ਹੰਕਾਰੀ ਨੂੰ
ਸੜ ਸੜ ਕੇ, ਹੰਕਾਰ ਦੇਵਤਾ !
ਕਿਉਂ ਛੱਡੇਂ ਗੁੱਸੇ ਦੇ ਤੀਰ ?
ਟੋਟੇ ਟੋਟੇ ਹੁੰਦੀ ਜਾਵੇ,
ਡੂਮ-ਡਰਾਵਿਆਂ ਦੀ ਜ਼ੰਜੀਰ ।
ਅੰਦਰੋਂ ਬਾਹਰੋਂ ਹੋ ਗਈ ਨੰਗੀ,
ਤੇਰੇ ਹਿਰਦੇ ਦੀ ਤਸਵੀਰ ।
ਲੇਖ ਪੁਰਾਣੇ ਮਿਟਦੇ ਜਾਂਦੇ,
ਪਾ ਹੁਣ ਕੋਈ ਨਵੀਂ ਲਕੀਰ ।
ਤੇਰੇ ਪਿੱਛੇ ਤੁਰਦਾ ਤੁਰਦਾ,
ਹੁੰਦਾ ਜਾਏ ਦੇਸ਼ ਕੰਗਾਲ ।
ਰੋਟੀ ਦੀ ਕੋਈ ਡੌਲ ਬਣਾ ਦੇ,
ਰੁੜ੍ਹ ਨਾ ਜਾਏਂ ਤੂੰ ਭੀ ਨਾਲ ।
ਮਲਤ ਹੋਏ ਸ਼ਰਧਾ ਦੇ ਠੱਪੇ,
ਨਵੇਂ ਕਾਲ ਦੀ ਕਿਸਮਤ ਢਾਲ।
ਮਿਹਨਤੀਆਂ ਦਾ ਸਿਰ ਜੁੜਵਾ ਕੇ,
ਪੁਰੁਸ਼ਾਰਥ ਦੀ ਜਾਚ ਸਿਖਾਲ।