾ ਦੁਖਯੰਤ ਹੋਵੇ ।

ਗੁਡੀ ਵਾਂਗ ਕਨਿਆਉਂਦੀ ਜਾਇ ਡਿਗਦੀ,

ਕਿਸੇ ਤਰ੍ਹਾਂ ਨਾਂ ਰਿਦਾ ਸੁਖਯੰਤ ਹੋਵੇ ।੬੫!

 

ਛੋਟੀ ਭੈਣ-

ਮੈਨੂੰ ਦੇਂ ਮੇਹਣੇ ਆਪ ਬਣੇਂ ਚੰਗੀ,

ਤੂੰ ਭੀ ਨਣਦ ਹੈਂ, ਨਹੀਂ ਹੈਂ ਮਾਂਉਂ ਉਸਦੀ।

ਮੋਹਣੇ ਮੁਝ ਨੂੰ ਦੇਂ ਓ ਘਟਣ ਤੈਂ ਪੁਰ,

ਖੁੱਸਣ ਐਕੁਰਾਂ ਭੈਣ ਨਾ ਕੁੱਝ ਖੁਸਦੀ ।

ਭਾਬੀ ਨਾਲ ਜੋੜੇਂ ਕਰੇਂ ਵੈਰ ਭੈਣਾਂ,

ਅੰਬ ਵੱਢਕੇ ਅੱਕ ਤੇ ਤੂੰ ਤੁਸਦੀ।

ਜੱਫੀ ਅੱਗ ਨੂੰ ਪਾਂਵਦੀ ਪਯਾਰ ਕਰਕੇ,

ਦੁਧ ਵੇਖ ਤਲੀਸਦੀ ਜਾਇ ਲੁਸਦੀ ।੬੬।

 

ਬੁਰਾ ਮੰਗਿਆ ਮਾਪਿਆਂ ਜੀਉਂਦਿਆਂ ਦਾ,

ਸਰਵਣ ਧੀ ਅਨੋਖੜੀ ਤੂੰ ਜੰਮੀ।

ਮੈਨੂੰ ਪੇਕਿਆਂ ਨਾਲ ਸੰਸਾਰ ਵੱਸੇ,

ਤੈਨੂੰ ਲੋੜ ਕੀ ? ਭਾਬੀ ਬਣਾ ਅੰਮੀ !

22 / 54
Previous
Next