ਓਥੇ ਮਿਲੇ ਨਾ ਵਿਛੁੜਸਣ ਕਦੀ ਪਯਾਰੇ ।
ਮਿਲਦੇ ਜਾਣਗੇ ਵੱਧ ਤੋਂ ਵੱਧ ਆਪੇ,
ਨਾਲ ਖਲਕ ਦੇ ਮੇਲ ਨੂੰ ਪਾਣ ਵਾਰੇ ।
ਖਲਕੋਂ ਖਾਲਕੇ ਨਾਲ ਓ ਜਾਣ ਮਿਲਦੇ,
ਮੇਲ ਅੱਤ ਦਾ ਅੰਤ ਨੂੰ ਪਾਣ ਪਯਾਰੇ 1੧੫੯ ।
ਸੁਖੀ ਵੱਸਿਆਂ ਸਭ ਪਰਵਾਰ ਚੰਗਾ,
ਨੇਕ ਨਣਦ ਦੀ ਕਾਰ ਨੂੰ ਵੇਖਣਾ ਜੀ ।
ਨਣ ਦੇ ਸਾਰੀਓ ! ਸੋਚਣਾ ਬੈਠ ਖੂੰਜੇ,
ਛਡ ਦੇਵਣੇ ਕੂੜ ਦੇ ਖੇਖਣਾ ਜੀ।
ਨਣਦੋ ਸੱਚ ਦੀ ਓਹੋ ਹੈ ਮੇਲ ਲੋਚੋ,
ਪਾਠਕ ਪੇਕਿਆਂ ਜਿਨ੍ਹਾਂ ਨ ਵੇਖਣਾ ਜੀ ।
ਭਾਬੀ ਭੈਣ ਤੋਂ ਵੱਧ ਪਿਆਰੜੀ ਹੈ,
ਕੈਰੀ ਅੱਖ ਨਾਂ ਓਸ ਨੂੰ ਪੇਖਣਾ ਜੀ ।੧੬੦ ।
-ਇਤਿ-
-0-